ਚੰਡੀਗੜ੍ਹ : ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਕੋਈ ਵੀ ਸਰਕਾਰੀ ਅਧਿਕਾਰੀ/ਕਰਮਚਾਰੀ ਜੇਕਰ ਆਪਣਾ ਨਿੱਜੀ ਵਾਹਨ ਵਰਤ ਕੇ ਐਲ.ਟੀ.ਸੀ. ‘ਤੇ ਜਾਂਦਾ ਹੈ ਤਾਂ ਉਹ 10 ਦਿਨਾਂ ਦੀ ਕਮਾਈ ਛੁੱਟੀ ਦੇ ਬਰਾਬਰ ਲੀਵ ਇਨਕੈਸ਼ਮੈਂਟ ਪ੍ਰਾਪਤ ਕਰ ਸਕਦਾ ਹੈ।
ਜ਼ਿਆਦਾ ਜਾਣਕਾਰੀ ਦਿੰਦਿਆਂ ਇਕ ਬੁਲਾਰੇ ਨੇ ਦੱਸਿਆ ਕਿ ਅਜਿਹੇ ਮਾਮਲੇ ਵਿਚ ਜਿਸ ਥਾਂ ‘ਤੇ ਆਪਣੇ ਨਿੱਜੀ ਵਾਹਨ ਰਾਹੀਂ ਅਧਿਕਾਰ/ਕਰਮਚਾਰੀ ਵੱਲੋਂ ਜਾਇਆ ਗਿਆ ਸੀ ਉਸ ਥਾਂ ਤੱਕ ਦੀ ਯਾਤਰਾ ਸਬੰਧੀ ਕੋਈ ਪੁਖਤਾ ਸਬੂਤ ਜਿਵੇਂ ਕਿ ਉਸ ਥਾਂ ‘ਤੇ ਠਹਿਰਣ ਦਾ ਸਬੂਤ ਜਾਂ ਉਸ ਮਿਤੀ ਦਾ ਕੋਈ ਹੋਰ ਸਬੂਤ ਆਦਿ ਬਿਲ ਨਾਲ ਪੇਸ਼ ਕਰਨਾ ਜ਼ਰੂਰੀ ਹੋਵੇਗਾ। ਉਨ੍ਹਾਂ ਕਿਹਾ ਕਿ ਅਜਿਹਾ ਸਬੂਤ ਹੀ ਸਹੀ ਮੰਨਿਆ ਜਾਵੇਗਾ ਜੋ ਕਿ ਸਮਰੱਥ ਅਥਾਰਟੀ ਲਈ ਅਤੇ ਆਡਿਟ ਪੱਖੋਂ ਪੂਰਨ ਤਸੱਲੀਬਖਸ਼ ਹੋਵੇ। ਬੁਲਾਰੇ ਨੇ ਅੱਗੇ ਕਿਹਾ ਕਿ ਸਪੱਸ਼ਟ ਸਬੂਤ ਦੀ ਅਣਹੋਂਦ ਵਿਚ ਐਲ.ਟੀ.ਸੀ. ਦੇ ਸਮੇਂ ਦੌਰਾਨ ਲੀਵ ਇਨਕੈਸ਼ਮੈਂਟ ਦਾ ਕਲੇਮ ਮੰਨਣਯੋਗ ਨਹੀਂ ਹੋਵੇਗਾ।