ਸਮੱਗਰੀ
ਪਨੀਰ 250 ਗ੍ਰਾਮ
ਪਿਸੇ ਹੋਏ ਬ੍ਰੈੱਡ ਸਲਾਈਸ 2
ਅਦਰਕ-ਲੱਸਣ ਪੇਸਟ 1 ਚੱਮਚ
ਹਰੀ ਮਿਰਚ 2, ਪਿਆਜ਼ 1
ਹਲਦੀ ਪਾਊਡਰ ਅੱਧਾ ਚੱਮਚ
ਚਾਟ ਮਸਾਲਾ 1 ਚੱਮਚ
ਮਿਰਚ ਪਾਊਡਰ ਅੱਧਾ ਚੱਮਚ
ਪੁਦੀਨੇ ਦੇ ਪੱਤੇ 2 ਚੱਮਚ
ਬ੍ਰੈੱਡ ਦਾ ਚੂਰਾ 1 ਕੱਪ
ਮੈਦਾ 2 ਚੱਮਚ
ਨਮਕ ਸਵਾਦ ਅਨੁਸਾਰ
ਤੇਲ 3 ਚੱਮਚ, ਪਾਣੀ 1 ਕੱਪ
ਵਿਧੀ
ਬ੍ਰੈੱਡ ਸਲਾਈਸ ਨੂੰ ਪਾਣੀ ‘ਚ 1 ਮਿੰਟ ਤਕ ਪਾ ਕੇ ਰੱਖੋ ਅਤੇ ਬਾਅਦ ‘ਚ ਨਿਚੋੜ ਕੇ ਸਾਰਾ ਪਾਣੀ ਕੱਢ ਕੇ ਉਸ ਨੂੰ ਪਨੀਰ ਨਾਲ ਮਿਲਾਓ। ਇੱਕ ਕਟੋਰੇ ‘ਚ ਪਨੀਰ, ਗਿਲੀ ਬ੍ਰੈੱਡ, ਅਦਰਕ-ਲੱਸਣ ਦਾ ਪੇਸਟ, ਪਿਆਜ਼, ਹਰੀ ਮਿਰਚ, ਹਲਦੀ, ਚਾਟ ਮਸਾਲਾ, ਨਮਕ ਅਤੇ ਪੁਦੀਨੇ ਦੇ ਪੱਤਿਆਂ ਨੂੰ ਮਿਲਾਓ। ਹੁਣ ਮਿਕਸਰ ਨੂੰ ਵੱਖ-ਵੱਖ ਹਿੱਸਿਆਂ ‘ਚ ਵੰਡੋ। ਇਸ ਨੂੰ ਹਥੇਲੀਆਂ ਨਾਲ ਵਿਚਕਾਰੋ ਦਬਾ ਕੇ ਕਟਲੇਟ ਦਾ ਆਕਾਰ ਦਿਓ। ਹੁਣ ਚਾਰ ਚੱਮਚ ਪਾਣੀ ਨਾਲ ਥੋੜ੍ਹਾ ਜਿਹਾ ਮੈਦਾ ਮਿਲਾ ਕੇ ਕਟਲੇਟ ਨੂੰ ਉਸ  ਨਾਲ ਮਿਕਸ ਕਰੋ। ਇੱਕ ਪਲੇਟ ‘ਤੇ ਬ੍ਰੈੱਡ ਦਾ ਚੂਰਾ ਫ਼ੈਲਾ ਲਓ ਅਤੇ ਇਸ ਕਟਲੇਟਸ ਨੂੰ ਉਸ ‘ਚ ਮਿਕਸ ਕਰੋ। ਹੁਣ ਕਹਾੜੀ ‘ਚ ਤੇਲ ਗਰਮ ਕਰੋ ਅਤੇ ਉਸ ‘ਚ ਇਨ੍ਹਾਂ ਕਟਲੇਟਸ ਨੂੰ ਡੀਪ ਫ਼੍ਰਾਈ ਕਰੋ। ਕਟਲੇਟਸ ਤਿਆਰ ਹੋਣ ਤੋਂ ਬਾਅਦ ਇਨ੍ਹਾਂ ਨੂੰ ਚਟਨੀ ਜਾਂ ਸੌਸ ਨਾਲ ਸਰਵ ਕਰੋ।