ਨਵੀਂ ਦਿੱਲੀ  : ਸਵੱਛ ਭਾਰਤ ਅਧੀਨ ਮੱਧ ਪ੍ਰਦੇਸ਼ ਦਾ ਇੰਦੌਰ ਸ਼ਹਿਰ ਦੇਸ਼ ਦਾ ਸਭ ਤੋਂ ਸਾਫ-ਸੁਥਰਾ ਸ਼ਹਿਰ ਬਣ ਗਿਆ ਹੈ| ਇਸ ਤੋਂ ਇਲਾਵਾ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਦੂਸਰੇ ਨੰਬਰ ਤੇ ਹਨ| ਜਦੋਂ ਕਿ ਇਸ ਤੋਂ ਮਗਰੋਂ ਵੀਜ਼ਾਗ, ਸੁਰਤ, ਮਾਏਸੂਰ, ਤਿਰੂਚਿਪੱਲੀ, ਨਵੀਂ ਦਿੱਲੀ ਮਿਊਂਸਪਲ ਕੌਂਸਲ, ਨਵੀ ਮੁੰਬਈ, ਤਿਰੂਪਤੀ ਅਤੇ ਵਡੋਦਰਾ ਦਾ ਸਥਾਨ ਆਉਂਦਾ ਹੈ|
ਇਹ ਸਰਵੇਖਣ ਦੇਸ਼ ਦੇ 434 ਸ਼ਹਿਰਾਂ ਵਿਚ ਕਰਵਾਇਆ ਗਿਆ ਸੀ| ਦੱਸਣਯੋਗ ਹੈ ਕਿ ਇਸ ਸੂਚੀ ਵਿਚ ਪਿਛਲੇ ਸਾਲ ਚੰਡੀਗੜ੍ਹ ਸਭ ਤੋਂ ਉਪਰ ਸੀ, ਜਦੋਂ ਕਿ ਇਸ ਵਾਰੀ ਚੰਡੀਗੜ੍ਹ 11ਵੇਂ ਨੰਬਰ ਤੇ ਹੈ| ਇਸ ਤੋਂ ਇਲਾਵਾ ਪੰਜਾਬ ਦੇ ਸ਼ਹਿਰ ਮੋਹਾਲੀ 121 ਅਤੇ ਬਠਿੰਡਾ 132ਵੇਂ ਨੰਬਰ ਤੇ ਹਨ| ਇਸ ਤੋਂ ਇਲਾਵਾ ਲੁਧਿਆਣਾ 140, ਪਠਾਨਕੋਟ, 188, ਫਿਰੋਜਪੁਰ 222, ਜਲੰਧਰ 233, ਅੰਮ੍ਰਿਤਸਰ 258, ਬਰਨਾਲਾ 284, ਹੁਸ਼ਿਆਰਪੁਰ 323, ਮਲੇਰਕੋਟਲਾ 363, ਮੋਗਾ 269, ਖੰਨਾ 400, ਪਟਿਆਲਾ 411, ਬਟਾਲਾ 318, ਅਬੋਹਰ 427 ਅਤੇ ਮੁਕਤਸਰ 428ਵੇਂ ਨੰਬਰ ਤੇ ਹੈ|