ਮਾਨਸਿਕ ਤਣਾਅ ਅੱਜਕਲ ਦੀ ਜ਼ਿੰਦਗੀ ‘ਚ ਆਮ ਸੁਣਨ ਨੂੰ ਮਿਲਦਾ ਹੈ। ਜਿਵੇਂ-ਜਿਵੇਂ ਜਿੰਦਗੀ ‘ਚ ਸੁੱਖ-ਸਹੂਲਤਾਂ ਵਧ ਰਹੀਆਂ ਹਨ, ਉਂਝ ਹੀ ਪ੍ਰੇਸ਼ਾਨੀਆਂ ਵੀ ਇਨਸਾਨ ਨੂੰ ਆਪਣੇ ਘੇਰੇ ‘ਚ ਲੈਂਦੀਆਂ ਜਾ ਰਹੀਆਂ ਹਨ। ਰੋਜ਼ਾਨਾ ਜ਼ਿੰਦਗੀ ਨਾਲ ਜੁੜੀਆਂ ਇਨ੍ਹਾਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਜਦੋਂ ਇਨਸਾਨ ਥੱਕ ਜਾਂਦਾ ਹੈ ਤਾਂ ਉਸਦੇ ਕਦਮ ਮਾਨਸਿਕ ਪ੍ਰੇਸ਼ਾਨੀ ਵੱਲ ਵਧਣੇ ਸ਼ੁਰੂ ਹੋ ਜਾਂਦੇ ਹਨ। ਕਈ ਵਾਰ ਤਣਾਅ ਦੇ ਇਨ੍ਹਾਂ ਕਦਮਾਂ ਦੀ ਆਹਟ ਪਾਰਟਨਰ ਨੂੰ ਵੀ ਸੁਣਾਈ ਨਹੀਂ ਪੈਂਦੀ ਅਤੇ ਇਨਸਾਨ ਇਸਦਾ ਬੁਰੀ ਤਰ੍ਹਾਂ ਨਾਲ ਸ਼ਿਕਾਰ ਹੋ ਜਾਂਦਾ ਹੈ। ਮਾਨਸਿਕ ਰੋਗ ਨਾਲ ਜੂਝ ਰਹੇ ਵਿਅਕਤੀ ਦੀ ਇਸ ਹਾਲਤ ਤੋਂ ਕਈ ਵਾਰ ਪਰਿਵਾਰ ਵਾਲੇ ਵੀ ਅਣਜਾਣ ਹੁੰਦੇ ਹਨ। ਉਨ੍ਹਾਂ ਨੂੰ ਇਸ ਗੱਲ ਦਾ ਜ਼ਰਾ ਵੀ ਅੰਦਾਜ਼ਾ ਨਹੀਂ ਹੁੰਦਾ ਕਿ ਜੋ ਬਦਲਾਅ ਉਹ ਆਪਣੇ ਪਾਰਟਨਰ ਦੀ ਜ਼ਿੰਦਗੀ ‘ਚ ਦੇਖ ਰਹੇ ਹਨ, ਉਹ ਜਾਣ ਬੁੱਝ ਕੇ ਨਹੀਂ ਕਰ ਰਿਹਾ। ਇਸਦੇ ਪਿੱਛੇ ਦਾ ਕਾਰਨ ਮਾਨਸਿਕ ਪ੍ਰੇਸ਼ਾਨੀ ਹੈ, ਜੋ ਆਉਣ ਵਾਲੇ ਸਮੇਂ ‘ਚ ਵਧ ਸਕਦੀ ਹੈ ਅਤੇ ਜੇ ਇਸ ‘ਤੇ ਧਿਆਨ ਨਾ ਦਿੱਤਾ ਜਾਵੇ ਤਾਂ ਭਿਆਨਕ ਨਤੀਜੇ ਭੁਗਤਣੇ ਪੈ ਸਕਦੇ ਹਨ।
1. ਇਕੱਲੇ ਰਹਿਣਾ
ਜੋ ਜੀਵਨਸਾਥੀ ਪਹਿਲਾਂ ਪਾਰਟੀ, ਫ਼ੰਕਸ਼ਨ ਅਤੇ ਪਰਿਵਾਰ ਨਾਲ ਹਰ ਪਲ ਨੂੰ ਹੱਸ-ਖੇਡ ਕੇ ਬਿਤਾਉਂਦਾ ਸੀ, ਜੇ ਉਹ ਅਚਾਨਕ ਬਦਲ ਜਾਵੇ, ਕਿਸੇ ਨਾਲ ਗੱਲ ਕਰਨ ਤੋਂ ਕਤਰਾਵੇ, ਦੋਸਤਾਂ ਤੋਂ ਦੂਰੀ ਬਣਾ ਲਵੇ, ਪਰਿਵਾਰ ਤੋਂ ਕੱਟਿਆ-ਕੱਟਿਆ ਰਹੇ ਤਾਂ ਤੁਸੀਂ ਉਸਦੇ ਇਸ ਨਿਰਾਸ਼ਾਵਾਦੀ ਵਰਤਾਓ ਨੂੰ ਗੰਭੀਰਤਾ ਨਾਲ ਲਓ। ਇਸ ਸਮੇਂ ਪਾਰਟਨਰ ਨੂੰ ਤੁਹਾਡੀ ਬਹੁਤ ਲੋੜ ਹੈ। ਉਸਦੇ ਨਾਲ ਸਮਾਂ ਬਿਤਾਓ। ਜੇ ਫ਼ਿਰ ਵੀ ਵਰਤਾਓ ‘ਚ ਬਦਲਾਅ ਨਾ ਆਵੇ ਤਾਂ ਮਾਨਸਿਕ ਰੋਗ ਮਾਹਰ ਦੀ ਮਦਦ ਲਓ।
2. ਧਿਆਨ ਕੇਂਦਰਿਤ ਨਾ ਕਰ ਸਕਣਾ
ਤਣਾਅ ਦੇ ਸ਼ਿਕਾਰ ਵਿਅਕਤੀ ਨੂੰ ਚੀਜ਼ਾਂ ਯਾਦ ਰੱਖਣ ‘ਚ ਪ੍ਰੇਸ਼ਾਨੀ ਹੁੰਦੀ ਹੈ। ਕਈ ਵਾਰ ਦਿਮਾਗ ‘ਤੇ ਜ਼ੋਰ ਪਾਉਣ ਨਾਲ ਵੀ ਉਨ੍ਹਾਂ ਨੂੰ ਕੁਝ ਯਾਦ ਨਹੀਂ ਆਉਂਦਾ। ਗੱਲ ਕਰਦੇ-ਕਰਦੇ ਉਹ ਵਿਸ਼ੇ ਤੋਂ ਭਟਕ ਜਾਂਦਾ ਹੈ ਅਤੇ ਆਪਣੇ-ਆਪ ‘ਚ ਗੁਆਚ ਜਾਂਦਾ ਹੈ। ਇਸ ਤਰ੍ਹਾਂ ਦੇ ਬਦਲਾਅ ਨੂੰ ਨਜ਼ਰਅੰਦਾਜ਼ ਨਾ ਕਰੋ।
3. ਨਾਂਹਪੱਖੀ ਸੋਚ
ਜ਼ਿੰਦਗੀ ‘ਚ ਆ ਰਹੀਆਂ ਪ੍ਰੇਸ਼ਾਨੀਆਂ ਦਾ ਕਾਰਨ ਜੀਵਨਸਾਥੀ ਖੁਦ ਨੂੰ ਮੰਨ ਰਿਹਾ ਹੈ। ਗੱਲ-ਗੱਲ ‘ਤੇ ਉਹ ਇਹ ਕਹਿ ਰਿਹਾ ਹੈ ਕਿ ਇਨ੍ਹਾਂ ਸਾਰਿਆਂ ਦਾ ਕਾਰਨ ਮੈਂ ਹਾਂ ਤਾਂ ਇਨ੍ਹਾਂ ਗੱਲਾਂ ਨੂੰ ਮਾਮੂਲੀ ਨਾ ਸਮਝੋ। ਕਈ ਵਾਰ ਆਸ ਤੋਂ ਘੱਟ ਮਿਲਣ ‘ਤੇ ਇਨਸਾਨ ਦੇ ਮਨ ‘ਚ ਇਹ ਗੱਲਾਂ ਆ ਜਾਂਦੀਆਂ ਹਨ ਪਰ ਜੇ ਉਹ ਇਨ੍ਹਾਂ ਨੂੰ ਜ਼ਿਆਦਾ ਹੀ ਗੰਭੀਰਤਾ ਨਾਲ ਲੈਣ ਲੱਗੇ ਤਾਂ ਇਹ ਨਾਂਹ ਪੱਖੀ ਸੋਚ ਜ਼ਿੰਦਗੀ ਦੀ ਇੱਛਾ ‘ਤੇ ਵੀ ਭਾਰੀ ਪੈਂਦੀ ਹੈ।
4. ਨਸ਼ੇ ਦੀ ਆਦਤ
ਮਾਨਸਿਕ ਤਣਾਅ ਤੋਂ ਛੁਟਕਾਰਾ ਪਾਉਣ ਲਈ ਕੁਝ ਲੋਕ ਅਚਾਨਕ ਹੀ ਨਸ਼ੇ ਦੀ ਦਲਦਲ ਵੱਲ ਵੱਧਦੇ ਜਾਂਦੇ ਹਨ। ਉਹ ਆਪਣੇ ਜਾਂ ਪਰਿਵਾਰ ਦਾ ਚੰਗਾ-ਬੁਰਾ ਸੋਚਣਾ ਬੰਦ ਕਰ ਦਿੰਦੇ ਹਨ। ਪਾਰਟਨਰ ‘ਚ ਆਇਆ ਇਹ ਬਦਲਾਅ ਨਜ਼ਰਅੰਦਾਜ਼ ਨਾ ਕਰੋ। ਉਸ ਨਾਲ ਖੁੱਲ੍ਹ ਕੇ ਗੱਲ ਕਰੋ। ਉਨ੍ਹਾਂ ਨੂੰ ਸਮਝਾਓ ਕਿ ਇਹ ਸਿਹਤ ਲਈ ਕਿੰਨਾ ਨੁਕਸਾਨਦੇਹ ਹੈ।
5. ਖਾਣੇ ਦੀ ਇੱਛਾ ਨਾ ਹੋਣਾ
ਭਾਰ ਘੱਟ ਹੋਣਾ ਵੀ ਤਣਾਅ ਦਾ ਇਕ ਕਾਰਨ ਹੋ ਸਕਦਾ ਹੈ। ਆਪਣੇ ਪਸੰਦੀਦਾ ਖਾਣੇ ‘ਚ ਵੀ ਰੁਚੀ ਨਾ ਦਿਖਾਉਣਾ, ਭੁੱਖ ਦਾ ਅਹਿਸਾਸ ਨਾ ਹੋਣਾ, ਹਮੇਸ਼ਾ ਥਕਾਵਟ ਮਹਿਸੂਸ ਕਰਨਾ ਆਦਿ ਤਣਾਅ ਦੇ ਕਾਰਨ ਹਨ।
6. ਉਨੀਂਦਰਾ
ਰਾਤ ਨੂੰ ਬਿਨਾਂ ਕਿਸੇ ਕਾਰਨ ਜਾਗਦੇ ਰਹਿਣਾ, ਖੁਦ ਨਾਲ ਗੱਲਾਂ ਕਰਨਾ, ਰਾਤ-ਰਾਤ ਭਰ ਇਕੱਲੇ ਬੈਠ ਕੇ ਸੋਚਦੇ ਰਹਿਣਾ। ਪਾਰਟਨਰ ‘ਚ ਅਚਾਨਕ ਆਏ ਇਨ੍ਹਾਂ ਬਦਲਾਅ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਦੇਰੀ ਨਾ ਕਰਦੇ ਹੋਏ ਚੰਗੇ ਮਾਨਸਿਕ ਰੋਗ ਮਾਹਰ ਤੋਂ ਸਲਾਹ ਲਓ।
ਜੇਕਰ ਤੁਸੀਂ ਉੱਪਰ ਬਿਆਨ ਕੀਤੇ ਕਿਸੇ ਵੀ ਮਸਲੇ ਤੋਂ ਪਰੇਸ਼ਾਨ ਹੋ ਜਾਂ ਕਿਸੇ ਗੁਪਤ ਰੋਗ ਤੋਂ ਪੀੜਤ ਹੋ ਤਾਂ ਇੱਕ ਵਾਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਜ਼ਰੂਰ ਸੰਪਰਕ ਕਰੋ। ਸੂਰਜਵੰਸ਼ੀ ਦਵਾਖ਼ਾਨਾ ਉੱਤਰੀ ਅਮਰੀਕਾ ਵਿੱਚ ਪਿੱਛਲੇ 25 ਸਾਲਾਂ ਤੋਂ ਲਗਾਤਾਰ ਸੇਵਾ ਨਿਭਾਉਂਦਾ ਆ ਰਿਹਾ ਹੈ। ਮੈਡੀਕਲ ਸਾਇੰਸ ਵਲੋਂ ਸਾਰੀ ਦੁਨੀਆ ‘ਚ ਇਹ ਗੱਲ ਪੂਰੀ ਤਰ੍ਹਾਂ ਸਥਾਪਤ ਕੀਤੀ ਜਾ ਚੁੱਕੀ ਹੈ ਕਿ ਪਿਛਲੇ 100 ਸਾਲਾਂ ਵਿੱਚ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ ਪਰ ਧਿਆਨ ਦੇਣ ਦੀ ਗੱਲ ਇਹ ਹੈ ਕਿ ਫ਼ਿਰ ਵੀ ਮਰਦਾਂ ਵਿੱਚ ਇਰੈਕਟਾਇਲ ਡਿਸਫ਼ੰਕਸ਼ਨ ਭਾਵ ਮਰਦਾਨਾ ਕਮਜ਼ੋਰੀ, ਸ਼ੀਘਰ ਪਤਨ, ਸ਼ੂਗਰ, ਗਠੀਆ ਤੇ ਰੀੜ੍ਹ ਦੀ ਹੱਡੀ ਦੀਆਂ ਬੀਮਾਰੀਆਂ ਨੂੰ ਅੰਗ੍ਰੇਜ਼ੀ ਦਵਾਈਆਂ ਨਾਲ ਸਿਰਫ਼ ਕੁਝ ਹੱਦ ਤਕ ਕੰਟਰੋਲ ਹੀ ਕੀਤਾ ਜਾ ਰਿਹਾ ਹੈ। ਇਨ੍ਹਾਂ ਬੀਮਾਰੀਆਂ ਨੂੰ ਹਮੇਸ਼ਾ ਲਈ ਖਤਮ ਕਰ ਕੇ ਮਰੀਜ਼ ਨੂੰ ਸਿਹਤਮੰਦ ਨਹੀਂ ਬਣਾਇਆ ਜਾ ਰਿਹਾ। ਮਰਦਾਂ ਨੂੰ ਇੰਦਰੀ ਵਰਧਕ ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡੌਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਵਧੇਰੇ ਜਾਣਕਾਰੀ ਲਈ ਅੱਜ ਹੀ ਖ਼ਾਨਦਾਨੀ ਹਕੀਮ ਕੇ.ਬੀ. ਸਿੰਘ ਨਾਲ 416-992-5489 ‘ਤੇ ਸੰਪਰਕ ਕਰੋ ਜਾਂ ਇਸ ਅਖ਼ਬਾਰ ਵਿੱਚ ਲੱਗਾ ਸੂਰਜਵੰਸ਼ੀ ਦਵਾਖ਼ਾਨੇ ਦਾ ਇਸ਼ਤਿਹਾਰ ਦੇਖੋ।