ਨਵੀਂ ਦਿੱਲੀ: 1 ਜੂਨ ਤੋਂ ਸ਼ੁਰੂ ਹੋਣ ਵਾਲੀ ਚੈਂਪੀਅਨਸ ਟਰਾਫ਼ੀ ਦੇ ਲਈ ਸੋਮਵਾਰ ਨੂੰ ਟੀਮ ਦਾ ਐਲਾਨ ਕੀਤਾ ਗਿਆ। ਟੀਮ ‘ਚ ਰੋਹਿਤ ਸ਼ਰਮਾ ਅਤੇ ਸ਼ਿਖਰ ਧਵਨ ਦੀ ਵਾਪਸੀ ਹੋਈ ਹੈ। ਰੋਹਿਤ ਸ਼ਰਮਾ ਨਵੰਬਰ ‘ਚ ਸੱਟ ਕਾਰਨ ਟੀਮ ਤੋਂ ਬਾਹਰ ਹਨ।
ਇਨ੍ਹਾਂ ਖਿਡਾਰੀਆਂ ਨੂੰ ਮਿਲੀ ਟੀਮ ‘ਚ ਜਗ੍ਹਾ: ਵਿਰਾਟ ਕੋਹਲੀ (ਕਪਤਾਨ), ਸ਼ਿਖਰ ਧਵਨ, ਰੋਹਿਤ ਸ਼ਰਮਾ, ਅਜਿੰਕਯ ਰਹਾਨੇ, ਐੱਮ.ਐੱਸ. ਧੋਨੀ, ਕੇਦਾਰ ਜਾਧਵ, ਯੁਵਰਾਜ ਸਿੰਘ, ਹਾਰਦਿਕ ਪੰਡਯਾ, ਆਰ. ਅਸ਼ਵਿਨ, ਰਵਿੰਦਰ ਜਡੇਜਾ, ਮੁਹੰਮਦ ਸ਼ਮੀ, ਉਮੇਸ਼ ਯਾਦਵ, ਭੁਵਨੇਸ਼ਵਰ ਕੁਮਾਰ, ਜਸਪ੍ਰੀਤ ਬੁਮਰਹਾ, ਮਨੀਸ਼ ਪਾਂਡੇ।ਬਦਲਵੇਂ ਖਿਡਾਰੀਆਂ ਦੀ ਸੂਚੀ
ਬਦਲਵੇਂ ਖਿਡਾਰੀਆਂ ‘ਚ ਸੁਰੇਸ਼ ਰੈਨਾ, ਦਿਨੇਸ਼ ਕਾਰਤਿਕ, ਕੁਲਦੀਪ ਯਾਦਵ, ਰਿਸ਼ਭ ਪੰਤ ਅਤੇ ਸ਼ਾਰਦੁਲ ਠਾਕੁਰ ਨੂੰ ਰਖਿਆ ਗਿਆ ਹੈ। ਕਾਰਤਿਕ ਅਤੇ ਪੰਤ ਵਿਕਟਕੀਪਰ ਹਨ ਜਦਕਿ ਕੁਲਦੀਪ ਚਾਈਨਾਮੈਨ ਗੇਂਦਬਾਜ਼ ਅਤੇ ਠਾਕੁਰ ਤੇਜ਼ ਗੇਂਦਬਾਜ ਹਨ।
ਪਾਕਿਸਤਾਨ ਨਾਲ ਹੋਵਗਾ ਪਹਿਲਾ ਮੁਕਾਬਲਾ 1 ਤੋਂ 18 ਜੂਨ ਤੱਕ ਇੰਗਲੈਂਡ ‘ਚ ਚੈਂਪੀਅਨਸ ਟਰਾਫ਼ੀ ਹੋਣੀ ਹੈ। ਚੈਂਪੀਅਨਸ ਟਰਾਫ਼ੀ ‘ਚ ਭਾਰਤ ਦਾ ਪਹਿਲਾ ਮੁਕਾਬਲਾ ਪਾਕਿਸਤਾਨ ਨਾਲ ਹੋਵੇਗਾ। 4 ਜੂਨ ਨੂੰ ਦੋਵਾਂ ਵਿੱਚਾਲੇ ਪਹਿਲਾ ਮੁਕਾਬਲਾ ਖੇਡਿਆ ਜਾਵੇਗਾ।
ਭਾਰਤ ਦਾ ਪਹਿਲਾ ਮੁਕਾਬਲਾ 4 ਜੂਨ ਨੂੰ ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਨਾਲ, ਦੂਜਾ ਮੈਚ 8 ਜੂਨ ਨੂੰ ਸ਼੍ਰੀਲੰਕਾ ਅਤੇ 11 ਜੂਨ ਨੂੰ ਦੱਖਣੀ ਅਫ਼ਰੀਕਾ ਨਾਲ ਹੋਵੇਗਾ। ਜਿਸ ਕੱਪ ਨੂੰ 2013 ‘ਚ ਮਹਿੰਦਰ ਸਿੰਘ ਧੋਨੀ ਨੇ ਜਿੱਤਿਆ ਸੀ ਕੀ ਵਿਰਾਟ ਕੋਹਲੀ ਦੀ ਟੀਮ ਉਸ ਕੱਪ ਨੂੰ ਆਪਣੇ ਕੋਲ ਬਰਕਰਾਰ ਰੱਖ ਸਕੇਗੀ।