ਨਵੀਂ ਦਿੱਲੀਂ ਚੈਂਪੀਅਨਜ਼ ਟ੍ਰਾਫ਼ੀ ਲਈ ਭਾਰਤੀ ਕ੍ਰਿਕਟ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਟੀਮ ‘ਚ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਅਤੇ ਸਪਿਨ ਗੇਂਦਬਾਜ਼ ਹਰਭਜਨ ਸਿੰਘ ਨੂੰ ਸ਼ਾਮਲ ਨਹੀਂ ਕੀਤਾ ਗਿਆ। ਸ਼ਿਖਰ ਧਵਨ ਅਤੇ ਰੋਹਿਤ ਸ਼ਰਮਾ ਇਸ ਟੂਰਨਾਮੈਂਟ ‘ਚ ਓਪਨਿੰਗ ਕਰਨਗੇ ਅਤੇ ਅਜਿੰਕਿਆ ਰਹਾਣੇ ਬੈਕ ਅਪ ਦੇ ਰੂਪ ‘ਚ ਟੀਮ ‘ਚ ਰਹਿਣਗੇ। ਇਸ 15 ਮੈਂਬਰੀ ਟੀਮ ‘ਚ ਯੁਵਰਾਜ ਸਿੰਘ ਨੂੰ ਥਾਂ ਮਿਲੀ ਹੈ। ਹਾਲਾਂਕਿ ਇਸ ਟੂਰਨਾਮੈਂਟ ਲਈ ਸੁਰੇਸ਼ ਰੈਣਾ ਦੀ ਚੋਣ ਨਹੀਂ ਹੋਈ ਹੈ।ਭਾਰਤ ਇਸ ਟ੍ਰਾਫ਼ੀ ਦਾ ਡਿਫ਼ੈਂਡਿੰਗ ਚੈਂਪੀਅਨ ਹੈ। ਟੀਮ ਇੰਡੀਆ ਗਰੁੱਪ ਬੀ ‘ਚ ਹੈ ਅਤੇ ਇਸ ਗਰੁੱਪ ‘ਚ ਪਾਕਿਸਤਾਨ, ਦੱਖਣੀ ਅਫ਼ਰੀਕਾ ਅਤੇ ਸ਼੍ਰੀਲੰਕਾ ਵੀ ਹੈ। ਵੈਸੇ 25 ਅਪ੍ਰੈਲ ਨੂੰ ਟੀਮ ਦੀ ਚੋਣ ਦੀ ਆਖਰੀ ਮਿਤੀ ਸੀ ਪਰ ਬੀ. ਸੀ. ਸੀ. ਆਈ. ਅਤੇ ਆਈ. ਸੀ. ਸੀ. ਵਿੱਚਾਲੇ ਚਲ ਰਹੇ ਵਿਵਾਦ ਕਾਰਨ ਅਜੇ ਤੱਕ ਟੀਮ ਦੀ ਚੋਣ ਨਹੀਂ ਹੋਈ ਸੀ।