ਔਰਤਾਂ ਨੂੰ ਗਰਭ ਅਵਸਥਾ ਦੌਰਾਨ ਆਪਣੀ ਡਾਇਟ ਦਾ ਖਾਸ ਖਿਆਲ ਰੱਖਣਾ ਪੈਂਦਾ ਹੈ। ਗਰਭ ਧਾਰਨ ਕਰਨ ਦੇ ਸ਼ੁਰੂਆਤੀ ਦਿਨਾਂ ‘ਚ ਕੁਝ ਔਰਤਾਂ ਦਾ ਭੋਜਨ ਖਾਣ ਦਾ ਦਿਲ ਨਹੀਂ ਕਰਦਾ। ਇਸ ਲਈ ਉਹ ਸਿਹਤਮੰਦ ਡ੍ਰਿੰਕ ਪੀ ਸਕਦੀਆਂ ਹਨ। ਜੋ ਬੱਚੇ ਦੇ ਵਿਕਾਸ ਦੇ ਲਈ ਬਹੁਤ ਜ਼ਰੂਰੀ ਹੁੰਦੇ ਹਨ ਆਓ ਜਾਣਦੇ ਹਾਂ ਗਰਭਵਤੀ ਔਰਤਾਂ ਦੇ ਲਈ ਸਿਹਤਮੰਦ ਡ੍ਰਿੰਕਸ ਬਾਰੇ
1. ਪਾਣੀ
ਪਾਣੀ ਪੀਣਾ ਸਿਹਤ ਲਈ ਕਾਫ਼ੀ ਜ਼ਰੂਰੀ ਹੁੰਦਾ ਹੈ। ਗਰਭ ਅਵਸਥਾ ਦੌਰਾਨ ਸਰੀਰ ‘ਚ ਪਾਣੀ ਦੀ ਜ਼ਰੂਰਤ ਵਧ ਜਾਂਦੀ ਹੈ। ਇਸ ਦੋਰਾਨ ਕਈ ਔਰਤਾਂ ਨੂੰ ਡੀਹਾਈਡ੍ਰੇਸ਼ਨ ਹੋ ਜਾਂਦਾ ਹੈ। ਜਿਸ ਦੀ ਵਜ੍ਹਾ ਨਾਲ ਡਿਲਵਰੀ ‘ਚ ਕਾਫ਼ੀ ਮੁਸ਼ਕਿਲ ਆਉਂਦੀ ਹੈ। ਇਸ ਲਈ ਗਰਭ ਧਾਰਨ ਕਰਨ ਵੇਲੇ ਜ਼ਿਆਦਾ ਪਾਣੀ ਪੀਣਾ ਚਾਹੀਦਾ ਹੈ।
2. ਨਾਰੀਅਲ ਪਾਣੀ
ਗਰਭਵਤੀ ਔਰਤਾਂ ਦੇ ਲਈ ਨਾਰੀਅਲ ਪਾਣੀ ਵੀ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਹ ਸਰੀਰ ‘ਚ ਆਇਓਡੀਨ ਦੀ ਕਮੀ ਨੂੰ ਪੂਰਾ ਕਰਦਾ ਹੈ। ਇਸ ਤੋਂ ਇਲਾਵਾ ਗਰਭ ਅਵਸਥਾ ‘ਚ ਨਾਰੀਅਲ ਦਾ ਪਾਣੀ ਪੀਣ ਨਾਲ ਬੱਚਾ ਵੀ ਗੋਰਾ ਹੁੰਦਾ ਹੈ।
3. ਨਿੰਬੂ ਪਾਣੀ
ਗਰਭ ਧਾਰਨ ਦੇ ਸ਼ੁਰੂਆਤੀ ਦਿਨਾਂ ‘ਚ ਸਵੇਰ ਸਮੇਂ ਉਲਟੀ ਆਉਣ ਦੀ ਸਮੱਸਿਆ ਆਮ ਦੇਖਣ ਨੂੰ ਮਿਲਦੀ ਹੈ। ਇਸ ਹਾਲਤ ‘ਚ ਨਿੰਬੂ ਪਾਣੀ ਦੀ ਵਰਤੋ ਕਰਨੀ ਚਾਹੀਦੀ ਹੈ।
4. ਦੁੱਧ ਜਾਂ ਲੱਸੀ
ਗਰਭਵਤੀ ਔਰਤਾਂ ਨੂੰ ਰੋਜ਼ਾਨਾ ਇਕ ਗਿਲਾਸ ਦੁੱਧ ਪੀਣਾ ਚਾਹੀਦਾ ਹੈ। ਇਸ ਨਾਲ ਸਰੀਰ ਸਿਹਤਮੰਗ ਰਹਿੰਦਾ ਹੈ ਅਤੇ ਤਾਕਤ ਵੀ ਬਣੀ ਰਹਿੰਦੀ ਹੈ। ਦੁੱਧ ਦੇ ਇਲਾਵਾ ਸ਼ੇਕ ਜਾਂ ਦੁੱਧ ਨਾਲ ਬਣੀਆਂ ਹੋਰ ਚੀਜ਼ਾਂ ਦੀ ਵਰਤੋ ਵੀ ਕਰ ਸਕਦੇ ਹਾਂ। ਇਸ ‘ਚ ਵਿਟਾਮਿਨ -ਬੀ, ਕੈਲਸ਼ੀਅਮ ਅਤੇ ਪ੍ਰੋਟੀਨ ਹੁੰਦੇ ਹਨ। ਜੋ ਗਰਭ ‘ਚ ਪਲ ਰਹੇ ਬੱਚੇ ਦੇ ਲਈ ਜ਼ਰੂਰੀ ਹੁੰਦੇ ਹਨ।
5. ਫ਼ਲਾਂ ਦਾ ਜੂਸ
ਫ਼ਲਾਂ ਦਾ ਜੂਸ ਵੀ ਗਰਭਵਤੀ ਔਰਤਾਂ ਦੇ ਲਈ ਕਾਫ਼ੀ ਫ਼ਾਇਦੇਮੰਦ ਹੁੰਦਾ ਹੈ ਪਰ ਹਮੇਸ਼ਾ ਤਾਜ਼ੇ ਫ਼ਲਾਂ ਦਾ ਜੂਸ ਹੀ ਪੀਓ। ਡੱਬੇ ਵਾਲਾ ਜੂਸ ਪੀਣ ਨਾਲ ਸਰੀਰ ਨੂੰ ਨੁਕਸਾਨ ਹੋ ਸਕਦਾ ਹੈ।
ਕੀ ਇਕ ਜੀਵਨਸਾਥੀ ਲੱਭ ਰਹੇ ਹੋ? ਪੰਜਾਬੀ ਮੈਟਰੀਮੋਨੀ ਵਿੱਚ ਰਜਿਸਟ੍ਰੇਸ਼ਨ ਮੁਫ਼ਤ ਹੈ ?