ਭਾਰਤ ਦੇ ਨਾਲ-ਨਾਲ ਪੂਰੀ ਦੁਨੀਆ ‘ਚ ਸ਼ੂਗਰ ਦੇ ਮਰੀਜ਼ਾਂ ਦੀ ਗਿਣਤੀ ਬਹੁਤ ਹੀ ਤੇਜ਼ੀ ਨਾਲ ਵੱਧ ਰਹੀ ਹੈ। ਸ਼ੂਗਰ ਦੇ ਮਰੀਜ਼ਾਂ ਦੇ ਮਨ ‘ਚ ਇਸ ਬੀਮਾਰੀ ਨੂੰ ਲੈ ਕੇ ਕਈ ਤਰ੍ਹਾਂ ਦੇ ਭੁਲੇਖੇ ਪੈਦਾ ਹੋ ਜਾਂਦੇ ਹਨ। ਇਸੇ ਕਾਰਨ ਉਹ ਵਧੇਰੇ ਗਲਤੀਆਂ ਕਰ ਲੈਂਦੇ ਹਨ ਅਤੇ ਆਪਣਾ ਹੀ ਨੁਕਸਾਨ ਕਰ ਲੈਂਦੇ ਹਨ।
1.ਸ਼ੂਗਰ ਤੋਂ ਪੀੜਤ ਲੋਕ ਸੋਚਦੇ ਹਨ ਕਿ ਉਹ ਜ਼ਿਆਦਾ ਕਸਰਤ ਨਹੀਂ ਕਰ ਸਕਦੇ ਕਿਉਂਕਿ ਜੇ ਉਹ ਅਜਿਹਾ ਕਰਨਗੇ ਤਾਂ ਉਨ੍ਹਾਂ ਦੀ ਬਲੱਡ ਸ਼ੂਗਰ ਘੱਟ ਹੋ ਜਾਵੇਗੀ। ਹਾਲਾਂਕਿ ਡਾਕਟਰ ਦੱਸਦੇ ਹਨ ਕਿ ਸ਼ੂਗਰ ਦੇ ਮਰੀਜ਼ਾਂ ਨੂੰ ਕਸਰਤ, ਖਾਣ-ਪੀਣ ਦਾ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਫ਼ਿਰ ਸਹੀ ਦਵਾਈ ਲੈਂਦੇ ਰਹਿਣ ਕਾਰਨ ਕਦੇ ਵੀ ਕਸਰਤ ਕਾਰਨ ਬਲੱਡ ਸ਼ੂਗਰ ਘੱਟ ਨਹੀਂ ਹੁੰਦਾ।
2. ਸ਼ੂਗਰ ਨੂੰ ਕੰਟਰੋਲ ਕਰਨ ‘ਚ ਕਸਰਤ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਅਤੇ ਇਹ ਭਾਰ ਨੂੰ ਕੰਟਰੋਲ ਕਰਨ ‘ਚ ਵੀ ਮਦਦਗਾਰ ਹੁੰਦੀ ਹੈ।
ਸ਼ੂਗਰ ਦਾ ਪੱਧਰ ਘਟਣਾ ਘਾਤਕ ਸਾਬਤ ਹੋ ਸਕਦਾ ਹੈ।
3. ਜ਼ਿਆਦਤਰ ਲੋਕ ਇਹ ਮੰਨਦੇ ਹਨ ਕਿ ਬਹੁਤ ਜ਼ਿਆਦਾ ਖੰਡ ਜਾਂ ਮਿੱਠੀਆਂ ਚੀਜ਼ਾਂ ਖਾਣ ਨਾਲ ਸ਼ੂਗਰ ਹੁੰਦੀ ਹੈ। ਪਰ ਅਜਿਹਾ ਉਦੋਂ ਹੀ ਹੁੰਦਾ ਹੈ ਜਦੋਂ ਤੁਸੀਂ ਸ਼ੂਗਰ ਬੀਮਾਰੀ ਦੇ ਨੇੜੇ ਹੁੰਦੇ ਹੋ।
4. ਪਲੇਨ ਪਾਸਤਾ, ਚਿੱਟੀ ਬ੍ਰੈਡ, ਨੂਡਲਸ ਅਤੇ ਚੌਲ ਸਰੀਰ ਵਿੱਚੋਂ ਗਲੂਕੋਜ਼ ਨੂੰ ਘੱਟ ਕਰਦੇ ਹਨ ਜਿਨ੍ਹਾਂ ਕਾਰਨ ਸਰੀਰ ਵਿੱਚ ਸ਼ੂਗਰ ਵੱਧ ਜਾਂਦੀ ਹੈ।
5. ਅਕਸਰ ਲੋਕ ਆਪਣੀ ਸ਼ੂਗਰ  ਦਾ ਅੰਦਾਜ਼ਾ ਹੀ ਲਾਉਂਦੇ ਰਹਿੰਦੇ ਹਨ। ਜਦੋਂ ਵੀ ਉਨ੍ਹਾਂ ਨੂੰ ਥੋੜ੍ਹੇ ਚੱਕਰ ਆ ਰਹੇ ਹਨ ਜਾਂ ਘਬਰਾਹਟ ਹੋ ਰਹੀ ਹੈ ਤਾਂ ਉਨ੍ਹਾਂ ਦੀ ਬਲੱਡ ਸ਼ੂਗਰ ਘੱਟ ਹੋ ਰਹੀ ਹੈ । ਕਈ ਵਾਰ ਬੁਖ਼ਾਰ ‘ਚ ਵੀ ਇਹ ਸਾਰੇ ਲੱਛਣ ਹੁੰਦੇ ਹਨ।
ਇਸ ਲਈ ਸਭ ਤੋਂ ਵਧੀਆ ਢੰਗ ਹੈ ਕਿ ਬਲੱਡ ਸ਼ੂਗਰ ਦੀ ਜਾਂਚ ਕਰਵਾਈ ਜਾਵੇ।ਆਪਣੇ ਆਪ ਹੀ ਡਾਕਟਰ ਬਣਨ ਨਾਲੋਂ ਚੰਗਾ ਹੈ ਕਿ ਤੁਸੀਂ ਚੰਗੇ ਡਾਕਟਰ ਦੀ ਮਦਦ ਜ਼ਰੂਰ ਲਓ।