ਸਮੱਗਰੀ
1 ਕਿਲੋ-ਮਟਨ
1/2 ਕੱਪ-ਮਟਰ
6 ਚਮਚ- ਜੈਤੁਨ ਦਾ ਤੇਲ
2-3- ਹਰੀਆਂ ਮਿਰਚਾਂ
1 ਚਮਚ-ਜ਼ੀਰਾ
2 ਪਿਆਜ਼
1/2 ਚਮਚ- ਅਦਰਕ ਲਸਣ ਦਾ ਪੇਸਟ
2- ਟਮਾਟਰ
ਸੁਆਦ ਅਨੁਸਾਰ-ਲੂਣ
1 ਚਮਚ- ਧਨੀਆ ਪਾਊਡਰ
1 ਚਮਚ- ਹਲਦੀ ਪਾਊਡਰ
1/2 ਚਮਚ- ਗਰਮ ਮਸਾਲਾ
2 ਚਮਚ- ਤਾਜ਼ਾ ਧਨੀਆ ਕੱਟਿਆ
ਵਿਧੀ-
1 ਪੈਨ ‘ਚ ਆਲਿਵ ਓਇਲ ਗਰਮ ਕਰੋ।
2 ਉਸ ‘ਚ ਹਰੀ ਮਿਰਚ ਅਤੇ ਜ਼ੀਰਾ ਪਾਓ।
3 ਇਸ ਤੋਂ ਬਾਅਦ ਪਿਆਜ਼ ਪਾਓ ਅਤੇ ਅਦਰਕ ਲਸਣ ਦਾ ਪੇਸਟ ਪਾ ਕੇ ਚੰਗੀ ਭੁੰਨ ਲਓ। ਹੁਣ ਇਸ ਮਿਸ਼ਰਣ ‘ਚ ਟਮਾਟਰ ਅਤੇ ਲੂਣ ਮਿਲਾ ਲਓ।
4 ਪੈਨ ਦਾ ਢੱਕਣ ਬੰਦ ਕਰ ਦਿਓ ਅਤੇ 5 ਮਿੰਟ ਕਰ ਪਕਾਓ।
5 ਉਸ ਤੋਂ ਬਾਅਦ ਲਾਲ ਮਿਰਚ ਪਾਊਡਰ, ਹਰਾ ਧਨੀਆ ਅਤੇ ਹਲਦੀ ਮਿਲਾਓ।
6 ਇਸ ਤੋਂ ਬਾਅਦ ਮਸਾਲੇ ‘ਚ ਮਟਨ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾ ਲਓ।
7 ਅੱਧਾ ਕੱਪ ਪਾਣੀ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਨਾਲ ਪਕਾ ਲਓ।
8 ਜਦੋਂ ਮਟਨ ਬਣ ਜਾਵੇ ਤਾਂ ਉਸ ਦਾ ਪਾਣੀ ਵੀ ਸੁੱਕ ਜਾਵੇ ਤਾਂ ਉਸ ‘ਚ ਮਟਰ ਅਤੇ ਗਰਮ ਮਸਾਲਾ ਪਾ ਕੇ 2 ਮਿੰਟ ਤਕ ਪਕਾਉਣ ਤੋਂ ਬਾਅਦ ਬੰਦ ਕਰ ਦਿਓ।
9 ਹਰਾ ਧਨੀਆਂ ਪਾ ਕੇ ਇਸ ਨੂੰ ਗਰਮ-ਗਰਮ ਪਰੋਸੋ।