ਸਮੱਗਰੀ
ਥਾਈ ਵੈੱਜ਼ੀਟੇਬਲ ਸੂਪ ਲਈ (5 ਕੱਪ)
1 ਕੱਪ- ਪਿਆਜ਼
2 ਕੱਪ- ਕੱਟੀਆਂ ਹੋਈਆਂ ਗਾਜਰਾਂ
6-ਕਾਲੀਆਂ ਮਿਰਚਾਂ
2- ਹਰੀ ਚਾਹ ਪੱਤੀ
ਸੁਆਦ ਅਨੁਸਾਰ-ਲੂਣ
ਹੋਰ ਸਮੱਗਰੀ
2 ਚਮਚ- ਘੱਟ ਫ਼ੈਟ ਵਾਲਾ ਮੱਖਣ
1 ਚਮਚ- ਬਰੀਕ ਕੱਟਿਆਂ ਲਸਣ
1 ਚਮਚ-ਬਰੀਕ ਕੱਟੀਆਂ ਹਰੀਆਂ ਮਿਰਚਾਂ
1/4 ਕੱਪ- ਬਰੀਕ ਕੱਟੇ ਹਰੇ ਪਿਆਜ਼
1/2 ਕੱਪ- ਅੱਧੇ ਉਬਲੇ ਹੋਏ ਖੂੰਬ
2 ਚਮਚ- ਬਰੀਕ ਕੱਟਿਆ ਹਰਾ ਧਨੀਆ
1/2 ਕੱਪ-ਬਰੀਕ ਕੱਟੀ ਪਾਲਕ
1/2 ਕੱਪ ਸਲਾਇਸਡ ਅਤੇ ਅੱਧੇ ਉਬਲੇ ਹੋਏ ਬੇਬੀ ਕਾਰਨ
1 ਕੱਪ- ਬੀਨ ਪੂੰਗਰੀ ਹੋਈ
1 ਕੱਪ- ਟੋਫ਼ੂ
1 ਚਮਚ- ਵਿਨੇਗਰ
1 ਚਮਚ-ਸੋਇਆ ਸੋਸ
ਸੁਆਦ ਅਨੁਸਾਰ-ਲੂਣ
ਵਿਧੀ- ਸਾਰੀਆਂ ਸਮੱਗਰੀਆਂ ਨੂੰ ਪਾਣੀ ਦੇ ਨਾਲ ਗਹਿਰੇ ਨਾਨ-ਸਟਿੱਕ ਪੈਨ ‘ਚ ਚੰਗੀ ਤਰ੍ਹਾਂ ਨਾਲ ਮਿਲਾ ਲਓ ਅਤੇ ਚੰਗੀ ਤਰ੍ਹਾਂ ਨਾਲ ਉਬਾਲਾ ਦਿਓ। ਛਾਣਨੀ ‘ਚ ਛਾਣ ਕੇ ਇੱਕ ਪਾਸੇ ਰੱਖ ਦਿਓ।
ਹੁਣ ਇੱਕ ਪੈਨ ‘ਚ ਮੱਖਣ ਗਰਮ ਕਰੋ, ਲਸਣ, ਹਰੀ ਮਿਰਚ ਅਤੇ ਹਰੀ ਪਿਆਜ਼ ਪਾ ਕੇ ਘੱਟ ਸੇਕ ‘ਤੇ ਭੁੰਨੋਂ ਅਤੇ ਬੱਚੀ ਹੋਈ ਸਮੱਗਰੀ ਪਾ ਕੇ ਚੰਗੀ ਤਰ੍ਹਾਂ ਮਿਲਾਓ ਅਤੇ ਘੱਟ ਸੇਕ ‘ਤੇ 2-3 ਮਿੰਟ ਤਕ ਪਕਾਓ। ਹੁਣ ਥਾਈ ਵੈੱਜ਼ੀਟੇਬਲ ਸਟਾਕ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾ ਲਓ ਅਤੇ ਗਰਮ-ਗਰਮ ਪਰੋਸੋ।