ਨਵੀਂ ਦਿੱਲੀ ਂ ਟੀ-20 ਲੀਗ 2017 ‘ਚ ਗੇਂਦਬਾਜ਼ਾਂ ਅਤੇ ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਪੰਜਾਬ ਨੇ ਸੋਮਵਾਰ ਨੂੰ ਬੰਗਲੌਰ ਨੂੰ 8 ਵਿਕੇਟਾਂ ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਦਰਜ ਕਰ ਲਈ ਹੈ। ਚਾਹੇ ਇਸ ਮੈਚ ‘ਚ ਪੰਜਾਬ ਨੇ ਜਿੱਤ ਹਾਸਲ ਕੀਤੀ ਹੈ ਪਰ ਡਵੀਲਿਅਰਸ ਨੇ ਸਾਰੇ ਕ੍ਰਿਕਟ ਪ੍ਰਸ਼ੰਸਕਾਂ ਦਾ ਦਿੱਲ ਜਿੱਤ ਲਿਆ ਹੈ। ਏ. ਬੀ. ਡਵੀਲਿਅਰਸ ਦੀ ਨਾਬਾਦ 89 ਦੌੜਾਂ ਦੀ ਪਾਰੀ ਦੇ ਦਮ ‘ਤੇ ਬੰਗਲੌਰ ਨੇ 148 ਦੌੜਾਂ ਬਣਾਈਆਂ। ਇਸ ਧਮਾਕੇਦਾਰ ਪਾਰੀ ਦੇ ਨਾਲ ਉਨ੍ਹਾਂ ਨੇ ਕਈ ਰਿਕਾਰਡ ਆਪਣੇ ਨਾਂ ਕਰ ਲਏ ਅਤੇ ਕਈ ਰਿਕਾਰਡਜ਼ ‘ਚ ਵਿਰਾਟ ਕੋਹਲੀ ਤੋਂ ਵੀ ਅੱਗੇ ਨਿਕਲ ਗਏ ਹਨ।
ਇਸ ਰਿਕਾਰਡ ਦੇ ਨਾਲ ਵਿਰਾਟ ਨੂੰ ਛੱਡਿਆ ਪਿੱਛੇ
ਇਸ ਧਮਾਕੇਦਾਰ ਪਾਰੀ ਨਾਲ ਉਨ੍ਹਾਂ ਨੇ ਟੀ-20 ਲੀਗ ਦੇ ਇਤਿਹਾਸ ‘ਚ ਨੰਬਰ 3 ‘ਤੇ ਬੱਲੇਬਾਜ਼ੀ ਕਰਦੇ ਹੋਏ ਸਭ ਤੋਂ ਜ਼ਿਆਦਾ 50 ਦੌੜਾਂ ਬਣਾਉਣ ਦੇ ਮਾਮਲੇ ‘ਚ ਦੂਜੇ ਨੰਬਰ ‘ਤੇ ਪਹੁੰਚ ਗਏ ਹਨ। ਡਵੀਲਿਅਰਸ ਨੇ ਨੰਬਰ 3 ‘ਤੇ ਬੱਲੇਬਾਜ਼ੀ ਕਰਦੇ ਹੋਏ 14 ਅਰਧਸੈਂਕੜੇ ਲੱਗਾ ਦਿੱਤੇ ਹਨ। ਇਸ ਮਾਮਲੇ ‘ਚ ਨੰਬਰ ਇੱਕ ‘ਤੇ ਸੁਰੇਸ਼ ਰੈਨਾ ਹੈ, ਜਿਨ੍ਹਾਂ ਦੇ ਨਾਂ 29 ਅਰਧਸੈਂਕੜੇ ਹਨ। ਨੰਬਰ 3 ‘ਤੇ ਬੱਲੇਬਾਜ਼ੀ ਕਰਦੇ ਹੋਏ ਵਿਰਾਟ ਕੋਹਲੀ ਇਸ ਸੂਚੀ ‘ਚ ਤੀਜੇ ਨੰਬਰ ‘ਤੇ ਮੌਜੂਦ ਹਨ। ਕੋਹਲੀ ਨੇ ਇਸ ਕ੍ਰਮ ‘ਤੇ ਹੁਣ ਤੱਕ ਟੀ-20 ‘ਚ ਕੁੱਲ 13 ਅਰਧਸੈਂਕੜੇ ਲਗਾਏ ਹਨ।
7 ਵਾਰ ਬਣਾ ਚੁੱਕੇ ਨੇ 80 ਤੋਂ ਜ਼ਿਆਦਾ ਦੌੜਾਂ
ਇਸ ਦੇ ਨਾਲ-ਨਾਲ ਟੀ-20 ਦੇ ਇਤਿਹਾਸ ‘ਚ ਡਵੀਲਿਅਰਸ 80 ਤੋਂ ਜ਼ਿਆਦਾ ਦਾ ਸਕੋਰ 7 ਵਾਰ ਬਣਾ ਚੁੱਕੇ ਹਨ। ਕੋਹਲੀ ਇਸ ਮਾਮਲੇ ‘ਚ ਦੂਜੇ ਨੰਬਰ ‘ਤੇ ਹਨ, ਉਨ੍ਹਾਂ ਦੇ ਨਾਂ ਟੀ-20 ‘ਚ 80 ਤੋਂ ਜ਼ਿਆਦਾ ਸਕੋਰ ਕਰਨ ਦਾ ਕਾਰਨਾਮਾ 8 ਦਫ਼ਾ ਹੈ। ਕ੍ਰਿਸ ਗੇਲ 14 ਦਫ਼ਾ 80 ਜਾਂ ਉਸ ਤੋਂ ਜ਼ਿਆਦਾ ਦਾ ਸਕੋਰ ਬਣਾਉਣ ‘ਚ ਟੀ-20 ਲੀਗ ‘ਚ ਸਫ਼ਲ ਰਹੇ ਹਨ।
ਇੱਕ ਪਾਰੀ ‘ਚ ਦੂਜਾ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਦਾ ਰਿਕਾਰਡ
ਪੰਜਾਬ ਦੇ ਖਿਲਾਫ਼ ਡਵੀਲਿਅਰਸ ਆਪਣੀ ਪਾਰੀ ਦੌਰਾਨ 9 ਛੱਕੇ ਲਗਾਉਣ ‘ਚ ਸਫ਼ਲ ਰਹੇ। ਕਿਸੇ ਟੀ-20 ਮੈਚ ‘ਚ ਡਵੀਲਿਅਰਸ ਵਲੋਂ ਇੱਕ ਪਾਰੀ ‘ਚ ਦੂਜਾ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਦਾ ਰਿਕਾਰਡ ਹੈ। ਇਸ ਤੋਂ ਪਹਿਲਾ ਡਵੀਲਿਅਰਸ ਨੇ ਟੀ-20 ‘ਚ ਹੀ ਪਿਛਲੇ ਸਾਲ ਗੁਜਰਾਤ ਖਿਲਾਫ਼ 1289 ਦੌੜਾਂ ਦੀ ਪਾਰੀ ਦੌਰਾਨ 12 ਛੱਕੇ ਲਗਾਏ ਸਨ।