ਮੁੰਬਈ: ਮੁੰਬਈ ਦੇ ਗੇਂਦਬਾਜ਼ੀ ਕੋਚ ਸ਼ੇਨ ਬਾਂਡ ਦਾ ਮੰਨਣਾ ਹੈ ਕਿ ਟੀਮ ਨੇ ਡੇਥ ਓਵਰਾਂ ਦੇ ਮਹਿਰ ਜਸਪ੍ਰੀਤ ਬੁਮਰਾਹ ਨੂੰ ਆਈ. ਸੀ. ਸੀ. ਚੈਂਪਿਅਨਰਜ਼ ਟਰਾਫ਼ੀ ਲਈ ਭਾਰਤੀ ਟੀਮ ‘ਚ ਜਗ੍ਹਾ ਮਿਲਣੀ ਚਾਹੀਦੀ ਹੈ। ਨਿਊਜ਼ੀਲੈਂਡ ਦੇ ਸਾਬਕਾ ਤੇਜ਼ ਗੇਂਦਬਾਜ਼ ਬਾਂਡ ਨੇ ਕਿਹਾ ਕਿ ਜੇਕਰ ਉਹ ਟੀਮ ‘ਚ ਨਹੀਂ ਹੋਵੇਗਾ ਤਾਂ ਮੈਨੂੰ ਹੈਰਾਨੀ ਹੋਵੇਗੀ। ਉਹ ਸਾਰੇ ਫ਼ਾਰਮੈਂਟਾਂ ‘ਚ ਵਧੀਆ ਗੇਂਦਬਾਜ਼ ਹੈ। ਫ਼ਿਲਹਾਲ ਉਸ ਨੇ ਇੱਕ ਰੋਜ਼ਾ ਟੂਰਨਾਮੈਂਟ ਅਤੇ ਟੀ-20 ਮੈਚ ‘ਚ ਗੇਂਦਬਾਜ਼ੀ ਕਾਫ਼ੀ ਵਧੀਆ ਕੀਤੀ ਹੈ।
ਸ਼੍ਰੀਲੰਕਾ ਦੇ ਗੇਂਦਬਾਜ਼ ਲਸਿਥ ਮਲਿੰਗਾ ਦੇ ਫ਼ਾਰਮ ‘ਚ ਨਹੀਂ ਹੋਣ ਕਾਰਨ ਬੁਮਰਾਹ ਮੌਜੂਦਾ ਸ਼ੈਸ਼ਨ ‘ਚ ਮੁੰਬਈ ਲਈ ਡੇਥ ਓਵਰਾਂ ‘ਚ ਗੇਂਦਬਾਜ਼ੀ ਦੀ ਭੂਮਿਕਾ ਨਿਭਾ ਰਿਹਾ ਹੈ। ਇਸ 23 ਸਾਲਾ ਗੇਂਦਬਾਜ਼ ਨੇ ਮੌਜੂਦਾ ਸ਼ੈਸ਼ਨ ਦੇ 8 ਟੀ-20 ਮੈਚਾਂ ‘ਚ 9 ਵਿਕਟਾਂ ਹਾਸਲ ਕੀਤੀਆਂ ਹਨ। ਅਹਿਮਦਾਬਾਦ ‘ਚ ਜਨਮੇ ਬੁਮਰਾਹ ਜਨਵਰੀ ‘ਚ ਇੰਗਲੈਂਡ ਖਿਲਾਫ਼ ਕੋਲਕਾਤਾ ‘ਚ ਭਾਰਤ ਦੇ ਪਿੱਛਲੇ ਵਨ ਡੇ ‘ਚ ਖੇਡਿਆ ਸੀ। ਜਨਵਰੀ 2016 ‘ਚ ਸਿਡਨੀ ‘ਚ ਆਸਟਰੇਲੀਆ ਦੇ ਖਿਲਾਫ਼ ਵਧੀਆ ਪ੍ਰਦਰਸ਼ਨ ਕਰਨ ਵਾਲੇ ਬੁਮਰਾਹ ਨੇ ਹੁਣ ਤੱਕ 11 ਇੱਕ ਰੋਜ਼ਾ ਕੌਮਾਂਤਰੀ ਮੈਚਾਂ ‘ਚ 22 ਵਿਕਟਾਂ ਹਾਸਲ ਕੀਤੀਆਂ ਹਨ। ਬਾਂਡ ਭਾਰਤ ਦੇ ਮੌਜੂਦਾ ਗੇਂਦਬਾਜ਼ਾਂ ਨਾਲ ਵੀ ਪ੍ਰਭਾਵਿਤ ਹੈ।
ਉਸ ਨੇ ਕਿਹਾ ਕਿ ਭਾਰਤ ਆਪਣਾ ਕ੍ਰਿਕਟ ਦੂਜੇ ਦੇਸ਼ ‘ਚ ਖੇਡ ਰਿਹਾ ਹੈ। ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ ਇਨ੍ਹਾਂ ਹਾਲਾਤਾਂ ‘ਚ ਬਿਹਤਰੀਨ ਹੈ ਪਰ ਤੇਜ਼ ਗੇਂਦਬਾਜ਼ਾਂ ਨੂੰ ਆਪਣੀ ਛਾਪ ਛੱਡ ਕੇ ਤੇਜ਼ ਗੇਂਦਬਾਜ਼ੀ ਕਰਨ ਦਾ ਮੌਕਾ ਮਿਲਿਆ ਹੈ। ਓਮੇਸ਼ ਯਾਦਵ ਗੇਂਦਬਾਜ਼ ਦੇ ਰੂਪ ‘ਚ ਵਿਕਸਿਤ ਹੋਇਆ ਹੈ।