ਖੀਰ ਖਾਣਾ ਹਰ ਇੱਕ ਨੂੰ ਪਸੰਦ ਹੁੰਦਾ ਹੈ। ਅੱਜ ਅਸੀਂ ਛੈਣਾ ਖੀਰ ਦੀ ਰੈਸਿਪੀ ਲੈ ਕੇ ਆਏ ਹਾਂ। ਇਹ ਇੱਕ ਬੰਗਾਲੀ ਡਿਸ਼ ਹੈ। ਇਸ ਨੂੰ ਬਣਾਉਣ ਲਈ ਤੁਸੀਂ ਭੈਂਸ ਦਾ ਦੁੱਧ ਲੈ ਸਕਦੇ ਹੋ। ਪਰ ਜੇਕਰ ਤਾਜ਼ਾ ਦੁੱਧ ਨਾ ਮਿਲੇ ਤਾਂ ਤੁਸੀਂ ਅਮੂਲ ਦਾ ਫ਼ੁੱਲ ਕਰੀਮ ਵਾਲਾ ਦੁੱਧ ਵੀ ਲੈ ਸਕਦੇ ਹੋ। ਤੁਸੀਂ ਇਸ ਖੀਰ ਨੂੰ ਹਰ ਤਿਉਂਹਾਰ ਉੱਪਰ ਬਣਾ ਸਕਦੇ ਹੋ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਆਸਾਨ ਤਰੀਕਾ।
ਬਣਾਉਣ ਲਈ ਸਮੱਗਰੀ
ਛੈਣਾ 1 ਕੱਪ
ਦੁੱਧ
15 ਬਦਾਮ ਉੱਬਾਲ ਕੇ ਛਿੱਲੇ ਹੋਏ
20 ਪਿਸਤੇ ਉੱਬਾਲ ਕੇ ਛਿੱਲੇ ਹੋਏ
ਚੀਨੀ ਸੁਆਦ ਅਨੁਸਾਰ
ਸਿਟ੍ਰਿਕ ਐਸਿਡ 1 ਚੁਟਕੀ
ਬਣਾਉਣ ਦੀ ਵਿਧੀ
1. ਇੱਕ ਬਰਤਨ ‘ਚ ਦੁੱਧ ਗਰਮ ਕਰੋ, ਫ਼ਿਰ ਉਸ ‘ਚ ਛੈਣਾ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ।
2. ਜਦੋਂ ਦੁੱਧ ਉੱਬਲਣ ਲੱਗੇ ਤਾਂ ਉਸ ‘ਚ ਚੀਨੀ ਪਾ ਦਿਓ।
3. ਉਸ ਤੋਂ ਬਾਅਦ ਪਿਸਤੇ ਅਤੇ ਬਦਾਮ ਨੂੰ ਮਿਕਸ ਕਰਕੇ ਦੁੱਧ ‘ਚ ਮਿਲਾ ਦਿਓ।
4. ਫ਼ਿਰ ਸਿਟ੍ਰਿਕ ਐਸਿਡ ਮਿਲਾਓ।
5. ਫ਼ਿਰ ਗੈਸ ਨੂੰ ਬੰਦ ਕਰੋ ਅਤੇ ਠੰਡਾ ਹੋਣ ਲਈ ਵੱਖ ਰੱਖ ਦਿਓ।
6. ਫ਼ਿਰ ਫ਼ਰਿੱਜ ‘ਚ ਰੱਖੋ ਅਤੇ ਚੰਗੀ ਤਰ੍ਹਾਂ ਠੰਡਾ ਕਰ ਕੇ ਸਰਵ ਕਰੋ।