ਕੋਲੰਬੋ: ਜੂਨ ‘ਚ ਹੋਣ ਵਾਲੀ ‘ਚੈਂਪੀਅਨਸ ਟਰਾਫ਼ੀ’ ਲਈ ਸ਼੍ਰੀਲੰਕਾ ਦੀ 15 ਮੈਂਬਰੀ ਟੀਮ ‘ਚ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਲੰਬੇ ਸਮੇਂ ਤੋਂ ਸੱਟ ਕਾਰਨ ਬਾਹਰ ਚੱਲ ਰਹੇ ਇਸ ਖਿਡਾਰੀ ਨੂੰ ਸ਼੍ਰੀਲੰਕਾਈ ਕ੍ਰਿਕਟ ਦੇ ਚੋਣਕਰਤਾਵਾਂ ਨੇ ਟੀਮ ‘ਚ ਸ਼ਾਮਲ ਕੀਤਾ ਹੈ।
ਇੱਕ ਰਿਪੋਰਟ ਮੁਤਾਬਕ, ਮਲਿੰਗਾ ਨੇ ਨਵੰਬਰ 2015 ‘ਚ ਆਪਣਾ ਪਿਛਲਾ ਵਨ ਡੇ ਮੈਚ ਖੇਡਿਆ ਸੀ। ਉਨ੍ਹਾਂ ਦੇ ਨਾਲ ਚੈਂਪੀਅਨਸ ਟਰਾਫ਼ੀ ਲਈ ਸ਼੍ਰੀਲਕਾ ਦੀ 15 ਮੈਂਬਰੀ ਟੀਮ ‘ਚ ਚਮਾਰਾ ਕਾਪੁਗੇਦੇਰਾ ਨੂੰ ਵੀ ਜਗ੍ਹਾ ਮਿਲੀ ਹੈ। ਉਨ੍ਹਾਂ ਨੇ 2016 ਦੇ ਬਾਅਦ ਆਪਣਾ ਕੋਈ ਵੀ ਮੈਚ ਨਹੀਂ ਖੇਡਿਆ।
ਇਸ ਮੌਕੇ ‘ਤੇ ਸ਼੍ਰੀਲੰਕਾ ਕ੍ਰਿਕਟ ਦੇ ਪ੍ਰਧਾਨ ਥਿਲਾਂਗਾ ਸੁਮਾਥਿਪਾਲਾ ਨੇ ਕਿਹਾ, ”ਮੈਡੀਕਲ ਜਾਂਚ ਤੋਂ ਬਾਅਦ ਇਹ ਸਾਹਮਣੇ ਆਇਆ ਹੈ ਕਿ ਮਲਿੰਗਾ 10 ਓਵਰ ਤੱਕ ਗੇਂਦਬਾਜ਼ੀ ਕਰ ਸਕਦੇ ਹਨ। ਹੁਣ ਉਹ ਭਾਰਤੀ ਟੀ-20 ਲੀਗ ‘ਚ ਖੇਡ ਰਹੇ ਹਨ, ਜੋ ਸਾਡੇ ਲਈ ਲਾਭਦਾਇਕ ਹੈ। ਹੁਣ ਤੱਕ ਸਾਨੂੰ ਰਿਪੋਰਟ ਮਿਲੀ ਹੈ ਕਿ ਉਹ 8 ਓਵਰਾਂ ਤੱਕ ਖੇਡਣ ਲਈ ਫ਼ਿੱਟ ਹਨ, ਪਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹ 10 ਓਵਰਾਂ ਤੱਕ ਖੇਡ ਸਕਣ।”
ਟੀਮ ਇਸ ਪ੍ਰਕਾਰ ਹੈਂ
ਐਂਜੇਲੋ ਮੈਥਿਯੂਜ਼ (ਕਪਤਾਨ), ਓਪਲ ਥਰੰਗਾ, ਨਿਰੋਸ਼ਾਨ ਡਿਕਵੇਲਾ, ਕੁਸਲ ਮੈਂਡਿਸ, ਕੁਸਲ ਪਰੇਰਾ, ਚਮਾਰਾ ਕਾਪੁਗੇਦਰਾ, ਅਸੇਲਾ ਗੁਨਾਰਤਨੇ, ਦਿਨੇਸ਼ ਚਾਂਦੀਮਲ, ਲਸਿਥ ਮਲਿੰਗਾ, ਸੁਰੰਗਾ ਲਕਮਲ, ਨੁਵਾਨ ਪਰਦੀਪ, ਨੁਵਾਨ ਕੁਲਸੇਕਰਾ, ਥਿਸਾਰਾ ਪਰੇਰਾ, ਲਕਸ਼ਣ ਸੰਦਾਕਨ ਅਤੇ ਸੇਕੁਗੇ ਪ੍ਰਸੰਨਾ।