ਦੁਬਈ: ਸਾਬਕਾ ਕਪਤਾਨ ਰਿੰਕੀ ਪੋਟਿੰਗ 1 ਤੋਂ 18 ਜੂਨ ਤੱਕ ਹੋਣ ਵਾਲੀ ਚੈਂਪਿਅਨਜ਼ ਟਰਾਫ਼ੀ ਦੇ ਲਈ ਕੌਮੈਂਟਰੀਦੀ ਸੂਚੀ ‘ਚ ਸ਼ਾਮਲ ਹਨ। ਜਿਸ ਦਾ ਐਲਾਨ ਅੱਜ ਕੌਮਾਂਤਰੀ ਕ੍ਰਿਕਟ ਪਰੀਸ਼ਦ ਨੇ ਕੀਤਾ। ਕੁਝ ਹੋਰ ਸਾਬਕਾ ਕਪਤਾਨ ਵੀ ਕੌਮੈਂਟਰੀ ਦੀ ਸੂਚੀ ਦਾ ਹਿੱਸਾ ਹਨ। ਜਿਸ ‘ਚ ਨਿਊਜ਼ੀਲੈਂਡ ਦੇ ਬਰੈਂਡਨ ਮੈਕੁਲਮ, ਸ੍ਰੀਲੰਕਾ ਦੇ ਕੁਮਾਰ ਸੰਗਾਕਾਰਾ ਅਤੇ ਦੱਖਣੀ ਅਫ਼ਰੀਕਾ ਦੇ ਗਰੀਮ ਸਮਿਥ ਸ਼ਾਮਲ ਹੈ। ਇਹ ਸਾਰੇ ਹੀ ਆਈ.ਸੀ.ਸੀ, ਟੀ.ਵੀ ‘ਚ ਸ਼ੁਰੂਆਤ ਕਰਨਗੇ। ਸ਼ੇਨ ਵਾਰ, ਮਾਈਕਲ ਸਲੇਟਰ, ਨਾਸਿਰ ਹੂਸੈਨ, ਮਾਈਕਲ ਆਥਰਟਨ, ਸ਼ਾਨ ਪੋਲਾਕ, ਸੰਜੇ ਮਾਂਜਰੇਕਰ, ਇਯਾਨ ਬਿਸ਼ਪ, ਰਮੀਜ ਰਾਜਾ, ਸਾਇਮਨ ਡੋਲ ਅਤੇ ਅਤਰ ਅਲੀ ਖਾਨ ਵੀ ਇਸ ਸੂਚੀ ‘ਚ ਸ਼ਾਮਲ ਹੈ।
ਆਈ.ਸੀ.ਸੀ ਟੀ.ਵੀ ਸਾਰੇ 15 ਮੈਚਾਂ ਦੀ ਲਾਈਵ ਕਵਰੇਜ ਕਰੇਗਾ ਜਿਸ ‘ਚ ਉਸ ਦੀ ਸਾਂਝੇਦਾਰੀ ਸਨਸੇਟ ਪਲੱਸ ਵਾਈਨ ਅਤੇ ਐੱਨ.ਈ.ਪੀ ਬਰਾਡਕਾਸਟ ਸਲਿਊਸ਼ਨ ਹੋਵੇਗਾ। ਟੂਰਨਾਮੈਟ ਦੀ ਸ਼ੁਰੂਆਤ ਇੱਕ ਜੂਨ ਨੂੰ ਦ ਓਵਲ ‘ਚ ਮੇਜਬਾਨ ਇੰਗਲੈਂਡ ਅਤੇ ਬੰਗਲਾਦੇਸ਼ ਦੇ ਵਿੱਚ ਮੈਚ ਦੇ ਨਾਲ ਹੋਵੇਗੀ।