ਮਿਠਾਈਆਂ ਖਾਣਾ ਕਾਫ਼ੀ ਲੋਕਾਂ ਨੂੰ ਪਸੰਦ ਹੁੰਦਾ ਹੈ। ਅਤੇ ਇਸ ਲਈ ਲੋਕ ਨਵੇਂ-ਨਵੇਂ ਤਰੀਕੇ ਦੀਆਂ ਮਿਠਾਈਆਂ ਬਣਾਉਣੀਆਂ ਸਿਖਦੇ ਹੀ ਰਹਿੰਦੇ ਹਨ। ਜੇ ਤੁਸੀਂ ਵੀ ਮਿਠਾਈ ਖਾਣ ਦੇ ਸ਼ੋਕੀਨ ਹੋ ਤਾਂ ਜ਼ਰੂਰ ਬਣਾਓ ਇਹ ਸਪੈਸ਼ਲ ਕਾਜੂ ਪਿਸਤਾ ਰੋਲ। ਆਓ ਦੇਖਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ
ਸਮੱਗਰੀ
– 1 ਕੱਪ ਕਾਜੂ
– ਇੱਕ ਤਿਆਈ ਕੱਪ ਚੀਨੀ
– 3 ਛੋਟੇ ਚਮਚ ਘਿਓ
– ਪਾਣੀ ਜ਼ਰੂਰਤ ਮੁਤਾਬਕ
– 1 ਛੋਟਾ ਕੱਪ ਪਿਸਤਾ
– 1 ਛੋਟਾ ਕੱਪ ਬਾਦਾਮ
– 2 ਵੱਡੇ ਚਮਚ ਚੀਨੀ
– 2 ਵੱਡੇ ਚਮਚ ਦੁੱਧ
– ਇੱਕ ਛੋਟਾ ਚਮਚ ਅਲੀਇਚੀ ਪਾਊਡਰ
– ਇੱਕ ਚੁਟਕੀ ਫ਼ੂਡ ਕਲਰ(ਹਰਾ)
ਬਣਾਉਣ ਦੀ ਵਿਧੀ
– ਸਭ ਤੋਂ ਪਹਿਲਾਂ ਮਿਰਸਰ ਜਾਰ ‘ਚ ਕਾਜੂ ਨੂੰ ਸੁੱਕਾ ਪੀਸ ਲਓ।
– ਕਾਜੂ ਪੀਸਨ ਤੋਂ ਬਾਅਦ ਮਿਕਸਰ ਜਾਰ ‘ਚ ਪਿਸਤੇ ਅਤੇ ਬਾਦਾਮ ਨੂੰ ਵੀ ਪੀਸ ਲਓ ਅਤੇ ਪਾਊਡਰ ਤਿਆਰ ਕਰ ਲਓ।
– ਹੁਣ ਪਿਸਤਾ ਬਾਦਾਮ ਪਾਊਡਰ ‘ਚ ਕੱਟੇ ਹੋਏ ਪਿਸਤੇ, ਚੀਨੀ,ਅਲਾਇਚੀ ਪਾਊਡਰ,ਦੁੱਧ ਅਤੇ ਫ਼ੂਡ ਕਲਰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਕੇ ਸਟਫ਼ਿੰਗ ਤਿਆਰ ਕਰ ਲਓ।
– ਰੋਲਸ ਬਣਾਉਣ ਲਈ ਸਭ ਤੋਂ ਪਹਿਲਾਂ ਘੱਟ ਗੈਸ ‘ਤੇ ਇੱਕ ਕੜਾਈ ‘ਚ ਪਾਣੀ ਅਤੇ ਚੀਨੀ ਮਿਲਾਓ।
– ਜਿਵੇਂ ਹੀ ਪਾਣੀ ‘ਚ ਚੀਨੀ ਘੁੱਲ ਜਾਵੇ ਤਾਂ ਗੈਸ ਘੱਟ ਕਰ ਦਿਓ ਅਤੇ ਕਾਜੂ ਪਾਊਡਰ ਅਤੇ ਘਿਓ ਮਿਲਾਕੇ ਚੰਗੀ ਤਰ੍ਹਾਂ ਗਾੜਾ ਹੋਣ ਤੱਕ ਪਕਾਓ।
– ਕਾਜੂ ਦੇ ਮਿਸ਼ਰਣ ਨੂੰ ਠੰਡਾ ਹੋਣ ਲਈ ਕਿਸੇ ਬਰਤਨ ‘ਚ ਰੱਖੋ। ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਮਿਸ਼ਰਣ ਇਨ੍ਹਾਂ ਗਾੜਾ ਹੋ ਜਾਵੇ ਕਿ ਇਸ ਨੂੰ ਵੇਲਿਆ ਜਾ ਸਕੇ।
– ਹੁਣ ਕਾਜੂ ਮਿਸ਼ਰਣ ਦੇ ਪੇੜੇ ਕਰ ਲਓ ਅਤੇ ਘਿਓ ਲਾ ਕੇ ਚਕਲੇ ‘ਤੇ ਫ਼ੈਲਾ ਦਿਓ।
– ਹੁਣ ਪੇੜੇ ਨੂੰ ਹਲਕੇ ਹੱਥ ਨਾਲ ਫ਼ੈਲਾ ਕੇ ਗੋਲ ਅਕਾਰ ਦਿਓ। ਫ਼ਿਰ ਵੇਲਣ ਨਾਲ ਵੇਲ ਕੇ ਚਾਰੇ ਪਾਸੇ ਤੋਂ ਬਰਾਬਰ ਕਰ ਲਓ।
– ਹੁਣ ਇਸ ‘ਤੇ ਸਟਫ਼ਿੰਗ ਰੱਖ ਕੇ ਰੋਲ ਕਰ ਦਿਓ।
– ਤਿਆਰ ਰੋਲ ਨੂੰ ਫ਼ਰਿੱਜ ‘ਚ ਰੱਖੋ।
– ਜਦੋਂ ਇਹ ਪੂਰੀ ਤਰ੍ਹਾਂ ਤਿਆਰ ਹੋ ਜਾਵੇ ਤਾਂ ਇਸ ਨੂੰ ਛੋਟੇ-ਛੋਟੇ ਟੁੱਕੜਿਆਂ ‘ਚ ਕੱਟ ਲਓ।