ਨਵੀਂ ਦਿੱਲੀਂ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ) ਦੇ 10ਵੇਂ ਸੈਸ਼ਨ ਲਈ ਮੰਚ ਤਿਆਰ ਹੋ ਗਿਆ ਹੈ। 5 ਅਪ੍ਰੈਲ ਨੂੰ ਚੈਪੀਅਨ ਸਨਰਾਇਜ਼ਰਜ਼ ਹੈਦਰਾਬਾਦ ਅਤੇ ਰਾਇਲ ਚੈਲੰਜ਼ਰਜ਼ ਬੰਗਲੌਰ ਵਿੱਚਕਾਰ ਉਦਘਾਟਨ ਮੈਚ ਹੈਦਰਾਬਾਦ ਦੇ ਰਾਜ਼ੀਵ ਗਾਂਧੀ ਸਟੇਡੀਅਮ ‘ਚ ਖੇਡਿਆ ਜਾਵੇਗਾ। ਟੂਰਨਾਮੈਂਟ ਦੀ ਕੁਲ ਇਨਾਮੀ ਰਕਮ 49 ਕਰੌੜ ਰੁਪਏ ਹੈ, ਜੇਤੂ ਟੀਮ ਨੂੰ 21 ਕਰੌੜ, ਅਤੇ ਉਪ ਜੇਤੂ ਟੀਮ ਨੂੰ 12 ਕਰੌੜ ਰੁਪਏ, ਤੀਜੇ ਅਤੇ ਚੌਥੇ ਸਥਾਨ ਵਾਲੀ ਟੀਮ ਨੂੰ 8-8 ਕਰੌੜ ਰੁਪਏ ਦਿੱਤੇ ਜਾਣਗੇ।
ਆਈ.ਪੀ.ਐਲ ਦਾ ਖਿਤਾਬ ਹਾਸਲ ਕਰਨ ਲਈ ਕੁਲ 8 ਟੀਮਾਂ ਵਿੱਚਕਾਰ ਮੈਚ ਹੋਣਗੇ ਅਤੇ ਹਰ ਟੀਮ ਆਪਣੇ 14 ਮੈਚ ਖੇਡੇਗੀ। ਇਸ ਲੀਗ ‘ਚ ਕੁਲ 60 ਮੈਚ ਹੋਣਗੇ ਜਿਸ ‘ਚ ਲੀਗ ਮੈਚ ਤੋਂ ਇਲਾਵਾ 2 ਕੁਆਲੀਫ਼ਾਈਰ, 1ਐਲਮਿਨੇਟਰ ਅਤੇ ਫ਼ਾਈਨਲ ਸ਼ਾਮਲ ਹੈ। ਇਸ ਵਾਰ ਇਹ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ ਕਿ ਕਿਹੜੀ ਟੀਮ ਆਈ.ਪੀ.ਐੱਲ ਦਾ ਖਿਤਾਬ ਹਾਸਲ ਕਰੇਗੀ।
ਰਾਇਜਿੰਗ ਪੁਣੇ ਸੁਪਰਜ਼ਾਇਟ ਨੂੰ ਸਾਰੇ ਖਿਤਾਬ ਦੀ ਸਭ ਤੋਂ ਮਜਬੂਤ ਟੀਮ ਮੰਨ ਰਹੇ ਹਨ, ਕਿਉਂਕਿ ਇਸ ਟੀਮ ‘ਚ ਸਭ ਤੋਂ ਵਧੀਆ ਖਿਡਾਰੀ ਧੋਨੀ ਹੈ। ਜੋ ਕਿ ਇਸ ਆਈ.ਪੀ.ਐੱਲ ‘ਚ ਸਭ ਤੋਂ ਉੱਪਰੀ ਕਰਮ ‘ਚ ਖੇਡਦੇ ਹੋਏ ਨਜ਼ਰ ਆਉਂਗੇ। ਇਸ ਤੋਂ ਇਲਾਵਾ ਇਸ ਟੀਮ ‘ਚ ਸਟੀਵ ਸਮਿਥ ਜਿਹੇ ਕਪਤਾਨ ਹਨ, ਜੋ ਕਿ ਟੀਮ ਦੀ ਇੱਕ ਹੋਰ ਵੱਡੀ ਤਾਕਤ ਹੈ। ਇਸ ਵਜ੍ਹਾ ਨਾਲ ਇਸ ਟੀਮ ਨੂੰ ਆਈ.ਪੀ.ਐੱਲ ਜਿੱਤਣ ਦੀ ਦਾਅਵੇਦਾਰ ਮੰਨੀਆ ਜਾਂ ਰਿਹਾ ਹੈ।
ਸਨਰਾਇਜ਼ਰਜ਼ ਹੈਦਰਾਬਾਦ
ਆਈ.ਪੀ.ਐੱਲ ਸੀਜ਼ਨ 9 ‘ਚ ਚੈਂਪੀਅਨ ਰਹੀ ਸਨਰਾਇਜ਼ਰਜ਼ ਹੈਦਰਾਬਾਦ ਇਹ ਖਿਤਾਬ ਜਿੱਤਣ ਦਾ ਦੋ ਵਾਰ ਕਾਰਨਾਮਾ ਕਰ ਸਕਦੇ ਹਨ। ਸ਼ਿਖਰ ਧਵਨ, ਯੁਵਰਾਜ ਸਿੰਘ,ਕਪਤਾਮ ਵਾਰਟਨ ਇਸ ਟੀਮ ਦੇ ਸ਼ਕਤੀਸ਼ਾਲੀ ਖਿਡਾਰੀ ਹਨ।
ਮੁੰਬਈ ਇੰਡੀਅਜ਼
ਮੁੰਬਈ ਇੰਡੀਅਜ਼ ਆਪਣੇ ਕਪਤਾਨ ਦੇ ਉੱਪਰ ਕੁਝ ਜ਼ਿਆਦਾ ਹੀ ਨਿਰਭਰ ਰਹਿੰਦੀ ਹੈ। ਕਪਤਾਨ ਰੋਹਿਤ ਜੇਕਰ ਇਸ ਸੀਜ਼ਨ ‘ਚ ਵਧੀਆ ਪ੍ਰਦਰਸ਼ਨ ਕਰ ਲੈਂਦੇ ਹਨ ਤਾਂ ਉਨ੍ਹਾਂ ਦਾ ਆਈ.ਪੀ.ਐੱਲ ਕਾਫ਼ੀ ਹੱਦ ਤੱਕ ਤੈਅ ਹੋ ਸਕਦਾ ਹੈ।
ਕੋਲਕਾਤਾ ਨਾਈਟ ਰਾਇਡਰਜ਼
ਗੌਤਮ ਗੰਭੀਰ ਦੀ ਅਗੁਵਾਈ ‘ਚ ਇਸ ਟੀਮ ‘ਚ ਸਭ ਤੋਂ ਵੱਧ ਖਤਰਨਾਕ ਖਿਡਾਰੀ ਹਨ। ਯੁਸੂਫ਼ ਪਠਾਨ ਅਤੇ ਮਨੀਸ਼ ਪਾਂਡੇ ਆਸਾਨੀ ਨਾਲ ਹੀ ਆਪਣੀ ਟੀਮ ਨੂੰ ਮੁਸ਼ਕਲ ਤੋਂ ਮੁਸ਼ਕਲ ਹਾਲਾਤਾਂ ‘ਚੋਂ ਕੱਢ ਸਕਦੇ ਹਨ।
ਰਾਈਲ ਚੈਲੰਜ਼ਰਜ਼ ਬੰਗਲੌਰ
ਰਾਈਲ ਚੈਲੰਜ਼ਰਜ਼ ਬੰਗਲੌਰ ਆਈ.ਪੀ.ਐੱਲ 2017 ਨੂੰ ਜਿੱਤਣ ਵਾਲੀ ਟੀਮ ‘ਚ ਸ਼ਾਮਲ ਹੈ। ਕ੍ਰਿਸ ਗੇਲ ਜਿਸ ਟੀਮ ਦਾ ਖਿਡਾਰੀ ਹੋਵੇ, ਉਹ ਕਈ ਰਿਕਾਰਡ ਬਣਾ ਕੇ ਆਪਣੀ ਟੀਮ ਨੂੰ ਜਿੱਤ ਹਾਸਲ ਕਰਵਾ ਸਕਦਾ ਹੈ।