ਨਵੀਂ ਦਿੱਲੀਂ 2008 ‘ਚ ਸ਼ੁਰੂ ਹੋਏ ਆਈ.ਪੀ.ਐੱਲ ਦੇ ਪਹਿਲੇ ਸੈਸ਼ਨ ਤੋਂ ਹੀ ਟੂਰਨਾਮੈਂਟ ‘ਚ ਬੱਲੇਬਾਜ਼ਾਂ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ ਪਰ ਇਸ ਦੌਰਾਨ ਕੁਝ ਇਸ ਤਰ੍ਹਾਂ ਦੇ ਗੇਂਦਬਾਜ਼ ਵੀ ਸਾਹਮਣੇ ਆਏ ਹਨ। ਜੋ ਆਪਣੀ ਟੀਮ ਨੂੰ ਜਿੱਤ ਹਾਸਲ ਕਰਵਾਉਣ ‘ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਸ ‘ਚੋਂ ਹੈ ਸ਼੍ਰੀਲੰਕਾ ਦਾ ਖਿਡਾਰੀ ਲਸਿਥ ਮਲਿੰਗਾ। ਆਪਣੀ ਯਾਰਕਰ ਤੋਂ ਵਿਸ਼ਵ ਦੇ ਬੱਲਾਬਾਜ਼ਾਂ ਨੂੰ ਪਰੇਸ਼ਾਨ ਕਰਨ ਵਾਲੇ ਮਲਿੰਗਾ ਨੇ ਇੰਡੀਅਨ ਪ੍ਰੀਮੀਅਰ ਲੀਗ ‘ਚ ਵੀ ਆਪਣਾ ਜਲਵਾ ਬਰਕਰਾਰ ਰੱਖਿਆ ਹੈ। ਆਈ.ਪੀ.ਐੱਲ ਦੇ ਸ਼ੁਰੂਆਤੀ ਸੈਸ਼ਨ ਤੋਂ ਹੀ ਮੁੰਬਈ ਇਡੀਅਨ ਵਲੋਂ ਖੇਡਣ ਵਾਲੇ ਇਸ ਟੂਰਨਾਮੈਂਟ ‘ਚ ਹੁਣ ਤੱਕ ਸਭ ਤੋਂ ਜ਼ਿਆਦਾ ਸਫ਼ਲ ਗੇਂਦਬਾਜ਼ ਰਿਹਾ ਹੈ। ਜਿਸ ਨੇ ਹੁਣ ਤੱਕ ਆਈ.ਪੀ.ਐੱਲ ‘ਚ 97 ਮੈਚ ਖੇਡ ਕੇ 143 ਵਿਕਟਾਂ ਆਪਣੇ ਨਾਂ ਕੀਤੀਆਂ ਹਨ। ਮੁੰਬਈ ਇੰਡੀਅਨ ਦੇ ਬਿਹਤਰੀਨ ਖਿਡਾਰੀ ਮਲਿੰਗਾ ਨੇ ਇਸ ਟੀ-20 ਟੂਰਨਾਮੈਂਟ ‘ਚ ਆਪਣੀ ਯਾਰਕਰ ਗੇਂਦਬਾਜ਼ੀ ਨਾਲ ਇੱਕ ਵੱਖਰੀ ਪਹਿਚਾਨ ਬਣਾਈ ਹੈ। ਉਸ ਦੀ ਯਾਰਕਰ ਗੇਂਦ ਬੱਲੇਬਾਜ਼ਾਂ ਲਈ ਦਹਿਸ਼ਤ ਬਣੀ ਹੋਈ ਹੈ। ਜਿਸ ਦਾ ਤੌੜ ਬਹੁਤ ਘੱਟ ਬੱਲਾਬਾਜ਼ਾਂ ਕੋਲ ਹੈ। ਮਲਿੰਗਾ ਇਸ ਟੂਰਨਾਮੈਂਟ ‘ਚ 10ਵੇਂ ਨੰਬਰ ਤੇ ਗੇਂਦਬਾਜ਼ੀ ‘ਚ ਸ਼ਾਮਲ ਹੈ। ਉਸ ਨੇ ਹੁਣ ਤੱਕ ਆਈ.ਪੀ.ਐੱਲ ‘ਚ ਇੱਕ ਓਵਰ ‘ਚ ਸਿਰਫ਼ 6.67 ਦੌੜਾਂ ਹੀ ਖਰਚ ਕੀਤੀਆਂ ਹਨ। ਉਸ ਦਾ ਵਧੀਆ ਪ੍ਰਦਰਸ਼ਨ 13 ਦੌੜਾਂ ‘ਤੇ 5 ਵਿਕਟਾਂ ਰਿਹਾ ਹੈ।