ਤਿਉਹਾਰ ਜਾਂ ਖੁਸ਼ੀ ਦੇ ਮੌਕੇ ‘ਤੇ ਘਰ ‘ਚ ਖੀਰ ਜ਼ਰੂਰ ਬਣਾਈ ਜਾਂਦੀ ਹੈ। ਅਕਸਰ ਲੋਕ ਚੌਲਾਂ ਦੀ ਖੀਰ ਬਣਾਉਂਦੇ ਹਨ। ਇਸ ਨੂੰ ਸਾਰੇ ਹੀ ਬਹੁਤ ਖੁਸ਼ ਹੋ ਕੇ ਖਾਂਦੇ ਹਨ। ਇਸ ਵਾਰ ਤੁਸੀਂ ਖੀਰ ਨੂੰ ਇੱਕ ਨਵੇਂ ਤਰੀਕੇ ਨਾਲ ਬਣਾਓ, ਜਿਸ ਨੂੰ ਸਾਰੇ ਜ਼ਰੂਰ ਪਸੰਦ ਕਰਨਗੇ। ਅੱਜ ਅਸੀਂ ਤੁਹਾਨੂੰ ਸ਼ਹਿਦ ਵਾਲੀ ਫ਼ਰੂਟ ਖੀਰ ਬਨਾਉਣੀ ਦੱਸ ਰਹੇ ਹਾਂ।
ਸਮੱਗਰੀ
ਇੱਕ ਕੱਪ ਚੌਲ
ਦੋ ਕੱਪ ਦੁੱਧ
20-25 ਬਾਦਾਮ (ਭਿੱਜੇ ਅਤੇ ਛਿੱਲੇ ਹੋਏ)
ਦੋ ਛੋਟੇ ਚਮਚ ਸ਼ਹਿਦ
ਇੱਕ ਛੋਟਾ ਸੇਬ (ਬਾਰੀਕ ਕੱਟਿਆ ਹੋਇਆ)
ਵਿਧੀ
1. ਮਿਕਸੀ ‘ਚ ਦੁੱਧ ਅਤੇ ਬਾਦਾਮ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ।
2. ਹੋਲੀ ਗੈਸ ‘ਤੇ ਇੱਕ ਬਰਤਨ ‘ਚ ਪਾਣੀ ‘ਚ ਥੋੜ੍ਹਾ ਜਿਹਾ ਦੁੱਧ ਪਾ ਕੇ ਚੌਲਾਂ ਨੂੰ ਪਕਾਓ।
3. ਪਕੇ ਹੋਏ ਚੌਲਾਂ ‘ਚ ਬਾਦਾਮ ਵਾਲਾ ਦੁੱਧ ਪਾ ਕੇ ਹੋਲੀ ਗੈਸ ‘ਤੇ 15 ਮਿੰਟ ਤੱਕ ਉਬਾਲੋ।
4. ਜਦੋਂ ਇਹ ਦੁੱਧ ਕਰੀਮੀ ਅਤੇ ਗਾੜ੍ਹਾ ਹੋ ਜਾਏ ਤਾਂ ਸ਼ਹਿਦ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ। ਨਾਲ ਹੀ ਗੈਸ ਬੰਦ ਕਰ ਦਿਓ।
5. ਸੇਬ ਦੇ ਟੁੱਕੜੇ ਪਾ ਕੇ ਇਸ ਖੀਰ ਨੂੰ ਗਰਮ ਹੀ ਸਰਵ ਕਰੋ।
6. ਤੁਸੀਂ ਇਸ ਫ਼ਰੂਟ ਖੀਰ ਨੂੰ ਠੰਡੀ ਕਰ ਕੇ ਵੀ ਸਰਵ ਕਰ ਸਕਦੇ ਹੋ।