ਹੁਣੇ ਜਿਹੇ ਹੀ ਮੁੰਬਈ ਮਹਾਨਗਰ ਪਾਲਿਕਾ ਦੀਆਂ ਚੋਣਾਂ ‘ਚ ਵੋਟ ਪਾਉਣ ਪਹੁੰਚੇ ਐਕਟਰ ਵਰੁਣ ਧਵਨ ਨੇ ਟੀਵੀ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ 2014 ਦੀਆਂ ਰਾਜ ਸਭਾ ਚੋਣਾਂ ਸਮੇਂ ਵੀ ਵੋਟ ਪਾਈ ਸੀ। ਸ਼ਾਇਦ ਵਰੁਣ ਧਵਨ ਨੂੰ ਯਾਦ ਨਹੀਂ ਰਿਹਾ ਜਾਂ ਪਤਾ ਨਹੀਂ ਸੀ ਕਿ ਰਾਜ ਸਭਾ ਦੀ ਚੋਣ ਲਈ ਆਮ ਜਨਤਾ ਮਤਦਾਨ ਨਹੀਂ ਕਰਦੀ। ਸਿਰਫ਼ ਚੁਣੇ ਹੋਈ ਪ੍ਰਤੀਨਿਧੀ ਮਤਦਾਨ ਕਰਦੇ ਹਨ। ਖ਼ੈਰ, ਕੁਝ ਸਮੇਂ ਬਾਦ ਜਦ ਟਵਿਟਰ ‘ਤੇ ਲੋਕਾਂ ਨੇ ਵਰੁਣ ‘ਤੇ ਇਸ ਗੱਲ ਨੂੰ ਲੈ ਕੇ ਲਗਾਤਾਰ ਕਮੈਂਟ ਕੀਤੇ ਤਾਂ ਉਨ੍ਹਾਂ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ। ਇਸ ਗੱਲ ਲਈ ਵਰੁਣ ਨੇ ਮਾਫ਼ੀ ਵੀ ਮੰਗੀ। ਵਰੁਣ ਨੇ ਆਪਣੇ ਟਵਿਟਰ ਅਕਾਊਂਟ ‘ਤੇ ਲਿਖਿਆ,’ਆਈ ਵਾਜ਼ ਰਾਂਗ। ਆਈ ਮੀਟ ਲੋਕ ਸਭਾ..ਸੌਰੀ..’ ਯਾਨੀ ਕਿ ਮੈਂ ਗ਼ਲਤ ਸੀ। ਮੇਰੇ ਕਹਿਣ ਦਾ ਮਤਲਬ ਲੋਕ ਸਭਾ ਸੀ। ਮੈਂ ਮਾਫ਼ੀ ਮੰਗਦਾ ਹਾਂ।’ ਵਰੁਣ, ਚਲੋ ਆਪਣੀ ਗ਼ਲਤੀ ਤਾਂ ਮੰਨੀ ਇਥੇ ਤਾਂ ਕੁਝ ਸਟਾਰ ਗ਼ਲਤ ਬੋਲ ਕੇ ਵੀ ਆਕੜ ਦਿਖਾਉਣ ਤੋਂ ਨਹੀਂ ਝਿਜਕਦੇ।