ਰਾਂਚੀ  : ਰਾਂਚੀ ਟੈਸਟ ਵਿਚ ਆਸਟ੍ਰੇਲੀਆ ਦੀਆਂ 451 ਦੌੜਾਂ ਦੇ ਜਵਾਬ ਵਿਚ ਭਾਰਤ ਨੇ ਮਜਬੂਤ ਸ਼ੁਰੂਆਤ ਕਰਦਿਆਂ ਦੂਸਰੇ ਦਿਨ ਦੀ ਖੇਡ ਖਤਮ ਹੋਣ ਤੱਕ ਇਕ ਵਿਕਟ ਦੇ ਨੁਕਸਾਨ ਉਤੇ 120 ਦੌੜਾਂ ਬਣਾ ਲਈਆਂ ਸਨ| ਖੇਡ ਖਤਮ ਹੋਣ ਤੱਕ ਮੁਰਲੀ ਵਿਜੇ 42 ਅਤੇ ਪੁਜਾਰਾ 10 ਦੌੜਾਂ ਤੇ ਕ੍ਰੀਜ਼ ਤੇ ਸਨ| ਭਾਰਤ ਨੇ ਇਕ ਵਿਕਟ ਐਲ. ਰਾਹੁਲ ਦੇ ਰੂਪ ਵਿਚ ਗਵਾਇਆ, ਜਿਸ ਨੇ 67 ਦੌੜਾਂ ਬਣਾਈਆਂ| ਭਾਰਤ ਆਸਟ੍ਰੇਲੀਆ ਤੋਂ ਹੁਣ 331 ਦੌੜਾਂ ਪਿੱਛੇ ਹੈ|
ਇਸ ਤੋਂ ਪਹਿਲਾਂ ਸਟੀਵ ਸਮਿੱਥ ਦੀਆਂ 178 ਅਤੇ ਮੈਕਸਵੈੱਲ ਦੀਆਂ 104 ਦੌੜਾਂ ਦੀ ਬਦੌਲਤ ਆਸਟ੍ਰੇਲੀਆ ਨੇ 451 ਦੌੜਾਂ ਬਣਾਈਆਂ| ਰਵਿੰਦਰ ਜਡੇਜਾ ਨੇ ਸਭ ਤੋਂ ਵੱਧ 5 ਵਿਕਟਾਂ ਹਾਸਿਲ ਕੀਤੀਆਂ|