ਲਖਨਊ— ਕੇਂਦਰੀ ਨਗਰ ਵਿਕਾਸ ਮੰਤਰੀ ਐੱਮ ਵੈਂਕਈਆ ਨਾਇਡੂ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਰੂਪ ‘ਚ ਯੋਗੀ ਆਦਿੱਤਿਯਨਾਥ ਵਲੋਂ ਸਹੁੰ ਚੁੱਕਣ ਨੂੰ ਵੱਡੀ ਸਿਆਸੀ ਘਟਨਾ ਦੱਸਿਆ ਹੈ। ਸਹੁੰ ਚੁੱਕਣ ਦੇ ਕੁਝ ਸਮੇਂ ਪਹਿਲਾਂ ਸ਼੍ਰੀ ਨਾਇਡੂ ਨੇ ਅੱਜ ਕਿਹਾ ਕਿ ਵੱਡਾ ਬਦਲਾਅ ਆਉਣ ਵਾਲਾ ਹੈ। ਇਹ ਬਦਲਾਅ ਵਿਕਾਸ ਲਈ ਹੋਵੇਗਾ ਪਰ ਸ਼੍ਰੀ ਯੋਗੀ ਵਲੋਂ ਸਹੁੰ ਚੁੱਕਣੀ ਵੱਡੀ ਸਿਆਸੀ ਘਟਨਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਇਸ ਨੂੰ ਸਕਾਰਾਤਮਕ ਰੂਪ ਤੋਂ ਲਿਆ ਹੈ। ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰਨ ਲਈ ਪਾਰਟੀ ਪੂਰੀ ਤਾਕਤ ਲਾ ਦੇਵੇਗੀ।
ਜ਼ਿਕਰਯੋਗ ਹੈ ਕਿ ਯੋਗੀ ਆਦਿੱਤਿਯਨਾਥ ਨੂੰ ਭਾਜਪਾ ਵਿਧਾਨ ਮੰਡਲ ਦਲ ਦੇ ਨੇਤਾ ਚੁਣੇ ਜਾਣ ਦੇ ਸਮੇਂ ਸ਼੍ਰੀ ਨਾਇਡੂ ਕੇਂਦਰੀ ਸੁਪਰਵਾਈਜ਼ਰ ਦੇ ਰੂਪ ‘ਚ ਮੌਜੂਦ ਸਨ। ਉੱਥੇ ਦੂਜੇ ਪਾਸੇ ਸਹੁੰ ਚੁੱਕਣ ਸਮਾਗਮ ‘ਚ ਸ਼ਾਮਲ ਹੋਣ ਆਏ ਅਸਮ ਦੇ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਨੇ ਭਾਜਪਾ ਦੀ ਉੱਤਰ ਪ੍ਰਦੇਸ਼ ‘ਚ ਜਿੱਤ ਨੂੰ ‘ਗ੍ਰੇਟ ਵਿਕਟਰੀ’ ਦੱਸਿਆ ਅਤੇ ਕਿਹਾ ਕਿ ਇਹ ਜਿੱਤ ਦੇਸ਼ ਲਈ ਹੈ, ਜਦਕਿ ਭਾਜਪਾ ਦੇ ਦਿੱਲੀ ਰਾਜ ਦੇ ਪ੍ਰਧਾਨ ਅਤੇ ਸੰਸਦੀ ਮੈਂਬਰ ਮਨੋਜ ਤਿਵਾੜੀ ਨੇ ਇਸ ਨੂੰ ਉੱਤਰ ਪ੍ਰਦੇਸ਼ ‘ਚ ਨਵੇਂ ਯੁੱਗ ਦੀ ਸ਼ੁਰੂਆਤ ਦੱਸਿਆ ਹੈ।