ਨਵੀਂ ਦਿੱਲੀ  : ਭਾਜਪਾ ਦੇ ਸੀਨੀਅਰ ਆਗੂ ਵੈਂਕਯਾ ਨਾਇਡੂ ਨੇ ਅੱਜ ਸਾਫ ਕੀਤਾ ਹੈ ਕਿ ਯੋਗੀ ਆਦਿਤਿਆਨਾਥ ਨੂੰ ਉਤਰ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾਉਣ ਦੇ ਪਿੱਛੇ ਆਰ.ਐਸ.ਐਸ ਦਾ ਦਬਾਅ ਨਹੀਂ ਸੀ| ਉਨ੍ਹਾਂ ਕਿਹਾ ਕਿ ਵਿਧਾਇਕਾਂ ਵੱਲੋਂ ਹੀ ਆਦਿਤਿਆਨਾਥ ਨੂੰ ਮੁੱਖ ਮੰਤਰੀ ਚੁਣਿਆ ਗਿਆ ਹੈ ਅਤੇ ਇਸ ਦੇ ਪਿੱਛੇ ਆਰ.ਐਸ.ਐਸ ਦਾ ਕੋਈ ਦਬਾਅ ਨਹੀਂ ਸੀ|
ਇਸ ਤੋਂ ਪਹਿਲਾਂ ਬਸਪਾ ਸੁਪਰੀਮ ਮਾਇਆਵਤੀ ਸਮੇਤ ਕਈ ਵਿਰੋਧੀ ਪਾਰਟੀਆਂ ਨੇ ਇਹ ਦੋਸ਼ ਲਾਇਆ ਸੀ ਕਿ ਸੰਘ ਦੇ ਦਬਾਅ ਵਿਚ ਯੋਗੀ ਨੂੰ ਉਤਰ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾਇਆ ਗਿਆ ਹੈ|