ਅੰਬ, ਨਿੰਬੂ, ਗਾਜਰ ਦਾ ਅਚਾਰ ਤਾਂ ਤੁਸੀਂ ਸਾਰੇ ਹੀ ਪਸੰਦ ਕਰਦੇ ਹਨ। ਅਚਾਰ ਨਾਲ ਭੋਜਨ ਦਾ ਸੁਆਦ ਵੱਧ ਜਾਂਦਾ ਹੈ, ਪਰ ਅੱਜ ਅਸੀਂ ਤੁਹਾਨੂੰ ਡਰਾਈ ਫ਼ਰੂਟ ਦਾ ਅਚਾਰ ਬਣਾਉਣ ਬਾਰੇ ਦੱਸਣ ਜਾ ਰਹੇ ਹਾਂ। ਇਸ ਨੂੰ ਬਣਾਉਣਾ ਬਹੁਤ ਹੀ ਆਸਾਨ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਆਸਾਨ ਤਰੀਕਾ।
ਬਣਾਉਣ ਲਈ ਸਮੱਗਰੀ
– 500 ਗ੍ਰਾਮ ਨਿੰਬੂ ਦਾ ਰਸ
– 150 ਗ੍ਰਾਮ ਖੰਡ
– 100 ਗ੍ਰਾਮ ਨਮਕ
– 50 ਗ੍ਰਾਮ ਕਾਜੂ
– 50 ਗ੍ਰਾਮ ਕਿਸ਼ਮਿਸ਼
– 50 ਗ੍ਰਾਮ ਬਦਾਮ
– 50 ਗ੍ਰਾਮ ਗੋਲ ਗਿਰੀ
ਬਣਾਉਣ ਦੀ ਵਿਧੀ
1. ਅਚਾਰ ਵਾਲੇ ਬਰਤਨ ‘ਚ ਨਿੰਬੂ ਰਸ, ਖੰਡ ਅਤੇ ਨਮਕ ਮਿਲਾ ਕੇ ਢੱਕਣ ਬੰਦ ਕਰਕੇ 5 ਦਿਨਾਂ ਤੱਕ ਧੁੱਪ ‘ਚ ਰੱਖੋ ।
2. ਪੰਜ ਦਿਨਾਂ ਤੋਂ ਬਾਅਦ ਮੇਵੇ ਕੱਟ ਕੇ ਰਸ ‘ਚ ਪਾ ਦਿਓ।
3. ਫ਼ਿਰ ਢੱਕਣ ਲਗਾ ਕੇ 3 ਦਿਨਾਂ ਦੇ ਲਈ ਧੁੱਪ ‘ਚ ਰੱਖੋ ।
4. ਤਿੰਨ ਦਿਨਾਂ ਬਾਅਦ ਮਿਕਸ ਡਰਾਈ ਫ਼ਰੂਟ ਦਾ ਅਚਾਰ ਖਾਣ ਦੇ ਲਈ ਤਿਆਰ ਹੋ ਜਾਵੇਗਾ।