ਚਾਉਕੇ — ਹਲਕਾ ਮੌੜ ਦੇ ਕਾਂਗਰਸੀ ਵਰਕਰਾਂ ਨੇ ਮਨਪ੍ਰੀਤ ਸਿੰਘ ਬਾਦਲ ਦੇ ਵਿੱਤ ਮੰਤਰੀ ਬਣਨ ‘ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਸ ਨਾਲ ਇਲਾਕੇ ਦਾ ਵਿਕਾਸ ਵੱਡੀ ਮਾਤਰਾ ‘ਚ ਹੋਵੇਗਾ। ਇਸ ਮੌਕੇ ਗਮਦੂਰ ਸਿੰਘ ਸਾਬਕਾ ਸਰਪੰਚ ਚਾਉਕੇ ਨੇ ਕਿਹਾ ਕਿ ਭਾਵੇਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਮਨਪ੍ਰੀਤ ਸਿੰਘ ਬਾਦਲ ਨੂੰ ਵਿੱਤ ਮੰਤਰੀ ਬਣਾਇਆ ਗਿਆ ਸੀ ਪਰ ਜਦੋਂ ਇਨ੍ਹਾਂ ਦੇ ਕਦਮ ਚੰਗੇ ਕੰਮਾਂ ਵੱਲ ਵਧਣ ਲੱਗੇ ਤਾਂ ਉਕਤ ਪਾਰਟੀ ਨੇ ਇਨ੍ਹਾਂ ਨੂੰ ਪਾਰਟੀ ‘ਚੋਂ ਬਾਹਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਹੀਰੇ ਨੂੰ ਪਛਾਣਿਆ ਹੈ ਅਤੇ ਇਸ ਨੂੰ ਬਠਿੰਡੇ ‘ਚੋਂ ਜਿਤਾ ਕੇ ਦੁਬਾਰਾ ਵਿੱਤ ਮੰਤਰੀ ਬਣਾ ਦਿੱਤਾ। ਇਸ ਮੌਕੇ ਜ਼ੈਲਦਾਰ ਬਲਵਿੰਦਰ ਸਿੰਘ ਬਾਲਾ, ਮਿੱਠੂ ਸਿੰਘ ਭੈਣੀ ਸਾਬਕਾ ਮੀਤ ਪ੍ਰਧਾਨ ਸੁਸਾਇਟੀ, ਰਾਮ ਸਿੰਘ ਐੱਮ. ਸੀ., ਨਾਜਰ ਸਿੰਘ ਐੱਮ. ਸੀ., ਗੁਰਪਿਆਰ ਸਿੰਘ ਸਾਬਕਾ ਬਲਾਕ ਮੀਤ ਪ੍ਰਧਾਨ, ਲਾਲ ਸਿੰਘ ਭੁੱਲਰ, ਗੁਲਾਬ ਸਿੰਘ ਕੁਹਾੜ, ਰਾਕੇਸ਼ ਮੈਡੀਕਲ, ਧਰਮਪਾਲ ਸਾਬਕਾ ਪੰਚ, ਗਿਆਨ ਚੰਦ, ਵਿਜੇ ਕੁਮਾਰ ਭੋਲੂ, ਬੱਗਾ ਪੰਡਤ, ਦਰਸ਼ਨ ਸਿੰਘ ਪ੍ਰੇਮੀ, ਜੋਨੀ ਕੁਮਾਰ, ਅਵਤਾਰ ਸਿੰਘ ਮਾਨ, ਸੁਖਵਿੰਦਰ ਸਿੰਘ ਸੁੰਦਰੀ, ਹਰਚਰਨ ਸਿੰਘ ਮੋਟੂ, ਹੰਸ ਰਾਜ ਚਾਉਕੇ, ਬੂਟਾ ਸਿੰਘ ਕਾਂਗਰਸੀ ਆਗੂ, ਸੈਬਰ ਸਿੰਘ ਗਾਹਲੇ, ਮਨਦੀਪ ਸਿੰਘ ਹੈਪੀ, ਕਰਮਜੀਤ ਸਿੰਘ ਅਤੇ ਵੱਡੀ ਗਿਣਤੀ ‘ਚ ਕਾਂਗਰਸੀ ਵਰਕਰ ਹਾਜ਼ਰ ਸਨ।