ਰਾਂਚੀ : ਰਾਂਚੀ ਵਿਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਗਿਆ ਤੀਸਰਾ ਟੈਸਟ ਮੈਚ ਅੱਜ ਡਰਾਅ ਹੋ ਗਿਆ| ਮੈਚ ਦੇ ਆਖਰੀ ਦਿਨ ਭਾਰਤ ਨੂੰ ਜਿੱਤ ਲਈ 8 ਵਿਕਟਾਂ ਦੀ ਲੋੜ ਸੀ, ਪਰ ਹੈਂਡਸਕੌਂਬ ਅਤੇ ਸ਼ੌਨ ਮਾਰਸ਼ ਵੱਲੋਂ 124 ਦੌੜਾਂ ਦੀ ਭਾਈਵਾਲ ਪਾਰੀ ਨੇ ਭਾਰਤ ਦੀਆਂ ਉਮੀਦਾਂ ਉਤੇ ਪਾਣੀ ਫੇਰ ਦਿੱਤਾ| ਇਸ ਤੋਂ ਪਹਿਲਾ ਆਸਟ੍ਰੇਲੀਆ ਨੇ ਅੱਜ ਸਵੇਰੇ 23/2 ਦੇ ਸਕੋਰ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ| ਰਵਿੰਦਰ ਜਡੇਜਾ ਨੇ ਸਟੀਵ ਸਮਿੱਥ ਨੂੰ 21 ਅਤੇ ਰੇਨਸ਼ਾਨ ਨੂੰ ਅਮਿਤ ਸ਼ਰਮਾ ਨੇ 15 ਦੌੜਾਂ ਤੇ ਆਊਟ ਕਰਕੇ ਭਾਰਤ ਨੂੰ ਵੱਡੀ ਸਫਲਤਾ ਦਿਵਾਈ| ਪਰ ਇਸ ਤੋਂ ਬਾਅਦ ਮਾਰਸ਼ ਅਤੇ ਹੈਂਡਰਸਕੌਂਬ ਕਾਫੀ ਦੇਰ ਤੱਕ ਪਿੱਚ ਉਤੇ ਟਿਕੇ ਰਹੇ| ਮਾਰਸ਼ ਨੇ 53 ਦੌੜਾਂ ਬਣਾਈਆਂ, ਜਦੋਂ ਕਿ ਹੈਂਡਰਸਕੌਂਬ ਨੇ ਅਜੇਤੂ 72 ਦੌੜਾਂ| ਇਸ ਤੋਂ ਇਲਾਵਾ ਮੈਕਸਵੈਲ ਕੇਵਲ 2 ਦੌੜਾਂ ਹੀ ਬਣਾ ਸਕਿਆ|
ਭਾਰਤ ਵੱਲੋਂ ਦੂਸਰੀ ਪਾਰੀ ਵਿਚ ਜਡੇਜਾ ਨੇ 4 , ਅਸ਼ਵਿਨ ਤੇ ਇਸ਼ਾਂਤ ਸ਼ਰਮਾ ਨੇ 1-1 ਵਿਕਟ ਹਾਸਲ ਕੀਤੀ| ਇਸ ਤਰ੍ਹਾਂ ਦੋਵੇਂ ਟੀਮਾਂ ਹੁਣ ਸੀਰੀਜ ਵਿਚ 1-1 ਦੀ ਬਰਾਬਰੀ ਤੇ ਹਨ| ਆਖਰੀ ਮੈਚ ਧਰਮਸ਼ਾਲਾ ਵਿਖੇ 25 ਮਾਰਚ ਤੋਂ ਖੇਡਿਆ ਜਾਵੇਗਾ|