ਰਾਂਚੀ : ਰਾਂਚੀ ਟੈਸਟ ਵਿਚ ਅੱਜ ਚੇਤੇਸ਼ਵਰ ਪੁਜਾਰਾ ਨੇ ਸ਼ਾਨਦਾਰ ਸੈਂਕੜਾ ਜੜ ਕੇ ਭਾਰਤ ਨੂੰ ਮਜਬੂਤ ਸਥਿਤੀ ਵਿਚ ਪਹੁੰਚਾ ਦਿੱਤਾ ਹੈ| ਖਬਰ ਲਿਖੇ ਜਾਣ ਤੱਕ ਭਾਰਤ ਦਾ ਸਕੋਰ 5 ਵਿਕਟਾਂ ਦੇ ਨੁਕਸਾਨ ਤੇ 322 ਦੌੜਾਂ ਸੀ ਅਤੇ ਪੁਜਾਰਾ 113 ਅਤੇ ਆਰ. ਅਸ਼ਵਿਨ 1 ਦੌੜ ਬਣਾ ਕੇ ਕ੍ਰੀਜ਼ ਤੇ ਸਨ| ਭਾਰਤ ਹੁਣ ਵੀ ਆਸਟ੍ਰੇਲੀਆ ਤੋਂ 129 ਦੌੜਾਂ ਪਿਛੇ ਹੈ| ਇਸ ਤੋਂ ਇਲਾਵਾ ਮੁਰਲੀ ਵਿਜੇ 82 ਦੌੜਾਂ ਤੇ ਆਊਟ ਹੋਇਆ| ਜਦੋਂ ਕਿ ਵਿਰਾਟ ਕੋਹਲੀ ਦਾ ਇਸ ਲੜੀ ਵਿਚ ਖਰਾਬ ਪ੍ਰਦਰਸ਼ਨ ਜਾਰੀ ਹੈ| ਕੋਹਲੀ ਕੇਵਲ 6 ਦੌੜਾਂ ਬਣਾ ਕੇ ਆਊਟ ਹੋ ਗਿਆ| ਇਸ ਤੋਂ ਇਲਾਵਾ ਰਹਾਨੇ ਨੇ 14 ਅਤੇ ਕਰੁਨ ਨਾਇਰ ਨੇ 23 ਦੌੜਾਂ ਦਾ ਯੋਗਦਾਨ ਦਿੱਤਾ|