ਵਸ਼ਿੰਗਟਨ : ਬੀਤੇ ਬੁੱਧਵਾਰ ਨੂੰ ਅਮਰੀਕਾ ਦੇ ਕੈਨਸਾਸ ਵਿਖੇ ਨਸਲੀ ਹਮਲੇ ਦਾ ਸ਼ਿਕਾਰ ਹੋਇਆ ਭਾਰਤੀ ਇੰਜੀਨੀਅਰ ਸ੍ਰੀਨਿਵਾਸ ਕੁਚੀਭੋਟਲਾ ਤੋਂ ਬਾਅਦ ਕਈ ਅਮਰੀਕੀਆਂ ਵਿਚ ਹਾਲੇ ਵੀ ਨਫਰਤ ਬਰਕਰਾਰ ਹੈ| ਨਿਊਯਾਰਕ ਵਿਚ ਨਵਾਂ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ ਭਾਰਤੀ ਮੂਲ ਦੀ ਲੜਕੀ ਖਿਲਾਫ ਨਸਲੀ ਟਿਪਣੀ ਕੀਤੀ ਗਈ ਅਤੇ ਉਸ ਨੂੰ ਟ੍ਰੇਨ ਵਿਚੋਂ ਬਾਹਰ ਜਾਣ ਲਈ ਕਿਹਾ ਗਿਆ|