ਨਵੀਂ ਦਿੱਲੀਂ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਆਪਣੇ ਕਰੀਅਰ ਦੇ ਸਭ ਤੋਂ ਬਿਹਤਰੀਨ ਦੌਰ ਤੋਂ ਗੁਜ਼ਰ ਰਹੇ ਹਨ। ਆਪਣੀ ਕਪਤਾਨੀ ‘ਚ ਭਾਵੇਂ ਵਿਰਾਟ ਟੀਮ ਇੰਡੀਆ ਨੂੰ ਅਲਗ ਮੁਕਾਮ ‘ਚ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਕੋਹਲੀ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਇੱਕ ਰਿਕਾਰਡ ਦੀ ਕਦੀ ਵੀ ਬਰਾਬਰੀ ਨਹੀਂ ਕਰ ਸਕਣਗੇ, ਇਹ ਮੌਕਾ ਉਨ੍ਹਾਂ ਦੇ ਹੱਥੋਂ ਨਿਕਲ ਗਿਆ ਹੈ। ਦਰਅਸਲ, ਧੋਨੀ ਨੂੰ ਟੈਸਟ ਕ੍ਰਿਕਟ ਦੀ ਸ਼ੁਰੂਆਤ ਤੋਂ ਸੰਨਿਆਸ ਲੈਣ ਤੱਕ ਆਸਟਰੇਲੀਆ ਦੇ ਖਿਲਾਫ਼ ਘਰ ‘ਤੇ ਇੱਕ ਵੀ ਮੈਚ ‘ਚ ਹਾਰ ਨਹੀਂ ਮਿਲੀ।
ਧੋਨੀ ਦੀ ਕਪਤਾਨੀ ‘ਚ 2008-09 ਦੀ ਸੀਰੀਜ਼ ‘ਚ ਟੀਮ ਇੰਡੀਆ ਨੂੰ ਆਸਟਰੇਲੀਆ ਦੇ ਖਿਲਾਫ਼ 2-0 ਨਾਲ ਜਿੱਤ ਮਿਲੀ। ਇਸ ਤੋਂ ਬਾਅਦ ਸਾਲ 2010-11 ‘ਚ ਵੀ ਟੀਮ ਇੰਡੀਆ 2-0 ਦੇ ਫ਼ਰਕ ਨਾਲ ਸੀਰੀਜ਼ ‘ਚ ਜੇਤੂ ਰਹੀ। ਸਾਲ 2012-13 ‘ਚ ਧੋਨੀ ਨੇ ਆਸਟਰੇਲੀਆ ਦੇ ਖਿਲਾਫ਼ ਆਪਣੀ ਕਪਤਾਨੀ ‘ਚ ਘਰ ‘ਤੇ ਹੀ ਉਸ ਨੂੰ 4-0 ਨਾਲ ਹਰਾ ਦਿੱਤਾ ਜਿਸ ‘ਚ ਚੇਨਈ ਟੈਸਟ ‘ਚ ਧੋਨੀ ਨੇ ਦੋਹਰਾ ਸੈਂਕੜਾ ਵੀ ਜੜਿਆ ਅਤੇ ਵਿਰਾਟ ਦੀ ਟੈਸਟ ਕਪਤਾਨੀ ਦੇ ਕਰੀਅਰ ਦੀ ਗੱਲ ਕਰੀਏ ਤਾਂ ਪੁਣੇ ਟੈਸਟ ‘ਚ ਹਾਰਨ ਤੋਂ ਪਹਿਲੇ ਵਿਰਾਟ ਦੀ ਫ਼ੌਜ ਜੇਤੂ ਰਥ ‘ਤੇ ਸਵਾਰ ਸੀ, ਉਸ ਦੀ ਕਪਤਾਨੀ ‘ਚ 19 ਟੈਸਟ ‘ਚ ਟੀਮ ਇੰਡੀਆ ਨੂੰ 17 ‘ਚ ਜਿੱਤ ਮਿਲੀ, ਜਦਕਿ 2 ਡਰਾਅ ਰਹੇ। ਦੱਸ ਦਈਏ ਕਿ ਧੋਨੀ ਨੇ 2008 ‘ਚ ਟੈਸਟ ਕ੍ਰਿਕਟ ਦੀ ਕਪਤਾਨੀ ਨੂੰ ਆਪਣੇ ਹੱਥ ‘ਚ ਲਿਆ ਸੀ ਅਤੇ 2014 ‘ਚ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ।