ਮਾਂ ਬਣਨ ਦਾ ਅਹਿਸਾਸ ਹਰ ਔਰਤ ਲਈ ਖੁਸ਼ੀਆਂ ਭਰਿਆ ਹੁੰਦਾ ਹੈ, ਜਿਸ ਨੂੰ ਹਰ ਔਰਤ ਹਾਸਲ ਵੀ ਕਰਨਾ ਚਾਹੁੰਦੀ ਹੈ ਪਰ ਇਸ ਦੌਰਾਨ ਸਰੀਰ ‘ਚ ਇੰਨੇ ਬਦਲਾਅ ਆਉਂਦੇ ਹਨ ਜੋ ਕਈ ਵਾਰ ਉਸ ਦੀ ਪ੍ਰੇਸ਼ਾਨੀ ਦਾ ਕਾਰਨ ਵੀ ਬਣਦੇ ਹਨ। ਅਜਿਹੇ ਸਮੇਂ ‘ਚ ਔਰਤ ਨੂੰ ਸਿਹਤ ਸੰਬੰਧੀ ਕਈ ਗੱਲਾਂ ਦਾ ਖਾਸ ਖਿਆਲ ਰੱਖਣਾ ਪੈਂਦਾ ਹੈ ਤਾਂ ਜੋ ਬੱਚੇ ਤੇ ਮਾਂ ਦੋਵਾਂ ਦੀ ਸਿਹਤ ਸਹੀ ਬਣੀ ਰਹੇ।
ਗਰਭ ਅਵਸਥਾ ‘ਚ ਕਿਸੇ ਵੀ ਤਰ੍ਹਾਂ ਦੀ ਗਲਤੀ ਬੱਚੇ ਤੇ ਮਾਂ ਦੋਵਾਂ ‘ਤੇ ਮਾੜਾ ਅਸਰ ਪਾ ਸਕਦੀ ਹੈ। ਗਰਭ ਅਵਸਥਾ ‘ਚ ਚਮੜੀ ‘ਤੇ ਵੀ ਬਹੁਤ ਬਦਲਾਅ ਦੇਖਣ ਨੂੰ ਮਿਲਦੇ ਹਨ। ਕੁਝ ਔਰਤਾਂ ਦੀ ਚਮੜੀ ਚਮਕਦਾਰ ਹੋ ਜਾਂਦੀ ਹੈ, ਜਦਕਿ ਕੁਝ ਦੇ ਚਿਹਰਿਆਂ ‘ਤੇ ਛਾਈਆਂ, ਡਲਨੈੱਸ ਤੇ ਡ੍ਰਾਈਨੈੱਸ ਆ ਜਾਂਦੀ ਹੈ। ਬਹੁਤ ਸਾਰੀਆਂ ਔਰਤਾਂ ਇਸ ਸਮੇਂ ਦੌਰਾਨ ਬਿਊਟੀ ਪ੍ਰੋਡਕਟਜ਼ ਦੀ ਵਰਤੋਂ ਕਰਦੀਆਂ ਹਨ, ਜਦਕਿ ਚਮੜੀ ਨੂੰ ਸਹੀ ਰੱਖਣ ਲਈ ਇਸ ਦੌਰਾਨ ਅਜਿਹੀਆਂ ਚੀਜ਼ਾਂ ਤੋਂ ਥੋੜ੍ਹੀ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ।
1. ਪਰਫ਼ਿਊਮ
ਜ਼ਿਆਦਾਤਰ ਔਰਤਾਂ ਖੂਸ਼ਬੂ ਦੇ ਲਈ ਸੈਂਟ, ਇਤਰ ਤੇ ਬਾਡੀ ਡਿਓਡਰੈਂਟ ਆਦਿ ਦੀ ਵਰਤੋਂ ਕਰਦੀਆਂ ਹਨ ਪਰ ਅਜਿਹੀ ਸਥਿਤੀ ‘ਚ ਇਨ੍ਹਾਂ ਦੀ ਜ਼ਿਆਦਾ ਵਰਤੋਂ ਕਰਨੀ ਕਾਫ਼ੀ ਖਤਰਨਾਕ ਸਾਬਤ ਹੋ ਸਕਦੀ ਹੈ। ਇਨ੍ਹਾਂ ਚੀਜ਼ਾਂ ‘ਚ ਕਈ ਤਰ੍ਹਾਂ ਦੇ ਕੈਮੀਕਲਜ਼ ਮਿਲੇ ਹੁੰਦੇ ਹਨ, ਜੋ ਸਕਿਨ ਐਲਰਜੀ ਦਾ ਕਾਰਨ ਬਣ ਸਕਦੇ ਹਨ। ਇਸ ਦੀ ਤੇਜ਼ ਸੁਗੰਧ ਨਾਲ ਸਿਰਦਰਦ, ਛਿੱਕਾਂ ਤੇ ਚੱਕਰ ਵੀ ਆਉਂਦੇ ਹਨ। ਬਾਡੀ ਡਿਓਡਰੈਂਟ ਸਕਿਨ ਇਰੀਟੇਸ਼ਨ ਦਾ ਕਾਰਨ ਵੀ ਬਣਦੇ ਹਨ।
2. ਹੇਅਰ ਡਾਈ
ਜੇ ਤੁਸੀਂ ਹੇਅਰ ਕਲਰ ਦੀ ਵਰਤੋਂ ਕਰਦੇ ਹੋ ਤਾਂ ਗਰਭ ਅਵਸਥਾ ‘ਚ ਇਸ ਤੋਂ ਦੂਰ ਰਹੋ ਕਿਉਂਕਿ ਇਸ ‘ਚ ਵਰਤੋਂ ਕੀਤੇ ਗਏ ਐਲਰਜਿਕ ਰਿਐਕਸ਼ਨ ਤੁਹਾਡੇ ਵਾਲਾਂ ਤੇ ਚਮੜੀ ਦੋਵਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ।
3. ਸ਼ੈਂਪੂ
ਸ਼ੈਂਪੂ ‘ਚ ਸੋਡੀਅਮ ਲਾਰੀਅਲ ਸਲਫ਼ੇਟ ਹੁੰਦਾ ਹੈ, ਜੋ ਗਰਭਵਤੀ ਔਰਤ ਲਈ ਨੁਕਸਾਨਦਾਇੱਕ ਹੈ। ਇਸ ਦੀ ਜਗ੍ਹਾ ‘ਤੇ ਤੁਸੀਂ ਸਾਫ਼ਟ ਸ਼ੈਂਪੂ ਜਾਂ ਕੁਦਰਤੀ ਉਤਪਾਦਾਂ ਦੀ ਵਰਤੋਂ ਕਰ ਸਕਦੇ ਹੋ।
4. ਲਿਪਸਟਿਕ
ਲਿਪਸਟਿਕ ਦੀ ਵਰਤੋਂ ਲਗਭਗ ਹਰ ਔਰਤ ਕਰਦੀ ਹੈ ਪਰ ਅਜਿਹੇ ਸਮੇਂ ‘ਚ ਇਸ ਤੋਂ ਥੋੜ੍ਹਾ ਪ੍ਰਹੇਜ਼ ਕਰੋ ਤਾਂ ਚੰਗਾ ਹੈ। ਲਿਪਸਟਿਕ ‘ਚ ਲੈੱਡ ਪਾਇਆ ਜਾਂਦਾ ਹੈ ਜੋ ਖਾਂਦਿਆਂ-ਪੀਂਦਿਆਂ ਸਰੀਰ ਅੰਦਰ ਚਲਾ ਜਾਂਦਾ ਹੈ। ਇਹ ਮਾਂ ਦੇ ਨਾਲ-ਨਾਲ ਬੱਚੇ ‘ਤੇ ਵੀ ਮਾੜਾ ਪ੍ਰਭਾਵ ਪਾਉਂਦਾ ਹੈ।
5. ਸਾਬਣ ਤੇ ਲੋਸ਼ਨ
ਪ੍ਰੈਗਨੈਂਸੀ ‘ਚ ਸਾਬਣ ਜਾਂ ਲੋਸ਼ਨ ਦੀ ਜ਼ਿਆਦਾ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਬੱਚੇ ‘ਤੇ ਇਸ ਦਾ ਉਲਟਾ ਪ੍ਰਭਾਵ ਪੈਂਦਾ ਹੈ। ਸਾਬਣ ‘ਚ ਮਹਿਕ ਵਧਾਉਣ ਲਈ ਤਰ੍ਹਾਂ-ਤਰ੍ਹਾਂ ਦੇ ਕੈਮੀਕਲ ਮਿਕਸ ਕੀਤੇ ਜਾਂਦੇ ਹਨ, ਜੋ ਤੁਹਾਡੀ ਸੈਂਸਟਿਵ ਸਕਿਨ ਨੂੰ ਨੁਕਸਾਨ ਪਹੁੰਚਾ ਸਕਦੇ ਹਨ।
6. ਨੇਲ ਪਾਲਿਸ਼
ਨੇਲ ਪਾਲਿਸ਼ ‘ਚ ਸਪਰਿਟ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਚਮੜੀ ਨੂੰ ਤਾਂ ਨੁਕਸਾਨ ਪਹੁੰਚਾਉਂਦਾ ਹੀ ਹੈ ਨਾਲ ਹੀ ਸਿਰਦਰਦ ਤੇ ਘਬਰਾਹਟ ਦਾ ਕਾਰਨ ਵੀ ਬਣ ਸਕਦਾ ਹੈ। ਕੁਝ ਔਰਤਾਂ ਨੂੰ ਇਸ ਬਦਬੂ ਤੋਂ ਬੇਚੈਨੀ ਤੇ ਚੱਕਰ ਆਉਣ ਦੀ ਸ਼ਿਕਾਇਤ ਵੀ ਹੋ ਜਾਂਦੀ ਹੈ।