ਕਰਨਾਟਕ ‘ਚ ਚੋਲਾਂ ਨੂੰ ਅੱਕੀ ਕਿਹਾ ਜਾਂਦਾ ਹੈ। ਇੱਥੋਂ ਦੇ ਲੋਕ ਚੋਲ ਜ਼ਿਆਦਾ ਖਾਂਦੇ ਹਨ। ਚੋਲਾਂ ਨਾਲ ਕਈ ਤਰ੍ਹਾਂ ਦੀਆਂ ਖਾਣ ਵਾਲੀਆਂ ਚੀਜ਼ਾਂ ਬਣਾਈਆਂ ਜਾਂਦੀਆਂ ਹਨ। ਇਨ੍ਹਾਂ ਚੀਜ਼ਾਂ ਨੂੰ ਸਾਰੇ ਖੁਸ਼ ਹੋ ਕੇ ਖਾਂਦੇ ਹਨ। ਅੱਜ ਅਸੀਂ ਤੁਹਾਨੂੰ ਅੱਕੀ ਰੋਟੀ ਬਣਾਉਣੀ ਦੱਸ ਰਹੇ ਹਾਂ।
ਸਮੱਗਰੀ
-ਇੱਕ ਕੱਪ ਚੋਲਾਂ ਦਾ ਆਟਾ
-ਇੱਕ ਬਰੀਕ ਕੱਟਿਆ ਪਿਆਜ਼
-2-3 ਚਮਚ ਕੱਦੂਕਸ ਕੀਤੇ ਨਾਰੀਅਲ
-ਅੱਧਾ ਚਮਚ ਕੱਦੂਕਸ ਕੀਤੀ ਗਾਜਰ
-2 ਹਰੀਆਂ ਮਿਰਚਾਂ ਕੱਟੀਆਂ ਹੋਈਆਂ
-ਇੱਕ ਟੁੱਕੜਾ ਅਦਰਕ ਕੱਦੂਕਸ ਕੀਤਾ ਹੋਇਆ
-5-7 ਕੜੀ ਪੱਤੇ
-ਅੱਧਾ ਚਮਚ ਜੀਰਾ
-ਇੱਕ ਵੱਡਾ ਚਮਚ ਬਰੀਕ ਕੱਟਿਆ ਹੋਇਆ ਧਨੀਆ ਪੱਤੀ
-ਨਮਕ ਸਵਾਦ ਮੁਤਾਬਕ
-ਇੱਕ ਜੱਗ ਪਾਣੀ
-ਇੱਕ ਕਟੋਰੀ ਤੇਲ
ਵਿਧੀ
1. ਇੱਕ ਬਰਤਨ ‘ਚ ਚੋਲਾਂ ਦਾ ਆਟਾ ਲਓ ਅਤੇ ਇਸ ‘ਚ ਨਾਰੀਅਲ, ਗਾਜਰ, ਜੀਰਾ, ਹਰੀ ਮਿਰਚ, ਧਨੀਆ ਪੱਤੀ, ਪਿਆਜ਼, ਅਦਰਕ ਅਤੇ ਨਮਕ ਚੰਗੀ ਤਰ੍ਹਾਂ ਮਿਲਾ ਕੇ ਪਾਣੀ ਪਾ ਕੇ ਆਟਾ ਗੁੰਨ ਲਓ।
2. ਹੁਣ ਆਟੇ ਦੇ ਪੇੜੇ ਬਣਾ ਲਓ।
3. ਹਲਕੇ ਗੈਸ ਤੇ ਤਵਾ ਗਰਮ ਕਰੋ ਅਤੇ ਇਸ ‘ਤੇ ਥੋੜ੍ਹਾ ਜਿਹਾ ਤੇਲ ਪਾਓ।
4. ਤਵੇ ‘ਤੇ ਇੱਕ ਪੇੜਾ ਰੱਖੋ ਅਤੇ ਹਲਕੇ ਹੱਥਾਂ ਨਾਲ ਇਸ ਨੂੰ ਫ਼ੈਲਾਉਂਦੇ ਹੋਏ ਰੋਟੀ ਦਾ ਆਕਾਰ ਦਿਓ।
5. ਜਦੋਂ ਇੱਕ ਪਾਸਿਓਂ ਰੋਟੀ ਬਣ ਜਾਵੇ ਤਾਂ ਇਸ ‘ਤੇ ਤੇਲ ਲਗਾ ਕੇ ਇਸ ਨੂੰ ਪਲਟਾ ਦਿਉ। ਹੁਣ ਦੂਜੇ ਪਾਸਿਓਂ ਵੀ ਪਕਾ ਲਵੋ।
6. ਬਾਕੀ ਪੇੜਿਆਂ ਦੀ ਵੀ ਇਸੀ ਤਰ੍ਹਾਂ ਰੋਟੀਆਂ ਬਣਾ ਪਕਾ ਲਵੋ।
7. ਗਰਮਾ-ਗਰਮ ਅਤੇ ਸਵਾਦੀ ਅੱਕੀ ਰੋਟੀ ਤਿਆਰ ਹੈ। ਇਸ ਨੂੰ ਨਾਰੀਅਲ ਅਤੇ ਪੂਤਨੇ ਦੀ ਚਟਨੀ ਨਾਲ ਸਰਵ ਕਰੋ।