ਨਵੀਂ ਦਿੱਲੀ: ਅਫ਼ਗਾਨਿਸਤਾਨ ਨੇ ਵਿਕਟਕੀਪਰ ਬੱਲੇਬਾਜ਼ ਮੁਹੰਮਦ ਸ਼ਹਿਜ਼ਾਦ ਨੇ ਧਮਾਕੇਦਾਰ 72 ਦੌੜਾਂ ਦੀ ਪਾਰੀ ਦੀ ਬਦੌਲਤ 234 ਦੌੜਾਂ ਦਾ ਸਕੋਰ ਖੜ੍ਹਾ ਕੀਤਾ। ਆਇਰਲੈਂਡ 20 ਓਵਰ ‘ਚ 205 ਦੌੜਾਂ ਹੀ ਬਣਾ ਸਕੀ।
72 ਦੌੜਾਂ ਦੀ ਧਮਾਕੇਦਾਰ ਪਾਰੀ ਦੇ ਦਮ ‘ਤੇ ਸ਼ਹਿਜ਼ਾਦ, ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਤੋਂ ਅੱਗੇ ਨਿਕਲ ਗਏ। ਇਸ ਦੇ ਨਾਲ ਹੀ ਉਹ ਟੀ-20 ਕ੍ਰਿਕਟ ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ‘ਚ ਚੌਥੇ ਸਥਾਨ ‘ਤੇ ਆ ਗਏ ਹਨ। ਉਨ੍ਹਾਂ 58 ਟੀ-20 ਇੰਟਰਨੈਸ਼ਨਲ ਮੁਕਾਬਲਿਆਂ ‘ਚ 32.34 ਦੀ ਔਸਤ ਨਾਲ 1779 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਦਾ ਸਟਰਾਈਕ ਰੇਟ 136.84 ਦਾ ਹੈ। 5ਵੇਂ ਸਥਾਨ ‘ਤੇ ਮੌਜੂਦ ਕੋਹਲੀ ਨੇ 53.50 ਦੀ ਔਸਤ ਨਾਲ 1709 ਦੌੜਾਂ ਬਣਾਈਆਂ ਸਨ। ਕੋਹਲੀ ਦਾ ਸਟਰਾਈਕ ਰੇਟ 134.77 ਹੈ।
ਭਾਰਤੀ ਕਪਤਾਨ ਕੋਹਲੀ ਨੇ ਸ਼ਹਿਜ਼ਾਦ ਤੋਂ 10 ਟੀ-20 ਮੁਕਾਬਲੇ ਘੱਟ ਖੇਡੇ ਹਨ। ਬ੍ਰੈਂਡਨ ਮੈਕੁਲਮ ਟੀ-20 ਇੰਟਰਨੈਸ਼ਨਲ ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਉਨ੍ਹਾਂ 2140 ਦੌੜਾਂ ਬਣਾਈਆਂ ਹਨ। ਦੂਜੇ ਨੰਬਰ ‘ਤੇ ਸ਼੍ਰੀਲੰਕਾ ਦੇ ਤਿਲਕਰਤਨੇ ਦਿਲਸ਼ਨ (1889) ਅਤੇ ਤੀਜੇ ਸਥਾਨ ‘ਤੇ ਮਾਰਟਿਨ ਗੁਪਟਿਲ (1806) ਹਨ।