ਨਿਊਯਾਰਕ : ਅਮਰੀਕਾ ਵਿਚ ਇਕ ਹੋਰ ਭਾਰਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ| ਅਮਰੀਕਾ ਵਿਚ ਰਹਿਣ ਵਾਲੇ ਭਾਰਤੀ ਮੂਲ ਦੇ 43 ਸਾਲਾ ਵਪਾਰੀ ਹਰਨਿਸ਼ ਪਟੇਲ ਦੱਖਣੀ ਅਮਰੀਕਾ ਦੇ ਲੈਂਕੇਸਟਰ ਕਾਊਂਟੀ ਵਿਚ ਇਕ ਸਟੋਰ ਦੇ ਮਾਲਿਕ ਸਨ| ਹਰਨਿਸ਼ ਨੂੰ ਉਨ੍ਹਾਂ ਦੇ ਘਰ ਦੇ ਸਾਹਮਣੇ ਮ੍ਰਿਤਕ ਹਾਲਤ ਵਿਚ ਪਾਇਆ ਗਿਆ| ਪੁਲਿਸ ਨੇ ਜਦੋਂ ਜਾਂਚ ਕੀਤੀ ਤਾਂ ਹਰਨਿਸ਼ ਦੇ ਸਰੀਰ ਉਤੇ ਗੋਲੀਆਂ ਦੇ ਨਿਸ਼ਾਨ ਪਾਏ ਗਏ| ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ|
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਅਮਰੀਕਾ ਦੇ ਕੈਨਸਾਸ ਵਿਚ ਭਾਰਤੀ ਇੰਜੀਨੀਅਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ|