ਸਿਹਤ ਨੂੰ ਬਿਹਤਰ ਬਣਾਉਣ ਲਈ ਸਾਡਾ ਕੁਝ ਅਹਿਮ ਗੱਲਾਂ ਵੱਲ ਧਿਆਨ ਦੇਣਾ ਬਹੁਤ ਹੀ ਜ਼ਰੂਰੀ ਹੈ। ਸਾਨੂੰ ਕਿਹੜੀ ਚੀਜ਼ ਕਿਸੇ ਸਮੇਂ ਖਾਣੀ ਚਾਹੀਦੀ ਹੈ ਅਤੇ ਕਿਸੇ ਚੀਜ਼ ਦਾ ਫ਼ਾਇਦਾ ਸਾਨੂੰ ਕਦੋ ਹੁੰਦਾ ਹੈ? ਅਜਿਹੀਆਂ ਗੱਲਾਂ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ ਕਿਉਂਕਿ ਕੁਝ ਖਾਣ ਵਾਲੇ ਪਦਾਰਥਾਂ ‘ਚ ਐਸਿਡ ਦੀ ਮਾਤਰਾ ਇੰਨੀ ਜ਼ਿਆਦਾ ਹੁੰਦੀ ਹੈ ਅਤੇ ਜੇਕਰ ਇਨ੍ਹਾਂ ਨੂੰ ਖਾਲੀ ਪੇਟ ਖਾਧਾ ਜਾਵੇ ਤਾਂ ਇਹ ਸਾਨੂੰ ਨੁਕਸਾਨ ਪਹੁੰਚਾ ਸਕਦੀ ਹੈ। ਕੱਚੇ ਟਮਾਟਰ, ਦਹੀ, ਕੇਲੇ ਆਦਿ ਨੂੰ ਖਾਲੀ ਪੇਟ ਖਾਣਾ ਚੰਗਾ ਨਹੀਂ ਮੰਨਿਆ ਜਾਂਦਾ ਹੈ। ਉੱਥੇ ਹੀ ਜੇਕਰ ਦਿਨ ਦੀ ਸ਼ੁਰੂਆਤ ਕੋਸੇ ਪਾਣੀ ਨਾਲ ਸ਼ੁਰੂ ਕੀਤੀ ਜਾਵੇ ਤਾਂ ਇਹ ਸਾਡੀ ਸਿਹਤ ਲਈ ਬਹੁਤ ਹੀ ਲਾਭਦਾਇਕ ਹੁੰਦਾ ਹੈ। ਉੱਥੇ ਹੀ ਖਾਲੀ ਪੇਟ ਚਾਹ ਅਤੇ ਕੌਫ਼ੀ ਪੀਣਾ ਸਾਡੇ ਲਈ ਨੁਕਸਾਨਦਾਇਕ ਹੁੰਦੀ ਹੈ।
ਆਓ, ਅੱਜ ਜਾਣਦੇ ਹਾਂ ਕਿ ਅਜਿਹੀ ਕਿਹੜੀ ਚੀਜ਼ ਹੈ ਜੋ ਸਾਨੂੰ ਖਾਲੀ ਪੇਟ ਨਹੀਂ ਖਾਣੀ ਚਾਹੀਦੀ।
1- ਸੋਡਾ- ਸੋਡੇ ‘ਚ ਉੱਚ ਮਾਤਰਾ ‘ਚ ਕਾਰਬੋਨੇਟ ਐਸਿਡ ਹੁੰਦਾ ਹੈ, ਜਿਸ ਨੂੰ ਖਾਲੀ ਪੇਟ ਪੀਣ ਨਾਲ ਤੁਹਾਨੂੰ ਉਲਟੀ ਆ ਸਕਦੀ ਹੈ ਅਤੇ ਤੁਹਾਨੂੰ ਬੇਚੈਨੀ ਮਹਿਸੂਸ ਹੋ ਸਕਦੀ ਹੈ।
2- ਟਮਾਟਰ- ਇਸ ‘ਚ ਐਸਿਡ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਖਾਲੀ ਪੇਟ ਖਾਣ ਨਾਲ ਇਹ ਸਰੀਰ ‘ਚ ਰਿਏਕਟ ਕਰਦਾ ਹੈ ਅਤੇ ਪੇਟ ‘ਚ ਅਘੁਲਣਸ਼ੀਲ ਜੈੱਲ ਦਾ ਨਿਰਮਾਣ ਕਰ ਦਿੰਦਾ ਹੈ ਜੋ ਪੇਟ ‘ਚ ਸਟੋਨ ਬਣਨ ਦਾ ਕਾਰਨ ਬਣ ਜਾਂਦਾ ਹੈ।
3- ਦਵਾਈਆਂ- ਅਕਸਰ ਖਾਲੀ ਪੇਟ ਦਵਾਈਆਂ ਖਾਣ ਤੋਂ ਡਾਕਟਰ ਮਨ੍ਹਾ ਕਰਦੇ ਹਨ ਕਿਉਂਕਿ ਖਾਲੀ ਪੇਟ, ਦਵਾਈ ਖਾਣ ਨਾਲ ਪੇਟ ‘ਚ ਐਸਿਡ ਦੀ ਸ਼ਿਕਾਇਤ ਹੋ ਜਾਂਦੀ ਹੈ, ਜਿਸ ਨਾਲ ਸਰੀਰ ‘ਚ ਅਸੰਤੁਲਨ ਪੈਦਾ ਹੋ ਜਾਂਦਾ ਹੈ।
4- ਐਲਕੋਹਲ- ਖਾਲੀ ਪੇਟ ਸ਼ਰਾਬ ਪੀਣ ਨਾਲ ਪੇਟ ‘ਚ ਜਲਣ ਹੋਣ ਲੱਗਦੀ ਹੈ, ਜਿਸ ਕਾਰਨ ਖਾਣਾ ਵੀ ਠੀਕ ਤਰ੍ਹਾਂ ਨਾਲ ਨਹੀਂ ਪਚ ਪਾਉਂਦਾ ਹੈ।
5- ਮਸਾਲੇਦਾਰ ਸਪਾਇਸੀ ਭੋਜਨ- ਖਾਲੀ ਪੇਟ ਕਦੇ ਵੀ ਸਪਾਇਸੀ, ਚਟਪਟੇ ਭੋਜਨ ਦਾ ਸੇਵਨ ਨਾ ਕਰੋ। ਇਸ ‘ਚ ਕੁਦਰਤੀ ਐਸਿਡ ਹੁੰਦਾ ਹੈ ਜੋ ਪੇਟ ਦੇ ਹਾਜ਼ਮੇ ਨੂੰ ਵਿਗਾੜ ਦਿੰਦਾ ਹੈ।
6- ਕੌਫ਼ੀ- ਖਾਲੀ ਪੇਟ, ਕੌਫ਼ੀ ਦਾ ਸੇਵਨ ਸਭ ਤੋਂ ਜ਼ਿਆਦਾ ਖਤਰਨਾਕ ਹੁੰਦਾ ਹੈ। ਇਸ ‘ਚ ਕੈਫ਼ੀਨ ਹੁੰਦੀ ਹੈ ਜੋ ਖਾਲੀ ਪੇਟ ਲੈਣ ਨਾਲ ਤੁਹਾਨੂੰ ਬੇਹਾਲ ਕਰ ਸਕਦੀ ਹੈ। ਕੁਝ ਖਾਣ ਨੂੰ ਨਾ ਹੋਵੇ ਤਾਂ ਇਕ ਗਿਲਾਸ ਪਾਣੀ ਹੀ ਪੀ ਲਵੋ।
7- ਚਾਹ- ਜਿਸ ਤਰ੍ਹਾਂ ਕੌਫ਼ੀ ਪੀਣਾ ਚੰਗਾ ਨਹੀਂ ਹੁੰਦਾ ਹੈ, ਉਸੇ ਤਰ੍ਹਾਂ ਖਾਲੀ ਪੇਟ ਚਾਹ ਵੀ ਨਾ ਪਿਓ। ਚਾਹ ‘ਚ ਉੱਚ ਮਾਤਰਾ ‘ਚ ਐਸਿਡ ਹੁੰਦਾ ਹੈ, ਜਿਸ ਕਾਰਨ ਪੇਟ ‘ਚ ਦਰਦ ਹੋ ਸਕਦਾ ਹੈ।
8- ਦਹੀ- ਇਹ ਸਿਹਤਮੰਦ ਹੁੰਦਾ ਹੈ ਪਰ ਖਾਲੀ ਪੇਟ, ਇਸ ਦਾ ਸੇਵਨ ਕਰਨ ਨਾਲ ਪੇਟ ‘ਚ ਮਰੋੜ ਉੱਠ ਸਕਦੀ ਹੈ।
9- ਕੇਲਾ- ਖਾਲੀ ਪੇਟ ਕੇਲਾ ਖਾਣ ਨਾਲ ਸਰੀਰ ‘ਚ ਮੈਗਨੀਸ਼ੀਅਮ ਦੀ ਮਾਤਰਾ ਕਾਫ਼ੀ ਵਧ ਜਾਂਦੀ ਹੈ, ਜਿਸ ਕਾਰਨ ਸਰੀਰ ‘ਚ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਦੀ ਮਾਤਰਾ ‘ਚ ਅਸੰਤੁਲਨ ਹੋ ਜਾਂਦਾ ਹੈ। ਇਸ ਕਾਰਨ ਸਵੇਰੇ ਖਾਲੀ ਪੇਟ ਕੇਲਾ ਨਾ ਖਾਓ।
10- ਸ਼ਕਰਕੰਦ- ਇਸ ‘ਚ ਕਾਫ਼ੀ ਮਾਤਰਾ ‘ਚ ਟੈਨੀਨ ਅਤੇ ਪੈਕਟੀਨ ਹੁੰਦਾ ਹੈ, ਜਿਸ ਨੂੰ ਖਾਲੀ ਪੇਟ ਖਾਣ ‘ਤੇ ਗੈਸਟ੍ਰਿਕ ਐਸਿਡ ਦੀ ਸਮੱਸਿਆ ਹੋ ਜਾਂਦੀ ਹੈ। ਇਸ ਨਾਲ ਸਰੀਰ ‘ਚ ਜਲਣ ਹੋ ਸਕਦੀ ਹੈ।

LEAVE A REPLY