ਇਹ ਕਹਾਣੀ ਉਦੋਂ ਦੀ ਹੈ, ਜਦੋਂ ਮੈਂ ਥਾਣੇ ਖੁਸ਼ਾਬ ਵਿਚ ਥਾਣਾ ਮੁਖੀ ਸੀ। ਉਦੋਂ ਇਕ ਕਾਂਸਟੇਬਲ ਨੇ ਆ ਕੇ ਦੱਸਿਆ ਕਿ ਪਿੰਡ ਰੋੜਾ ਮਕੋ ਦਾ ਨੰਬਰਦਾਰ ਕੁਝ ਲੋਕਾਂ ਦੇ ਨਾਲ ਆਇਆ ਹੈ ਅਤੇ ਮੈਨੂੰ ਮਿਲਣਾ ਚਾਹੁੰਦਾ ਹੈ। ਮੈਂ ਨੰਬਰਦਾਰ ਨੂੰ ਜਾਣਦਾ ਸੀ। ਮੈਂ ਕਾਂਸਟੇਬਲ ਨੂੰ ਕਿਹਾ ਕਿ ਉਹਨਾਂ ਨੂੰ ਬਿਠਾਓ। ਕੁਝ ਦੇਰ ਬਾਅਦ ਮੈਂ ਨੰਬਰਦਾਰ ਗੁਲਾਮ ਮੁਹੰਮਦ ਤੋਂ ਆਉਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਹ ਇਕ ਰਿਪੋਰਟ ਲਿਖਵਾਉਣ ਆਇਆ ਹੈ। ਉਹਨਾਂ ਦੱਸਿਆ ਕਿ ਇਸ ਵਿਅਕਤੀ ਬਖਸ਼ੋ ਵੱਲੋਂ ਰਿਪੋਰਟ ਲਿਖਣੀ ਹੈ।
ਬਖਸ਼ੋ ਡੇਰਾ ਗਾਂਜਾ ਦਾ ਵੱਡਾ ਜਿੰਮੀਦਾਰ ਸੀ। ਉਸ ਦੇ ਕੋਲ ਕਾਫ਼ੀ ਜ਼ਮੀਨ ਜਾਇਦਾਦ ਸੀ। ਵੁਸ ਦਾ ਇਕ ਬੇਟਾ ਗੁਲਨਨਵਾਜ ਸੀ, ਜੋ ਵਿਆਹਿਆ ਸੀ। ਉਸ ਦੀ ਪਤਨੀ ਗਰਭਵਤੀ ਸੀ। 2 ਮਹੀਨੇ ਪਹਿਲਾਂ ਉਸ ਦਾ ਮੁੰਡਾ ਘਰ ਤੋਂ ਊਠ ਖਰੀਦਣ ਨਿਕਲਿਆ ਤਾਂ ਮੁੜ ਕੇ ਨਹੀਂ ਆਇਆ। ਥਾਣੇ ਵਿਚ ਉਸ ਦੀ ਗੁੰਮਸ਼ੁਦਗੀ ਦਰਜ ਕਰਵਾਈ ਅਤੇ ਆਪਣੇ ਪੱਧਰ ਤੇ ਕਾਫ਼ੀ ਭਾਲ ਕੀਤੀ।ਪਰ ਉਹ ਨਹੀਂ ਮਿਲਿਆ। ਬਖਸ਼ੋ ਦੇ ਛੋਟੇ ਭਰਾ ਦੇ 5 ਬੱਚੇ ਸਨ, ਜੋ ਉਸ ਦੀ ਜ਼ਮੀਨ ਤੇ ਨਜ਼ਰ ਰੱਖ ਰਹੇ ਸਨ। ਉਹ ਕਈ ਕਿਸਮ ਦੇ ਬਹਾਨੇ ਬਣਾ ਕੇ ਉਸ ਦੀ ਜਾਇਦਾਦ ‘ਤੇ ਕਬਜਾ ਕਰਨ ਦੇ ਚੱਕਰ ਵਿਚ ਸੀ। ਉਹਨਾਂ ਨਾਲ ਬਖਸ਼ੋ ਦੇ ਮੁੰਡੇ ਗੁਲਨਵਾਜ ਨੂੰ ਵੀ ਜਾਨ ਦਾ ਖਤਰਾ ਸੀ। ਸ਼ੱਕ ਸੀ ਕਿ ਉਹਨਾਂ ਲੋਕਾਂ ਨੇ ਗੁਨਵਲਾਜ ਨੂੰ ਗਾਇਬ ਕੀਤਾ ਹੈ। ਪੂਰੀ ਬਿਰਾਦਰੀ ਵਿਚ ਉਹਨਾਂ ਦਾ ਦਰਦਬਾ ਸੀ। ਉਹਨਾ ਦੇ ਮੁਕਾਬਲੇ ਬਖਸ਼ੋ ਅਤੇ ਉਸ ਦੀ ਪਤਨੀ ਦੀ ਕੋਈ ਹੈਸੀਅਤ ਨਹੀਂ ਸੀ।
ਇਹ 2 ਮਹੀਨੇ ਪਹਿਲਾਂ ਦੀ ਘਟਨਾ ਸੀ, ਜੋ ਉਸ ਨੇ ਮੈਨੂੰ ਸੁਣਾਈ ਸੀ। ਵੁਸ ਵਕਤ ਥਾਣੇ ਦਾ ਇੰਚਾਰਜ ਦੂਜਾ ਥਾਣੇਦਾਰ ਸੀ। ਬਖਸ਼ੋ ਨੇ ਜੋ ਕਹਾਣੀ ਸੁਣਾਈ, ਮੈਂ ਹੈਰਾਨ ਰਹਿ ਗਿਆ। ਉਸ ਨੇ ਦੰਸਿਆ ਕਿ 2-3 ਦਿਨ ਪਹਿਲਾਂ ਉਸ ਦੀ ਨੂੰਹ ਨੂੰ ਜਣੇਪਾ ਪੀੜ ਹੋਈ ਤਾਂ ਉਸ ਦੀ ਪਤਨ. ਨੇ ਪਿੰਡ ਦੀ ਦਾਈ ਨੂੰ ਬੁਲਵਾਇਆ। ਬਖਸ਼ੋ ਦੇ ਭਰਾ ਦੀਆਂ ਬੇਟੀਆਂ ਅਤੇ ਉਸ ਦੇ ਬੇਟਿਆਂ ਦੀਆਂ ਪਤਨੀਆਂ ਵੀ ਆਈਆਂ। ਉਹਨਾਂ ਨੇ ਕਿਸੇ ਬਹਾਨੇ ਬਖਸ਼ੋ ਦੀ ਪਤਨੀ ਨੂੰ ਬਾਹਰ ਬੈਠਣ ਲਈ ਕਿਹਾ। ਕੁਝ ਦੇਰ ਬਾਅਦ ਕਮਰੇ ਤੋਂ ਰੋਣ ਦੀਆਂ ਆਵਾਜ਼ਾਂ ਆਉਣ ਲੱਗੀਆਂ। ਪਤਾ ਲੱਗਾ ਕਿ ਬੱਚਾ ਪੈਦਾ ਹੋਣ ਸਮੇਂ ਬਖਸ਼ੋ ਦੀ ਨੂੰਹ ਅਤੇ ਬੱਚਾ ਮਰ ਗਿਆ ਹੈ। ਉਹ ਦਿਹਾਤੀ ਲੋਕ ਸਨ, ਕਿਸੇ ਨੇ ਇਸ ਗਂਲ ਤੇ ਧਿਆਨ ਨਾ ਦਿੱਤਾ ਕਿ ਜਣੇਪੇ ਵਿਚ ਮਾਂ ਕਿਵੇਂ ਮਰ ਗਈ।
ਉਹਨਾ ਦੇ ਇਲਾਕੇ ਵਿਚ ਅਕਸਰ ਅਜਿਹੇ ਕੇਸ ਹੁੰਦੇ ਰਹਿੰਦੇ ਸਨ। ਉਸ ਜ਼ਮਾਨੇ ਵਿਚ ਸ਼ਹਿਰਾਂ ਵਰਗੀਆਂ ਸਹੂਲਤਾਂ ਨਹੀਂ ਸਨ। ਪੂਰਾ ਇਲਾਕਾ ਰੇਗਿਸਤਾਨੀ ਸੀ। ਮਰਨ ਵਾਲੀ ਕੇ ਕਫ਼ਨ ਦਾ ਇੰਤਜ਼ਾਮ ਕੀਤਾ ਗਿਆ ਅਤੇ ਅੰਤਿਮ ਸਸਕਾਰ ਕਰਨ ਦੀ ਤਿਆਰੀ ਹੋਈ। ਜਦੋਂ ਮ੍ਰਿਤਕਾ ਨੂੰ ਕਬਰ ਵਿਚ ਉਤਾਰਿਆ ਜਾਣ ਲੱਗਾ ਤਾਂ ਅਚਾਨਕ ਮ੍ਰਿਤਕਾ ਨੇ ਕਬਰ ਵਿਚ ਉਤਾਰਨ ਵਾਲੇ ਆਦਮੀ ਦੀ ਬਾਂਹ ਬਹੁਤ ਮਜ਼ਬੂਤੀ ਨਾਲ ਪਕੜ ਲਈ। ਉਹ ਆਦਮੀ ਡਰ ਗਿਆ ਅਤੇ ਚੀਖਣ ਲੱਗਿਆ। ਹੋਰ ਲੋਕ ਵੀ ਚੌਕੰਨੇ ਹੋ ਗਏ। ਮੁਰਦਾ ਔਰਤ ਉਠ ਕੇ ਬੈਠ ਗਈ। ਸਭ ਲੋਕਾਂ ਦੀਆਂ ਚੀਖਾਂ ਨਿਕਲ ਗਈਆਂ। ਉਹਨਾਂ ਨੇ ਆਪਣੇ ਜੀਵਨ ਵਿਚ ਮੁਰਦਾ ਕਦੀ ਜਿਉਂਦਾ ਹੁੰਦਾ ਨਹੀਂ ਦੇਖਿਆ ਸੀ।
ਬਖਸ਼ੋ ਦੀ ਨੂੰਹ ਨੇ ਦੱਸਿਆ ਕਿ ਉਹ ਮਰੀ ਨਹੀਂ ਸੀ ਬਲਕਿ ਬੇਹੋਸ਼ ਹੋ ਗਈ ਸੀ। ਨੂੰਹ ਨੇ ਆਪਣੇ ਗੁਰੂ ਇਕ ਮੌਲਾਨਾ ਨੂੰ ਬੁਲਾਇਆ। ਉਹ ਕਾਫ਼ੀ ਦਲੇਰ ਸੀ। ਉਹ ਵੁਸ ਦੇ ਕੋਲ ਗਿਆ ਤਾਂ ਔਰਤ ਨੇ ਦੰਸਿਆ ਕਿ ਉਸ ਦਾ ਬੱਚਾ ਕਣਕ ਰੱਖਣ ਵਾਲੇ ਭੜੋਲੇ ਵਿਚ ਪਿਆ ਹੈ। ਇਹ ਕਹਿ ਕੇ ਉਸ ਨੇ ਮੌਲਾਨਾ ਦਾ ਹੱਥ ਪਕੜਿਆ ਅਤੇ ਮੌਲਾਨਾ ਨਾਲ ਤੁਰ ਪਈ। ਬਾਕੀ ਸਭ ਲੋਕ ਵੀ ਪਿੱਛੇ ਤੁਰ ਪਏ। ਘਰ ਪਹੁੰਚ ਕੇ ਭੜੋਸੇ ਵਿਚ ਦੇਖਿਆ ਤਾਂ ਕਣਕ ਤੇ ਲੇਟਿਆ ਬੱਚਾ ਅੰਗੂਠਾ ਚੂਸ ਰਿਹਾ ਸੀ। ਮਾਂ ਨੇ ਤੁਰੰਤ ਸੀਨੇ ਨਾਲ ਲਗਾਇਆ ਅਤੇ ਦੁੱਧ ਪਿਆਇਆ।
ਬਖਸ਼ੋ ਨੇ ਦੱਸਿਆ ਕਿ ਉਸਦੀ ਨੂੰਹ ਨੂਰਾ ਨੇ ਦੱਸਿਆ ਕਿ ਉਸਨੂੰ ਉਮਰਾਂ ਅਤੇ ਭਾਗਭਰੀ ਨੇ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ। ਬਖਸ਼ੋ ਆਪਣੀ ਨੂੰਹ ਅਤੇ ਪੋਤੇ ਨੂੰ ਮੋਲਾਨਾ ਦੀ ਹਿਫ਼ਾਜ਼ਤ ਵਿਚ ਦੇ ਕੇ ਨੰਬਰਦਾਰ ਨਾਲ ਰਿਪੋਰਟ ਲਿਖਵਾਉਣ ਆਇਆ। ਉਸ ਨੇ ਇਹ ਵੀ ਕਿਹਾ ਕਿ ਉਸ ਦੇ ਬੇਟੇ ਗੁਲਨਵਾਜ ਨੂੰ ਵੀ ਬਰਾਮਦ ਕਰਵਾਇਆ ਜਾਵੇ।
ਨੂਰਾਂ ਮੁਤਾਬਕ ਬੱਚਾ ਹੋਣ ਦੇ ਵਕਤ ਦਾਈ ਰੋਸ਼ੀ ਨੂੰ ਬੁਲਾਇਆ। ਉਹ ਆਪਦੇ ਕੰਮ ਵਿਚ ਬਹੁਤ ਹੁਸ਼ਿਆਰ ਸੀ। ਰੋਸ਼ੀ ਬੀਬੀ ਦੇ ਨਾਲ ਬਖਸ਼ੋ ਦੀਆਂ ਭਤੀਜੀਆਂ ਉਮਰਾਂ ਅਤੇ ਭਾਗਭਰੀ ਵੀ ਕਮਰੇ ਵਿਚ ਆ ਗਈਆਂ। ਰੋਸ਼ੀ ਨੇ ਆਪਣਾ ਕੰਮ ਆਰੰਭ ਕੀਤਾ ਪਰ ਉਸਨੂੰ ਲੱਗਿਆ ਕਿ ਉਮਰਾਂ ਅਤੇ ਭਾਗਭਰੀ ਉਸ ਦੇ ਕੰਮ ਵਿਚ ਰੁਕਾਵਟ ਪਾਉਣ ਦੀ ਕੋਸ਼ਿਸ਼ ਦੇ ਨਾਲ ਇਕ ਦੂਜੇ ਦੇ ਕੰਨ ਵਿਚ ਕੁਝ ਕਹਿ ਵੀ ਰਹੀ ਹੈ।
ਬੱਚੇ ਦੇ ਪੈਦਾ ਹੁੰਦੇ ਹੀ ਨੂਰਾਂ ਦੀ ਨੱਕ ਤੇ ਇਕ ਕੱਪੜਾ ਰੱਖ ਦਿੱਤਾ ਗਿਆ। ਉਸ ਕੱਪੜੇ ਵਿਚ ਅਜੀਬ ਗੰਧ ਸੀ। ਨੂਰਾਂ ਬੇਹੋਸ਼ ਹੋ ਗਈ। ਪਰ ਉਸ ਨੂੰ ਦਰਦ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਸਨ, ਜਿਵੇਂ ਕੋਈ ਕਹਿ ਰਿਹਾ ਹੋਵੇ ਕਿ ਮਾਂ ਦੇ ਨਾਲ ਬੱਚੇ ਨੂੰ ਵੀ ਮਾਰ ਦਿਓ। ਅਸਲੀ ਝਗੜੇ ਦੀ ਜੜ ਇਹੀ ਬੱਚਾ ਹੈ। ਇਹ ਮਰ ਗਿਆ ਤਾਂ ਬਖਸ਼ੋ ਲਾਵਾਰਸ ਹੋ ਜਾਵੇਗਾ।
ਇਸ ਤੋਂ ਬਾਅਦ ਉਸ ਨੇ ਸੁਣਿਆ ਕਿ ਉਸ ਦੇ ਬੱਚੇ ਨੂੰ ਅਨਾਜ ਦੇ ਭੜੋਲੇ ਵਿਚ ਸੁੱਟ ਦਿੱਤਾ ਗਿਆ। ਨੂਰਾਂ ਤੇ ਬੇਹੋਸ਼ੀ ਛਾਈ ਸੀ। ਉਸ ਤੋਂ ਬਾਅਦ ਕਬਰਿਸਤਾਨ ਵਿਚ ਉਸ ਨੂੰ ਜਾਗ ਆਈ। ਨੂਰਾ ਨੇ ਦੱਸਿਆ ਕਿ ਡੇਰਾ ਗਾਂਜਾ ਦੇ ਇਲਾਵਾ ਮੱਠ ਟਿਵਾਨਾ ਵਿਚ ਵੀ ਉਸ ਦੇ ਸਹੁਰੇ ਦੀ ਕਾਫ਼ੀ ਜ਼ਮੀਨ ਹੈ। ਇਸ ਜ਼ਮੀਨ ਤੋਂ ਹੋਣ ਵਾਲੀ ਫ਼ਸਲ ਦਾ ਹਿੱਸਾ ਬਖਸ਼ੋ ਦੇ ਭਤੀਜੇ ਉਸ ਤੱਕ ਪਹੁੰਚਣ ਨਹੀਂ ਦਿੰਦੇ। ਇਸ ਤੋਂ ਬਾਅਦ ਰਾਂਝਾ ਵਗੈਰਾ ਦੇ ਘਰੇ ਛਾਪਾ ਮਾਰਿਆ। ਉਸ ਦੇ ਭਰਾ ਦਸਤੋ ਅਤੇ ਰਮਜੋ ਨੂੰ ਗ੍ਰਿਫ਼ਤਾ ਕੀਤਾ ਗਿਆ। ਦੋ ਭਰਾ ਘਰ ਨਹੀਂ ਸਨ। ਘਰੋਂ 2 ਬਰਛੀਆਂ ਅਤੇ ਕੁਹਾੜੀ ਬਰਾਮਦ ਹੋਈ। ਇਸ ਤੋਂ ਬਾਅਦ ਦਾਈ ਰੋਸ਼ੀ, ਭਾਗਭਰੀ ਅਤੇ ਉਮਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਸਭ ਤੋਂ ਪਹਿਲਾਂ ਦਾਈ ਰੋਸ਼ੀ ਦਾ ਬਿਆਨ ਲਿਖਿਆ। ਉਸ ਨੇ ਦੱਸਿਆ ਕਿ ਉਹ ਕਾਫ਼ੀ ਸਮੇਂ ਤੋਂ ਦਾਈ ਦਾ ਕੰਮ ਕਰਦੀ ਹੈ ਅਤੇ ਉਸ ਨੇ ਨਰਸਿੰਗ ਤੋਂ ਟਰੇਨਿੰਗ ਵੀ ਲਈ ਹੈ। ਉਸ ਨੂੰ ਬੱਚਾ ਪੈਦਾ ਹੁੰਦੇ ਸਮੇਂ ਬੁਲਾਇਆ ਜਾਂਦਾ ਹੈ। ਉਸ ਨੇ ਦੱਸਿਆ ਕਿ ਮੈਂ ਲਾਲਚ ਵਿਚ ਆ ਗਈ ਸੀ। ਉਮਰਾਂ ਅਤੇ ਭਾਗਭਰੀ ਦੇ ਕਹਿਣ ਤੇ ਮੈਂ ਨੂਰਾਂ ਬੀਬੀ ਨੂੰ ਥੋੜ੍ਹੀ ਜ਼ਿਆਦਾ ਕਲੋਰੋਫ਼ਾਰਮ ਸੁੰਘਾ ਗਈ। ਨੂਰਾਂ ਦੀ ਬੇਹੋਸ਼ੀ ਨੂੰ ਅਸੀਂ ਮੌਤ ਸਮਝਿਆ ਅਤੇ ਅਫ਼ਵਾਹ ਫ਼ੈਲਾ ਦਿੱਤੀ ਕਿ ਨੂਰਾਂ ਮਰ ਗਈ। ਉਸਨੇ ਦੱਸਿਆ ਕਿ ਮੇਰਾ ਦਿਲ ਬੱਚੇ ਨੂੰ ਮਾਰਨ ਦਾ ਨਹੀਂ ਕੀਤਾ।  ਗੁਨਵਾਜ ਅਤੇ ਰਾਂਝਾ ਦੇ ਪਿਓ ਸਕੇ ਭਰਾ ਸਨ। ਗੁਲਨਵਾਜ ਦਾ ਪਿਓ ਛੋਟਾ ਅਤੇ ਰਾਂਝੇ ਦਾ ਪਿਓ ਵੱਡਾ ਸੀ। ਵੱਡੇ ਭਰਾ ਦੇ 5 ਮੁੰਡੇ ਅਤੇ 2 ਲੜਕੀਆਂ ਸਨ, ਜਦਕਿ ਛੋਟੇ ਭਰਾ ਬਖਸ਼ੋ ਦਾ ਕੇਵਲ ਇਕ ਹੀ ਮੁੰਡਾ ਸੀ। ਰਾਂਝਾ ਦਾ ਪਿਓ 2 ਸਾਲ ਪਹਿਲਾਂ ਮਰ ਗਿਆ ਸੀ। ਉਹ ਬਹੁਤ ਵਿਭਚਾਰੀ ਸੀ, ਪੈਸਾ ਪਾਣੀ ਵਾਂਗ ਖਰਚ ਕਰਦਾ ਸੀ। ਉਸ ਨੇ ਆਪਣੀ ਸਾਰੀ ਜ਼ਮੀਨ ਅਯਾਸ਼ੀ ਵਿਚ ਲੁਟਾ ਦਿੱਤੀ ਸੀ ਅਤੇ ਹੁਣ ਉਸ ਦੀ ਨਜ਼ਰ ਛੋਟੇ ਭਰਾ ਬਖਸ਼ੋ ਦੀ ਜ਼ਮੀਨ ਤੇ ਸੀ। ਉਦੋਂ ਤੱਕ ਉਸਦੇ ਕੋਈ ਸੰਤਾਨ ਨਹੀਂ ਹੋਈ ਸੀ, ਫ਼ਿਰ ਉਸ ਦੇ ਇਕ ਮੁੰਡਾ ਹੋਇਆ, ਜੋ ਉਸ ਦੀ ਜਾਇਦਾਦ ਦਾ ਵਾਰਸ ਬਣਿਆ। ਰਾਂਝੇ ਦੇ ਪਿਓ ਨੇ ਆਪਣੇ ਮੁੰਡਿਆਂ ਨੂੰ ਕਹਿ ਦਿੱਤਾ ਸੀ ਕਿ ਜੇਕਰ ਬਖਸ਼ੋ ਦੇ ਕੋਈ ਮੁੰਡਾ ਨਾ ਹੁੰਦਾ ਤਾਂ ਅਸੀਂ ਵੁਸ ਦੀ ਜਾਇਦਾਦ ਜ਼ਬਤ ਕਰ ਲੈਂਦੇ। ਬਖਸ਼ੋ ਸ਼ਾਂਤੀ ਪਸੰਦ ਸੀ। ਉਸ ਦੀ ਕੁਝ ਜ਼ਮੀਨ ਵੀ ਉਸ ਦੇ ਭਰਾ ਦੇ ਮੁੰਡਿਆਂ ਨੇ ਦੱਬ ਲਈ ਪਰ ਉਹ ਚੁੱਪ ਰਿਹਾ।  ਇਸ ਤੋਂ ਬਾਅਦ ਉਹਨਾਂ ਨੇ ਉਸਦੇ ਮੁੰਡੇ ਨੂੰ ਮਾਰ ਦਿੱਤਾ ਅਤੇ ਪਤਾ ਵੀ ਨਹੀਂ ਲੱਗਣ ਦਿੱਤਾ ਅਤੇ ਆਖਿਰ ਉਸ ਦੇ ਬੱਚੇ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਹ ਬਚ ਗਿਆ।

LEAVE A REPLY