ਕੋਟਾਂ ਬਾਲੀਵੁੱਡ ਸਟਾਰ ਸ਼ਾਹਰੁਖ ਖਾਨ ਖਿਲਾਫ ਉਨ੍ਹਾਂ ਦੀ ਫਿਲਮ ‘ਰਈਸ’ ਦੇ ਪ੍ਰਮੋਸ਼ਨ ਦੌਰਾਨ ਕੋਟਾ ਰੇਲਵੇ ਸਟੇਸ਼ਨ ‘ਤੇ ‘ਬਵਾਲ ਕਰਨ’ ਅਤੇ ਰੇਲਵੇ ਦੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਲਈ ਮਾਮਲਾ ਦਰਜ ਕੀਤਾ ਗਿਆ ਹੈ। ਜੀ.ਆਰ.ਪੀ. ਦੇ ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਰੇਲਵੇ ਦੀ ਇਕ ਅਦਾਲਤ ਦੇ ਨਿਰਦੇਸ਼ ‘ਤੇ ਬੀਤੀ ਰਾਤ ਜੀ.ਆਰ.ਪੀ. ਵਲੋਂ ਇਸ ਅਦਾਕਾਰ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਅਦਾਲਤ ਨੇ ਕੋਟਾ ਰੇਲਵੇ ਸਟੇਸ਼ਨ ਦੇ ਇਕ ਵੇਂਡਰ ਦੀ ਪਟੀਸ਼ਨ ‘ਤੇ ਜੀ.ਆਰ.ਪੀ. ਨੂੰ ਇਹ ਨਿਰਦੇਸ਼ ਦਿੱਤਾ। ਆਪਣੀ ਸ਼ਿਕਾਇਤ ‘ਚ ਵਿਕਰਮ ਨੇ ਇਹ ਦੋਸ਼ ਲਗਾਇਆ ਕਿ 23 ਜਨਵਰੀ ਨੂੰ ਖਾਨ ਜਦੋਂ ਕੋਟਾ ਰੇਲਵੇ ਸ਼ਟੇਸ਼ਨ ਪਹੁੰਚੇ ਤਾਂ ‘ਰਈਸ’ ਦੇ ਪ੍ਰਮੋਸ਼ਨ ਦੌਰਾਨ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਹੰਗਾਮਾ ਕੀਤਾ। ਸ਼ਾਹਰੁਖ ਨੇ ਅਗਸਤ ਕ੍ਰਾਂਤੀ ਰਾਜਧਾਨੀ ਐਕਸਪ੍ਰੈੱਸ ਦੀ ਕੋਚ ਦੇ ਗੇਟ ‘ਤੇ ਖੜੇ ਹੋ ਕੇ ਜਨਤਾ ‘ਤੇ ਕੁਝ ਚੀਜ਼ਾਂ ਸੁੱਟੀਆਂ, ਜਿਨ੍ਹਾਂ ਨੂੰ ਫੜਨ ਲਈ ਲੋਕ ਦੋੜੇ। ਇਸ ਹਫੜਾ-ਦਫੜੀ ‘ਚ ਇਕ ਟਰਾਲੀ ਪਲਟ ਗਈ ਅਤੇ ਉਸ ‘ਤੇ ਰੱਖੀਆਂ ਚੀਜ਼ਾਂ ਡਿੱਗ ਗਈਆਂ ਅਤੇ ਵਿਕਰਮ ਵੀ ਜ਼ਖਮੀ ਹੋ ਗਏ। ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

LEAVE A REPLY