ਮੈਲਬੋਰਨਂ ਆਸਟਰੇਲੀਆ ਦੇ ਸਾਬਕਾ ਦਿੱਗਜ ਤੇਜ਼ ਗੇਂਦਬਾਜ਼ ਗਲੇਨ ਮੈਕਗਰਾ ਨੇ ਭਾਰਤ ਦੌਰੇ ‘ਤੇ ਆਏ ਆਸਟਰੇਲੀਆਈ ਖਿਡਾਰੀਆਂ ਨੂੰ ਜਿੱਤ ਦਾ ਮੰਤਰ ਦਿੰਦੇ ਹੋਏ ਭਾਰਤੀ ਬੱਲੇਬਾਜ਼ਾਂ ਨੂੰ ਜਲਦ ਹੀ ਨਿਯੰਤਰਿਤ ਕਰਨ ਦੀ ਸਲਾਹ ਦਿੱਤੀ। ਮੈਕਗਰਾ ਨੇ ਕਿਹਾ ਕਿ ਉਪ-ਮਹਾਂਦੀਪ ‘ਚ ਨਾ ਤਾਂ ਉਛਾਲ ਮਿਲਦਾ ਹੈ ਅਤੇ ਨਾ ਹੀ ਗਤੀ ਜਿਸ ਕਾਰਨ ਉੱਥੇ ਵਿਕਟ ਲੈਣਾ ਮੁਸ਼ਕਲ ਹੁੰਦਾ ਹੈ।
ਭਾਰਤੀ ਪਿੱਚਾਂ ‘ਤੇ ਟੀਮ ਨੂੰ ਆਪਣੀ ਰਣਨੀਤੀ ਨੂੰ ਵਧੀਆ ਤਰੀਕੇ ਨਾਲ ਲਾਗੂ ਕਰਨਾ ਹੋਵੇਗਾ। ਜੇਕਰ ਗੇਂਦਬਾਜ਼ਾਂ ਨੂੰ ਸਫਲ ਹੋਣਾ ਹੈ, ਤਾਂ ਉਨ੍ਹਾਂ ਨੂੰ ਲੰਬੇ ਸਪੈਲ ਤੱਕ ਗੇਂਦਬਾਜ਼ੀ ਕਰਨੀ ਹੋਵੇਗੀ। ਮੈਕਗਰਾ ਨੇ ਕਿਹਾ ਕਿ ਉਪ-ਮਹਾਂਦੀਪ ‘ਚ ਸਾਡੇ ਖਿਡਾਰੀ ਜ਼ਿਆਦਾ ਪਰੇਸ਼ਾਨੀ ਰਹਿੰਦੇ ਹਨ। ਉਹ ਇਹ ਨਹੀਂ ਸਮਝ ਪਾਉਂਦੇ ਕੇ ਤੇਜ਼ੀ ਨਾਲ ਖੇਡਿਆ ਜਾਵੇ ਜਾਂ ਫਿਰ ਸੁਰੱਖਿਅਤ ਤਰੀਕਾ ਅਪਣਾਇਆ ਜਾਵੇ। ਉਨ੍ਹਾਂ ਨੇ ਕਿਹਾ ਕਿ ਮੇਰੇ ਹਿਸਾਬ ਨਾਲ ਮਿਸ਼ੇਲ ਮਾਰਸ਼ ਹੀ ਅਜਿਹਾ ਗੇਂਦਬਾਜ਼ ਹੈ, ਜੋ ਟੀਮ ਲਈ ਵਧੀਆ ਸਾਬਿਤ ਹੋ ਸਕਦਾ ਹੈ, ਕਿਉਂਕਿ ਉਲ ਕੋਲ 150 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਨਾਲ ਗੇਂਦ ਕਰਨ ਦੀ ਸਮਰੱਥਾ ਹੈ।

LEAVE A REPLY