ਬਾਲੀਵੁੱਡ ਅਭਿਨੇਤਰੀ ਤਮੰਨਾ ਭਾਟੀਆ ਫ਼ਿਲਮ ‘ਬਾਹੂਬਲੀ : ਦਿ ਬਿਗਨਿੰਗ’ ਨੂੰ ਆਪਣੇ ਕਰੀਅਰ ਦੀ ਹੈਰਾਨ ਕਰਨ ਵਾਲੀ ਫ਼ਿਲਮ ਮੰਨਦੀ ਹੈ। ਤਮੰਨਾ ਨੇ ਕਿਹਾ, ‘ਜਦੋਂ ਮੈਂ ਕਰੀਅਰ ਦੇ ਸਭ ਤੋਂ ਹੇਠਲੇ ਪੱਧਰ ‘ਤੇ ਸੀ ਤਾਂ ਇਹ ਆਫ਼ਰ ਮੇਰੇ ਕੋਲ ਆਇਆ। ਫ਼ਿਲਮਾਂ ਦੀ ਅਸਫ਼ਲਤਾ ਦੇ ਬਾਅਦ ਮੇਰਾ ‘ਬਾਹੂਬਲੀ : ਦਿ ਬਿਗਨਿੰਗ’ ਦਾ ਹਿੱਸਾ ਬਣਨਾ ਸੁਪਨਾ ਪੂਰਾ ਹੋਣ ਵਰਗਾ ਸੀ ਤੇ ਇਹ ਮੇਰੇ ਕਰੀਅਰ ਦੀ ਹੈਰਾਨ ਕਰਨ ਵਾਲੀ ਫ਼ਿਲਮ ਹੈ।’
ਤਮੰਨਾ ਨੇ ‘ਬਾਹੂਬਲੀ’ ਦੇ ਪਹਿਲੇ ਹਿੱਸੇ ‘ਚ ਅਵੰਤਿਕਾ ਦੀ ਭੂਮਿਕਾ ਨਿਭਾਈ। ਉਥੇ ਉਸ ਨੇ ਦੱਸਿਆ ਕਿ ਇਸ ਦੇ ਦੂਜੇ ਭਾਗ ‘ਚ ਉਹ ਬਿਹਤਰ ਭੂਮਿਕਾ ‘ਚ ਹੈ। ਤਮੰਨਾ ਨੇ ਕਿਹਾ ਕਿ ਅਜੇ ਫ਼ਿਲਮ ਦੇ ਕੁਝ ਹਿੱਸਿਆਂ ਦੀ ਸ਼ੂਟਿੰਗ ਹੋਣੀ ਬਾਕੀ ਹੈ, ਜੋ ਦਸੰਬਰ ‘ਚ ਪੂਰੀ ਹੋਵੇਗੀ।

LEAVE A REPLY