ਹਰ ਘਰ ‘ਚ ਰੋਜ਼ ਕੋਈ ਤਰ੍ਹਾਂ ਦੇ ਪਰਾਂਠੇ ਬਣਦੇ ਹਨ। ਅੱਜ ਅਸੀਂ ਤੁਹਾਨੂੰ ਪਾਲਕ ਦੇ ਪਰਾਂਠੇ ਦੀ ਰੈਸਿਪੀ ਦੱਸਣ ਜਾ ਰਹੇ ਹਾਂ। ਜੋ ਖਾਣ ‘ਚ ਤਾਂ ਸੁਆਦ ਹੁੰਦੇ ਹੀ ਹਨ ਨਾਲ ਹੀ ਸਿਹਤ ਦੇ ਲਈ ਵੀ ਪੌਸ਼ਟਿਕ ਹਨ। ਕਿਉਂਕਿ ਪਾਲਕ ‘ਚ ਆਇਰਨ ਬਹੁਤ ਹੁੰਦਾ ਹੈ ਅਤੇ ਪਨੀਰ ‘ਚ ਪ੍ਰੋਟੀਨ
ਸਮੱਗਰੀ
-1/2 ਕੱਪ ਕਣਕ ਦਾ ਆਟਾ
-1/2 ਚਮਚ ਤੇਲ
– 1 ਚੁਟਕੀ ਨਮਕ
ਸਟਫ਼ਿੰਗ ਦੇ ਲਈ
-3 ਕੱਪ ਪਾਲਕ ( ਕੱਟੀ ਹੋਈ)
– 1 ਕੱਪ ਪਿਆਜ਼ ( ਕੱਟੇ ਹੋਏ)
-2 ਹਰੀਆਂ ਮਿਰਚਾਂ
– 4 ਚਮਚ ਪਨੀਰ ( ਕੱਦੂਕਸ ਕੀਤਾ ਹੋਇਆ)
– 1 ਚਮਚ ਤੇਲ
– ਦਹੀ ਸਰਵ ਕਰਨ ਦੇ ਲਈ
ਵਿਧੀ
1. ਇੱਕ ਕੌਲੀ ‘ਚ ਆਟਾ, ਨਮਕ ਤੇਲ ਅਤੇ ਥੋੜਾ ਪਾਣੀ ਲੈ ਕੇ ਮੁਲਾਇਮ ਆਟਾ ਗੁੰਨ ਲਓ।
2. ਇੱਕ ਅਲਗ ਕੌਲੀ ‘ਚ ਪਾਲਕ , ਪਨੀਰ, ਨਮਕ, ਕੱਟੀ ਹੋਈ ਹਰੀ ਮਿਰਚ ਮਿਕਸ ਕਰਕੇ ਸਟਫ਼ਿੰਗ ਤਿਆਰ ਕਰ ਲਓ।
3. ਹੁਣ ਆਟਾ ਦਾ ਇੱਕ ਪੇੜਾ ਲੈ ਕੇ ਗੋਲ ਆਕਾਰ ‘ਚ ਵੇਲ ਲਓ ਉਸ ‘ਚ ਤਿਆਰ ਕੀਤਾ ਮਸਾਲਾ ਭਰੋ।
4. ਫ਼ਿਰ ਇਸਨੂੰ ਬੰਦ ਕਰਕੇ ਗਰਮ ਤਵੇ ‘ਤੇ ਫ਼ਰਾਈ ਕਰੋ।
5. ਜਦੋਂ ਦੋਹਾਂ ਪਾਸਿਆਂ ਤੋਂ ਪਰਾਂਠਾ ਚੰਗੀ ਤਰ੍ਹਾਂ ਪਕ ਜਾਵੇ ਤਾਂ ਉਸਨੂੰ ਦਹੀ ਨਾਲ ਸਰਵ ਕਰੋ।

LEAVE A REPLY