ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਦਿਲਜੀਤ ਦੁਸਾਂਝ ਫ਼ਿਲਮਫ਼ੇਅਰ ਐਵਾਰਡ ਜਿੱਤਣ ਵਾਲੇ ਪਹਿਲੇ ਸਰਦਾਰ ਬਣ ਚੁੱਕੇ ਹਨ। ਦਿਲਜੀਤ ਦੀ ਸਫ਼ਲਤਾ ਤੋਂ ਜਿਥੇ ਹਰ ਕੋਈ ਖੁਸ਼ ਹੈ, ਉਥੇ ਬਾਲੀਵੁੱਡ ਦਾ ਇੱਕ ਅਜਿਹਾ ਅਭਿਨੇਤਾ ਵੀ ਹੈ, ਜਿਹੜਾ ਦਿਲਜੀਤ ਦੀ ਇਸ ਸਫ਼ਲਤਾ ਤੋਂ ਨਾਖੁਸ਼ ਨਜ਼ਰ ਆ ਰਿਹਾ ਹੈ। ਅਸੀਂ ਗੱਲ ਕਰ ਰਹੇ ਹਾਂ ਅਨਿਲ ਕਪੂਰ ਦੇ ਬੇਟੇ ਹਰਸ਼ਵਰਧਨ ਕਪੂਰ ਦੀ।
ਹਰਸ਼ਵਰਧਨ ਕਪੂਰ ਨੇ ਪਿਛਲੇ ਸਾਲ ਰਿਲੀਜ਼ ਫ਼ਿਲਮ ‘ਮਿਰਜ਼ਿਆ’ ਰਾਹੀਂ ਬਾਲੀਵੁੱਡ ਡੈਬਿਊ ਕੀਤਾ, ਜਦਕਿ ਦਿਲਜੀਤ ਨੇ ਫ਼ਿਲਮ ‘ਉੜਤਾ ਪੰਜਾਬ’ ਰਾਹੀਂ ਬਾਲੀਵੁੱਡ ਡੈਬਿਊ ਕੀਤਾ ਹੈ। ਹਰਸ਼ਵਰਧਨ ਦਾ ਕਹਿਣਾ ਹੈ ਕਿ ਦਿਲਜੀਤ ਦੁਸਾਂਝ ਪਹਿਲਾਂ ਵੀ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ, ਇਸ ਲਈ ਫ਼ਿਲਮਫ਼ੇਅਰ ਦਾ ਬੈਸਟ ਡੈਬਿਊ ਐਕਟਰ ਐਵਾਰਡ ਦਿਲਜੀਤ ਨੂੰ ਨਹੀਂ ਮਿਲਣਾ ਚਾਹੀਦਾ ਸੀ।
ਹਰਸ਼ਵਰਧਨ ਦਾ ਇਹ ਬਿਆਨ ਬਿਲਕੁਲ ਗਲਤ ਹੈ ਕਿਉਂਕਿ ਬੇਸ਼ੱਕ ਦਿਲਜੀਤ ਪੰਜਾਬੀ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ ਪਰ ‘ਉੜਤਾ ਪੰਜਾਬ’ ਉਨ੍ਹਾਂ ਦੀ ਪਹਿਲੀ ਬਾਲੀਵੁੱਡ ਫ਼ਿਲਮ ਸੀ। ਦੂਜੇ ਪਾਸੇ ਜੇਕਰ ਅਭਿਨੈ ਦੀ ਗੱਲ ਕੀਤੀ ਜਾਵੇ ਤਾਂ ‘ਉੜਤਾ ਪੰਜਾਬ’ ‘ਚ ਦਿਲਜੀਤ ਦਾ ਕੰਮ ਸਭ ਨੂੰ ਪਸੰਦ ਆਇਆ, ਉਥੇ ਹਰਸ਼ਵਰਧਨ ਦੀ ‘ਮਿਰਜ਼ਿਆ’ ਫ਼ਲਾਪ ਸਾਬਿਤ ਹੋਈ ਸੀ।

LEAVE A REPLY