21 ਅਕਤੂਬਰ 2016 ਦੀ ਰਾਤ ਸਾਢੇ 10 ਵਜੇ ਦੇ ਕਰੀਬ ਅਭਿਨਵ ਪਾਂਡੇ ਸਹੁਰੇ ਘਰ ਪਹੁੰਚਿਆ ਤਾਂ ਨਸ਼ਾ ਜ਼ਿਆਦਾ ਹੋਣ ਦੇ ਕਾਰਨ ਉਸ ਦੇ ਕਦਮ ਡੋਲ ਰਹੇ ਸਨ। ਪਤੀ ਦੀ ਹਾਲਤ ਦੇਖਲਕੇ ਨੇਹਾ ਦਾ ਪਾਰਾ ਚੜ੍ਹ ਗਿਆ। ਸਹੁਰੇ ਘਣਸ਼ਿਆਮ ਸ਼ੁਕਲਾ ਨੂੰ ਵੀ ਜਵਾਈ ਦੀ ਇਸ ਹਰਕਤ ਤੇ ਗੁੱਸਾ ਆਇਆ, ਇਸ ਕਰਕੇ ਉਹ ਉਠ ਕੇ ਦੂਜੇ ਕਮਰੇ ਵਿਚ ਚਲਿਆ ਗਿਆ। ਅਭਿਨਵ ਨੇ ਨੇਹਾ ਨੂੰ ਨਾਲ ਚੱਲਣ ਲਈ ਕਿਹਾ ਤਾਂ ਉਸਨੇ ਉਸ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ। ਅਭਿਨਵ ਨਸ਼ੇ ਵਿਚ ਤਾਂ ਹੈ ਹੀ ਸੀ, ਉਸ ਵਿਚ ਤੈਸ਼ ਆ ਗਿਆ। ਗੁੱਸੇ ਵਿਚ ਉਹ ਨੇਹਾ ਨਾਲ ਕੁੱਟਮਾਰ ਕਰਨ ਲੱਗਿਆ। ਪਹਿਲਾਂ ਤਾਂ ਘਣਸ਼ਿਆਮ ਸ਼ੁਕਲਾ ਨੇ ਲੜਕੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਉਹ ਉਸ ਨੂੰ ਨਹੀਂ ਛੁਡਾ ਸਕੇ ਤਾਂ ਉਹਨਾਂ ਨੇ ਪੁਲਿਸ ਕੰਟਰੋਲ ਰੂਮ ਨੂੰ ਫੋਨ ਕਰਕੇ ਘਟਨਾ ਦੀ ਸੂਚਨਾ ਦੇ ਦਿੱਤੀ।
ਥੋੜ੍ਹੀ ਦੇਰ ਵਿਚ ਮੋਟਰ ਸਾਇਕਲ ਤੇ 2 ਪੁਲਿਸ ਵਾਲੇ ਉਹਨਾਂ ਦੇ ਘਰ ਆ ਗਏ ਅਤੇ ਪਤਨੀ ਨਾਲ ਕੁੱਟਮਾਰ ਕਰਨ ਦੇ ਦੋਸ਼ ਤਹਿਤ ਅਭਿਨਵ ਨੂੰ ਹਿਰਾਸਤ ਵਿਚ ਲੈ ਲਿਆ। ਅਭਿਨਵ ਨੂੰ ਪਤਾ ਸੀ ਕਿ ਉਸ ਦੇ ਸਹੁਰੇ ਘਣਸ਼ਿਆਮ ਸ਼ੁਕਲਾ ਨੇ ਫੋਨ ਕਰਕੇ ਪੁਲਿਸ ਵਾਲਿਆਂ ਨੂੰ ਬੁਲਾਇਆ ਹੈ। ਉਹ ਵੈਸੇ ਵੀ ਦੁਖੀ ਅਤੇ ਪ੍ਰੇਸ਼ਾਨ ਸੀ, ਕਿਉਂਕਿ ਉਹਨਾਂ ਦੇ ਕਾਰਨ ਹੀ ਨੇਹਾ ਸਹੁਰੇ ਨਹੀਂ ਜਾ ਰਹੀ ਸੀ। ਪੁਲਿਸ ਨੂੰ ਦੇਖ ਕੇ ਉਸ ਦਾ ਗੁੱਸਾ ਹੋਰ ਵੱਧ ਗਿਆ। ਉਸ ਨੇ ਅੱਗੇ-ਪਿੱਛੇ ਦੀ ਚਿੰਤਾ ਕੀਤੇ ਬਿਨਾਂ ਆਪਣਾ ਲਾਇਸੈਂਸੀ ਰਿਵਾਲਵਰ ਕੱਢਿਆ ਅਤੇ ਪੁਲਿਸ ਦੇ ਸਾਹਮਣੇ ਹੀ ਘਣਸ਼ਿਆਮ ਸ਼ੁਕਲਾ ਦੀ ਛਾਤੀ ਵਿਚ 2 ਗੋਲੀਆਂ ਉਤਾਰ ਦਿੱਤੀਆਂ। ਗੋਲੀ ਲੱਗਦੇ ਹੀ ਘਣਸ਼ਿਆਮ ਸ਼ੁਕਲਾ ਜ਼ਮੀਨ ਤੇ ਡਿੱਗ ਪਿਆ। ਉਸਨੂੰ ਹਸਪਤਾਲ ਲਿਜਾਇਆ ਗਿਆ, ਉਸ ਤੋਂ ਪਹਿਲਾਂ ਹੀ ਉਸਦੀ ਮੌਤ ਹੋ ਗਈ।
ਇਸ ਤੋਂ ਬਾਅਦ ਅਭਿਨਵ ਨੇਹਾ ਵੱਲ ਵਧਿਆ, ਪਰ ਉਦੋਂ ਤੱਕ ਪੁਲਿਸ ਵਾਲਿਆਂ ਨੇ ਉਸ ਨੂੰ ਪਕੜ ਕੇ ਉਸ ਦਾ ਰਿਵਾਲਵਰ ਕਬਜ਼ੇ ਵਿਚ ਲੈ ਲਿਆ ਸੀ। ਕੰਟਰੋਲ ਰੂਮ ਦੀ ਸੂਚਨਾ ਤੇ ਆਏ ਸਿਪਾਹੀਆਂ ਨੇ ਘਟਨਾ ਦੀ ਸੂਚਨਾ ਥਾਣਾ ਕੈਂਟ ਦੇ ਮੁਖੀ ਬ੍ਰਜੇਸ਼ ਕੁਮਾਰ ਵਰਮਾ ਨੂੰ ਦਿੱਤੀ ਤਾਂ ਥੋੜ੍ਹੀ ਹੀ ਦੇਰ ਵਿਚ ਉਹ ਵੀ ਸਹਿਯੋਗੀਆਂ ਨਾਲ ਘਟਨਾ ਸਥਾਨ ਤੇ ਆ ਪਹੁੰਚਿਆ। ਅਭਿਨਵ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਥਾਣੇ ਆ ਕੇ ਥਾਣਾ ਕੈਂਟ ਪੁਲਿਸ ਨੇ ਨੇਹਾ ਦੇ ਬਿਆਨ ਤੇ ਘਣਸ਼ਿਆਮ ਸ਼ੁਕਲਾ ਦੀ ਹੱਤਿਆ ਦਾ ਮੁਕੱਦਮਾ ਦਰਜ ਕਰਕੇ ਅਭਿਨਵ ਨੂੰ ਅਦਾਲਤ ਵਿਚ ਪੇਸ਼ ਕੀਤਾ, ਜਿੱਥੋਂ ਉਸਨੂੰ ਜੇਲ੍ਹ ਭੇਜ ਦਿੱਤਾ ਗਿਆ। ਅਭਿਨਵ ਦੁਆਰਾ ਦਿੱਤੇ ਗਏ ਬਿਆਨ ਅਤੇ ਨੇਹਾ ਨੇ ਪੁਲਿਸ ਨੂੰ ਆਪਣੀ ਜੋ ਆਪਬੀਤੀ ਸੁਣਾਈ, ਉਸ ਮੁਤਾਬਕ ਨੇਹਾ ਦੀ ਜੋ ਦਰਦਭਰੀ ਕਹਾਣੀ ਸਾਹਮਣੇ ਆਈ, ਉਹ ਬਹੁਤ ਹੀ ਦੁਖੀ ਕਰਨ ਵਾਲੀ ਸੀ।
37 ਸਾਲਾ ਨੇਹਾ ਉਤਰ ਪ੍ਰਦੇਸ਼ ਦੇ ਜ਼ਿਲ੍ਹਾ ਗੋਰਖਪੁਰ ਦੇ ਥਾਣਾ ਕੈਂਟ ਦੇ ਰਹਿਣ ਵਾਲੇ ਘਣਸ਼ਿਆਮ ਸ਼ੁਕਲਾ ਦੀ ਦੂਜੀ ਲੜਕੀ ਸੀ। ਜਨਰਲ ਕੰਸਲਟੈਂਟ ਦਾ ਕੰਮ ਕਰਨ ਵਾਲੇ ਘਣਸ਼ਿਆਮ ਸ਼ੁਕਲਾ ਦੀ ਪਤਨੀ ਕੁਸਮ ਸ਼ੁਕਲਾ ਐਲ. ਆਈ. ਸੀ. ਵਿਚ ਕੰਮ ਕਰਦੀ ਸੀ। ਸ਼ਹਿਰ ਵਿਚ ਘਣਸ਼ਿਆਮ ਸ਼ੁਕਲਾ ਦੀ ਗਿਣਤੀ ਚੰਗੇ ਲੋਕਾਂ ਵਿਚ ਹੁੰਦੀ ਸੀ। ਪਤੀ-ਪਤਨੀ ਖੁੱਲ੍ਹੇ ਵਿਚਾਰਾਂ ਦੇ ਸਨ। ਸ਼ਾਇਦ ਇਸੇ ਦਾ ਅਸਰ ਸੀ ਕਿ ਉਹਨਾਂ ਦੀ ਵੱਡੀ ਕੁੜੀ ਨਮਰਤਾ ਨੇ ਰੁਸਤਮਪੁਰ ਨਿਵਾਸੀ ਵਿਸ਼ਨੂੰ ਤਿਵਾੜੀ ਨਾਲ ਲਵ ਮੈਰਿਜ ਕਰ ਲਈ ਸੀ। ਵਿਸ਼ਨੂੰ ਤਿਵਾੜੀ ਉਹਨਾਂ ਦੀ ਜਾਤ ਦਾ ਸੀ, ਇਸ ਕਰਕੇ ਸ਼ੁਕਲਾ ਪਰਿਵਾਰ ਨੇ ਇਸ ਰਿਸ਼ਤੇ ਨੂੰ ਸਵੀਕਾਰ ਕਰਕੇ ਆਸ਼ੀਰਵਾਦ ਦੇ ਦਿੱਤਾ ਸੀ।
ਉਸ ਵਕਤ ਨੇਹਾ 8ਵੀਂ ਵਿਚ ਪੜ੍ਹ ਰਹੀ ਸੀ। ਪਰ ਜਦੋਂ ਉਸਨੇ ਜਵਾਨੀ ਵਿਚ ਪੈਰ ਰੱਖਿਆ ਤਾਂ ਉਸ ਦੇ ਜੀਜਾ ਵਿਸ਼ਨੂੰ ਤਿਵਾੜੀ ਦਾ ਦਿਲ ਉਸ ਤੇ ਆ ਗਿਆ। ਜੀਜਾ ਸਾਲੀ ਦਾ ਰਿਸ਼ਤਾ ਤਾਂ ਵੈਸੇ ਵੀ ਹਾਸੇ ਮਜ਼ਾਕ ਵਾਲਾ ਹੁੰਦਾ ਹੈ। ਇਸ ਕਰਕੇ ਵਿਸ਼ਨੂੰ ਤਿਵਾੜੀ ਇਸ ਰਿਸ਼ਤੇ ਦਾ ਫਾਇਦਾ ਲੈਂਦੇ ਹੋਏ ਨੇਹਾ ਨਾਲ ਮਜ਼ਾਕ ਦੇ ਬਹਾਨੇ ਛੇੜਛਾੜ ਕਰਨ ਲੱਗਿਆ।
ਜੀਜੇ ਦੇ ਮਨ ਵਿਚ ਕੀ ਹੈ, ਉਸ ਦੀਆਂ ਹਰਕਤਾਂ ਤੋਂ ਨੇਹਾ ਨੂੰ ਜਲਦੀ ਹੀ ਅੰਦਾਜ਼ਾ ਹੋ ਗਿਆ ਕਿ ਜੀਜੇ ਦੀ ਨੀਅਤ ਖਰਾਬ ਹੈ। ਉਹ ਹੁਸ਼ਿਆਰ ਹੋ ਗਈ। ਵਿਸ਼ਨੂੰ ਤਿਵਾੜੀ ਨੇ ਪਹਿਲਾਂ ਤਾਂ ਨੇਹਾ ਨੂੰ ਆਪਣੀ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਉਸ ਨੇ ਦੇਖਿਆ ਕਿ ਨੇਹਾ ਸਹੀ ਤਰੀਕੇ ਨਾਲ ਕਾਬੂ ਨਹੀਂ ਆਵੇਗੀ ਤਾਂ ਨੇਹਾ ਨੂੰ ਘਰ ਵਿਚ ਇਕੱਲੀ ਦੇਖ ਕੇ ਉਸ ਨੇ ਜਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਪਰ ਨੇਹਾ ਨੇ ਜੀਜੇ ਨੂੰ ਉਸਦੇ ਮਕਸਦ ਵਿਚ ਕਾਮਯਾਬ ਨਹੀਂ ਹੋਣ ਦਿੱਤਾ। ਉਸ ਨੇ ਖੁਦ ਨੂੰ ਕਿਸੇ ਤਰ੍ਹਾਂ ਬਚਾਅ ਲਿਆ।
ਵਿਸ਼ਨੂੰ ਤਿਵਾੜੀ ਦੀਆਂ ਹਰਕਤਾਂ ਤੋਂ ਪ੍ਰੇਸ਼ਾਨ ਹੋ ਕੇ ਨੇਹਾ ਨੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਉਹ ਜਾਣਦੀ ਸੀ ਕਿ ਉਸ ਦੀਆਂ ਗੱਲਾਂ ਤੇ ਘਰ ਵਿਚ ਕੋਈ ਵਿਸ਼ਵਾਸ ਨਹੀਂ ਕਰੇਗਾ। ਨੇਹਾ ਫਾਂਸੀ ਦਾ ਫੰਦਾ ਗਲੇ ਵਿਚ ਪਾ ਪਾਉਂਦੀ, ਕੁਦਰਤੀ ਕੁਸਮ ਆ ਗਈ ਅਤੇ ਉਹਨਾਂ ਨੇ ਉਸ ਨੂੰ ਬਚਾਅ ਲਿਆ। ਪਰ ਅਜਿਹਾ ਨਾ ਹੋ ਸਕਿਆ।
ਤੰਗ ਆ ਕੇ ਨੇਹਾ ਨੇ ਜੀਜਾ ਦੀ ਸ਼ਿਕਾਇਤ ਭੈਣ ਨੂੰ ਕਰ ਦਿੱਤੀ ਪਰ ਭੈਣ ਨੇ ਵੀ ਪਤੀ ਨੂੰ ਕੁਝ ਕਹਿਣ ਦੀ ਬਜਾਏ ਉਸ ਨੂੰ ਹੀ ਡਾਂਟਿਆ ਅਤੇ ਭਵਿੱਖ ਵਿਚ ਪਤੀ ਤੇ ਚਰਿੱਤਰ ਬਾਰੇ ਕੁਝ ਨਾ ਕਹਿਣ ਦੀ ਹਦਾਇਤ ਕੀਤੀ। ਜਿਹਨਾਂ ਦਿਨਾਂ ਵਿਚ ਨੇਹਾ ਬੀ. ਏ. ਕਰ ਰਹੀ ਸੀ, ਉਹਨਾਂ ਦਿਨਾਂ ਵਿਚ ਉਸ ਦੀ ਮੁਲਾਕਾਤ ਵਿਸ਼ਨੂੰ ਤਿਵਾੜੀ ਦੇ ਭਾਣਜੇ ਅਭਿਨਵ ਪਾਂਡੇ ਉਰਫ ਬੰਟੀ ਨਾਲ ਹੋਈ। ਦੋਵੇਂ ਇਕ ਦੂਜੇ ਨੂੰ ਦਿਲ ਦੇ ਬੈਠੇ। ਅਭਿਨੇਵ ਨੇਹਾ ਦੇ ਘਰ ਜਾਣ ਲੱਗਿਆ।ਉਸਨੂੰ ਨੇਹਾ ਦੇ ਘਰ ਆਉਣ-ਜਾ ਵਿਚ ਕੋਈ ਦਿੱਕਤ ਨਾ ਹੋਵੇ, ਇਸ ਦੇ ਲਈ ਉਸ ਨੇ ਨੇਹਾ ਦੇ ਭਰਾ ਕਪਿਲ ਉਰਫ ਮੋਹਿਤ ਨਾਲ ਦੋਸਤੀ ਕਰ ਲਈ। ਅਭਿਨਵ ਨੇਹਾ ਨਾਲ ਵਿਆਹ ਕਰਨਾ ਚਾਹੁੰਦਾ ਸੀ ਪਰ ਇਸ ਦੇ ਲਈ ਨੇਹਾ ਦੇ ਮਾਪਿਆਂ ਨਾਲ ਗੱਲ ਕਰਨੀ ਜ਼ਰੂਰੀ ਸੀ। ਉਸ ਨੂੰ ਲੱਗਿਆ ਕਿ ਜੇਕਰ ਉਹ ਮਾਮੇ ਨੂੰ ਕਹੇ ਤਾਂ ਸ਼ਾਇਦ ਗੱਲ ਬਣ ਜਾਵੇ। ਉਸ ਨੇ ਨੇਹਾ ਨੂੰ ਆਪਣੇ ਪ੍ਰੇਮ ਦੀ ਗੱਲ ਦੱਸ ਦਿੱਤੀ ਸੀ ਅਤੇ ਵਿਸ਼ਨੂੰ ਤੋਂ ਮਦਦ ਮੰਗੀ ਤਾਂ ਮਦਦ ਦੀ ਬਜਾਏ ਉਹ ਭੜਕ ਗਿਆ। ਉਸ ਨੇ ਅਭਿਨਵ ਨੂੰ ਹੱਦ ਤੋਂ ਦੂਰ ਰਹਿਣ ਦੀ ਹਦਾਇਤ ਕੀਤੀ।
ਪਰ ਅਭਿਨਵ ਨੇ ਤਾਂ ਨੇਹਾ ਨਾਲ ਪਿਆਰ ਕੀਤਾ ਸੀ, ਉਹ ਮਾਮੇ ਦੀ ਧਮਕੀ ਦੇ ਬਾਵਜੂਦ ਨੇਹਾ ਦਾ ਹੱਥ ਮੰਗਣ ਦੀ ਸਕੀਮ ਲੜਾਉਂਦਾ ਰਿਹਾ। ਅਭਿਨਵ ਦੀ ਮਾਂ ਨੇਹਾ ਦਾ ਰਿਸ਼ਤਾ ਮੰਗਣ ਆਈ ਤਾਂ ਕੁਸਮ ਨੇ ਉਸਨੂੰ ਜਲੀਲ ਕਰਕੇ ਖਾਲੀ ਹੱਥ ਵਾਪਸ ਮੋੜ ਦਿੱਤਾ। ਇਸ ਦੀ ਵਜ੍ਹਾ ਇਹ ਸੀ ਕਿ ਕੁਸਮ ਨੇ ਨੇਹਾ ਦੇ ਲਈ ਐਲ. ਆਈ. ਜੀ. ਦੇ ਮੁੰਬਈ ਵਿਚ ਐਗਜ਼ੀਕਿਊਟਿਵ ਡਾਇਰੈਕਟਰ ਰਾਧੇਮੋਹਨ ਪਾਂਡੇ ਦੇ ਮੁੰਡੇ ਮਨੀਸ਼ ਕੁਮਾਰ ਪਾਂਡੇ ਨੂੰ ਪਸੰਦ ਕਰ ਲਿਆ ਸੀ।
ਮਨੀਸ਼ ਲਖਨਊ ਸਕੱਤਰੇਤ ਵਿਚ ਦਲਾਲੀ ਕਰਕੇ ਚੰਗੀ ਕਮਾਈ ਕਰ ਰਿਹਾ ਸੀ। ਕੁਸਮ ਨੇ ਜਲਦੀ ਨਾਲ ਮਨੀਸ਼ ਨਾਲ ਨੇਹਾ ਦਾ ਵਿਆਹ ਕਰ ਦਿੱਤਾ। ਨੇਹਾ ਮਨੀਸ਼ ਦੀ ਲਾੜ੍ਹੀ ਬਣ ਕੇ ਸਹੁਰੇ ਚਲੀ ਗਈ। ਸਹੁਰੇ ਵਿਚ ਕੁਝ ਦਿਨਾਂ ਤੱਕ ਤਾਂ ਸਭ ਠੀਕ ਰਿਹਾ, ਪਰ ਕੁਝ ਦਿਨਾਂ ਬਾਅਦ ਸਹੁਰੇ ਵਾਲਿਆਂ ਦੀ ਅਸਲੀਅਤ ਸਾਹਮਣੇ ਆ ਗਈ। ਉਹ ਪੇਕੇ ਤੋਂ ਦਹੇਜ ਦੇ ਲਈ ਨੇਹਾ ਨੂੰ ਪ੍ਰੇਸ਼ਾਨ ਕਰਨ ਲੱਗੇ।
ਨੇਹਾ ਨੂੰ ਪ੍ਰੇਸ਼ਾਨ ਕਰਨ ਦੀ ਇਕ ਵਜ੍ਹਾ ਇਹ ਵੀ ਸੀ ਕਿ ਵਿਸ਼ਨੂੰੰ ਦਿਵਾੜੀ ਨੇ ਨੇਹਾ ਤੋਂ ਬਦਲਾ ਲੈਣ ਦੇ ਲਈ ਅਭਿਨਵ ਨਾਲ ਉਸ ਦੇ ਸਬੰਧਾਂ ਦੀ ਗੱਲ ਮਨੀਸ਼ ਨੂੰ ਦੱਸ ਦਿੱਤੀ ਸੀ। ਇਸ ਤੋਂ ਇਲਾਵਾ ਅਭਿਨਵ ਨੇਹਾ ਦੇ ਸਹੁਰੇ ਫੋਨ ਕਰਕੇ ਉਸ ਨਾਲ ਗੱਲਬਾਤ ਕਰਿਆ ਕਰਦਾ ਸੀ। ਨੇਹਾ ਨੂੰ ਪ੍ਰੇਸ਼ਾਨ ਕਰਨ ਵਾਲੀ ਗੱਲ ਘਣਸ਼ਿਆਮ ਅਤੇ ਕੁਸਮ ਨੂੰ ਪਤਾ ਲੱਗਾ ਤਾਂ ਲਖਨਊ ਜਾ ਕੇ ਉਹ ਉਸ ਨੂੰ ਗੋਰਖਪੁਰ ਲਿਆਏ। ਪੇਕੇ ਵਿਚ ਹੀ ਨੇਹਾ ਨੇ ਬੇਟੀ ਨੂੰ ਜਨਮ ਦਿੱਤਾ। ਜਿਸ ਦਾ ਨਾਂ ਮੌਲੀ ਰੱਖਿਆ ਗਿਆ। ਮੌਲੀ ਦੇ ਪੈਦਾ ਹੋਣ ਦੀ ਸੂਚਨਾ ਘਣਸ਼ਿਆਮ ਨੇ ਨੇਹਾ ਦੇ ਸਹੁਰੇ ਵਾਲਿਆਂ ਨੂੰ  ਵੀ ਦਿੱਤੀ। ਪਰ ਉਥੋਂ ਕੋਈ ਨਾ ਆਇਆ। ਹੌਲੀ-ਹੌਲੀ ਇਕ ਸਾਲ ਬੀਤ ਗਿਆ। ਜਦੋਂ ਸਹੁਰੇ ਘਰ ਤੋਂ ਨੇਹਾ ਨੂੰ ਕੋਈ ਲੈਣ ਨਾ ਆਅਿਾ ਤਾਂ ਅਗਸਤ 2004 ਵਿਚ ਉਸ ਨੇ ਗੋਰਖਪੁਰ ਵਿਚ ਔਰਤ ਥਾਣੇ ਵਿਚ ਪਰਚਾ ਦਰਜ ਕਰਵਾ ਦਿੱਤਾ। ਸੰਕਟ ਦੀ ਇਸ ਘੜੀ ਵਿਚ ਅਭਿਨਵ ਨੇ ਨੇਹਾ ਦਾ ਹਰ ਤਰੀਕੇ ਨਾਲ ਸਾਥ ਦਿੱਤਾ। ਨਤੀਜੇ ਵਜੋਂ ਉਹਨਾਂ ਦਾ ਪਿਆਰ ਇਕ ਵਾਰ ਫਿਰ ਤੋਂ ਜਾਗ ਉਠਿਆ। ਇਸ ਦੀ ਜਾਣਕਾਰੀ ਵਿਸ਼ਨੂੰ ਤਿਵਾੜੀ ਨੂੰ ਹੋਈ ਤਾਂ ਉਹ ਈਰਖਾ ਦੀ ਅੱਗ ਵਿਚ ਸੜ ਗਿਆ। ਉਸ ਨੇ ਸਾਲੀ ਦਾ ਸਾਥ ਦੇਣ ਦੀ ਬਜਾਏ ਮਨੀਸ਼ ਦਾ ਸਾਥ ਦਿੱਤਾ ਅਤੇ ਨੇਹਾ ਤੇ ਮੁਕੱਦਮਾ ਵਾਪਸ ਲੈਣ ਲਈ ਦਬਾਅ ਪਾਉਣ ਲੱਗਿਆ। ਇਸ ਦੀ ਇਕ ਵਜ੍ਹਾ ਇਹ ਵੀ ਸੀ ਕਿ ਉਹ ਮਨੀਸ਼ ਦੇ ਨਾਲ ਮਿਲ ਕੇ ਠੇਕੇਦਾਰੀ ਕਰਨ ਲੱਗਿਆ ਸੀ। ਅਭਿਨਵ ਇਸ ਤਰ੍ਹਾਂ ਨੇਹਾ ਦਾ ਸਾਥ ਦੇ ਰਿਹਾ ਸੀ, ਇਸ ਕਰਕੇ 25 ਨਵੰਬਰ 2005 ਨੂੰ ਉਸਨੂੰ ਸਬਕ ਸਿਖਾਉਣ ਦੇ ਲਈ ਵਿਸ਼ਨੂੰ ਤਿਵਾੜੀ ਕੁਝ ਲੋਕਾਂ ਦੇ ਨਾਲ ਉਸ ਦੇ ਘਰ ਜਾ ਪਹੁੰਚਿਆ। ਕੁਦਰਤੀ ਉਸ ਸਮੇਂ ਅਭਿਨਵ ਘਰ ਵਿਚ ਨਹੀਂ ਸੀ। ਬਾਅਦ ਵਿਚ ਉਸ ਨੇ ਵਿਸ਼ਨੂੰ ਤਿਵਾੜੀ ਦੇ ਖਿਲਾਫ ਥਾਣਾ ਕੈਂਟ ਵਿਚ ਪਰਚਾ ਦਰਜ ਕਰਵਾਇਆ।
ਅਭਿਨਵ ਦੁਆਰਾ ਮੁਕੱਦਮਾ ਦਰਜ ਕਰਵਾਉਣ ਤੋਂ ਬਾਅਦ ਕੁਸਮ ਨੇਹਾ ਤੋਂ ਨਰਾਜ਼ ਹੋ ਗਈ। ਬੇਟੀ ਤੋਂ ਨਰਾਜ਼ ਹੋਣ ਤੋਂ ਬਾਅਦ ਉਸ ਦੀ ਮਦਦ ਕਰਨ ਵਾਲੇ ਅਭਿਨਵ ਦੇ ਖਿਲਾਫ ਉਹਨਾਂ ਨੇ 16 ਫਰਵਰੀ 2006 ਨੂੰ ਥਾਣਾ ਕੈਂਟ ਵਿਚ ਹੀ ਪਰਚਾ ਦਰਜ ਕਰਵਾ ਦਿੱਤਾ।
ਉਹਨਾਂ ਦਾ ਕਹਿਣਾ ਸੀ ਕਿ 15 ਫਰਵਰੀ ਨੂੰ ਅਭਿਨਵ ਨੇ ਜਾਨ ਤੋਂ ਮਾਰਨ ਦੇ ਲਈ ਉਹਨਾਂ ਤੇ ਹਮਲਾ ਕੀਤਾ ਸੀ। ਉਸ ਸਮੇਂ ਨੇਹਾ ਨੇ ਵਿਸ਼ਨੂੰ ਤਿਵਾੜੀ ਅਤੇ ਮਨੀਸ਼ ਦੇ ਕਾਰਨ ਜ਼ਹਿਰ ਖਾ ਲਿਆ ਸੀ। ਜਿਸ ਕਾਰਨ ਉਹ ਹਸਪਤਾਲ ਵਿਚ ਭਰਤੀ ਸੀ। ਦਰਅਸਲ ਵਿਸ਼ਨੂੰ ਤਿਵਾੜੀ ਨੇ ਰਿਵਾਲਵਰ ਦੀ ਨੋਕ ਤੇ ਮਨੀਸ਼ ਦੇ ਸਾਹਮਣੇ ਹੀ ਉਸ ਦੇ ਨਾ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਤਾਂ ਆਪਣੀ ਇੱਜਤ ਬਚਾਉਣ ਲਈ ਉਸ ਨੇ ਘਰ ਵਿਚ ਰੱਖਿਆ ਜ਼ਹਿਰ ਖਾ ਲਿਆ ਸੀ। 17 ਫਰਵਰੀ 2006 ਨੂੰ ਹਸਪਤਾਲ ਵਿਚ ਪੱਤਰਕਾਰਾਂ ਦੇ ਸਾਹਮਣੇ ਅਭਿਨਵ ਪਾਂਡੇ ਨੇ ਐਲਾਨ ਕੀਤਾ ਕਿ ਉਹ ਨੇਹਾ ਅਤੇ ਉਸ ਦੀ ਬੇਟੀ ਨੂੰ ਅਪਣਾਉਣ ਲਈ ਤਿਆਰ ਹੈ। ਇਸ ਤੋਂ ਅਗਲੇ ਦਿਨ 18 ਫਰਵਰੀ ਨੂੰ ਹਸਪਤਾਲ ਵਿਚ ਹੀ ਨੇਹਾ ‘ਤੇ ਜਾਨਲੇਵਾ ਹਮਲਾ ਹੋਇਆ। ਅਗਲੇ ਦਿਨ 19 ਫਰਰਵੀ ਨੂੰ ਅਭਿਨਵ ਨੇਹਾ ਨੂੰ  ਐਂਬੂਲੈਂਸ ਤੇ ਐਸ. ਐਸ. ਪੀ. ਦੀਪੇਸ਼ ਜੁਨੇਜਾ ਦੀ ਰਿਹਾਇਸ਼ ਲੈ ਗਿਆ, ਜਿੱਥੇ ਉਸ ਨੇ ਪੂਰੀ ਗੱਲ ਦੱਸੀ।
ਉਸ ਦਿਨ ਵੀ ਕੁਝ ਅਜਿਹਾ ਹੀ ਹੋਇਆ ਪਰ ਉਸ ਦਿਨ ਨਸ਼ੇ ਵਿਚ ਅਭਿਨਵ ਨੇ ਜੋ ਕੀਤਾ, ਉਸ ਦੀ ਤਾਂ ਕਿਸੇ ਨੇ ਕਲਪਨਾ ਵੀ ਨਹੀਂ ਕੀਤਾ ਸੀ। ਆਖਿਰ ਨਸ਼ੇ ਵਿਚ ਉਸ ਨੇ ਆਪਣਾ ਘਰ ਹੀ ਨਹੀਂ, ਜ਼ਿੰਦਗੀ ਵੀ ਬਰਬਾਦ ਕਰ ਲਈ ਸੀ। ਪੁੱਛਗਿੱਛ ਤੋਂ ਬਾਅਦ ਪੁਲਿਸ ਨੇ ਅਭਿਨਵ ਨੂੰ ਅਦਾਲਤ ਵਿਚ ਪੇਸ਼ ਕਰਕੇ ਜੇਲ੍ਹ ਭਿਜਵਾ ਦਿੱਤਾ।

LEAVE A REPLY