ਮਈ 2016 ਨੂੰ ਸਪੇਨ ਵਿੱਚ ਮਲਾਗਾ ਦੀ ਅਦਾਲਤ ਤੋਂ ਆਉਣ ਵਾਲੇ ਇੱਕ ਚਰਚਿਤ ਮਾਮਲੇ ਦੇ ਫ਼ੈਸਲੇ ਦਾ ਲੋਕਾਂ ਨੂੰ ਬੜੀ ਬੇਸਬਰੀ ਨਾਲ ਇੰਤਜ਼ਾਰ ਸੀ। ਦੋਸ਼ੀ ਅਤੇ ਪੀੜਤ ਦੇ ਪਰਿਵਾਰ ਵਾਲਿਆਂ ਤੋਂ ਲੈ ਕੇ ਮੀਡੀਆ ਦੇ ਲੋਕਾਂ ਤੱਕ ਨੂੰ ਫ਼ੈਸਲਾ ਸੁਣਨ ਦੀ ਉਤਸੁਕਤਾ ਸੀ। ਇਹ ਹਾਈ ਪ੍ਰੋਫ਼ਾਈਲ ਮਾਮਲਾ ਬ੍ਰਿਟੇਨ ਦੇ 48 ਸਾਲਾ ਸੋਨੇ ਦੇ ਵਪਾਰੀ ਐਂਡਰੀ ਬੁਸ਼ ਦੀ ਹੱਤਿਆ ਦਾ ਸੀ। ਉਹਨਾਂ ਦੀ ਹੱਤਿਆ 5 ਅਪ੍ਰੈਲ 2014 ਨੂੰ ਸਪੇਨਦੇ ਸ਼ਹਿਰ ਮਾਰਬੇਲਾਦੇ ਕੋਸਟਾ ਡੇਲ ਸੋਲ ਨਾਮੀ ਮਸ਼ਹੂਰ ਬੀਚ ‘ਤੇ ਸਥਿਤ ਹੋਟਲ ਹਾਲੀਡੇ ਵਿਲਾ ਵਿੱਚ ਉਹਨਾਂ ਦੀ ਸਾਬਕਾ ਪ੍ਰੇਮਿਕਾ ਦੁਆਰਾ ਗੋਲੀ ਮਾਰ ਕੇ ਕੀਤੀ ਗਈ ਸੀ। ਹੱਤਿਆ ਦਾ ਦੋਸ਼ 26 ਸਾਲਾ ਸਿਵਮਵੀਅਰ ਮੌਡਲ ਮਾਇੱਕਾ ਮੈਰੀਕਾ ਕੁਕੂਕੋਵਾ ‘ਤੇ ਸੀ। ਅਪਰਾਧ ਸਾਬਤ ਹੋ ਜਾਣ ਤੋਂ ਬਾਅਦ ਉਸਨੂੰ ਸਜ਼ਾ ਦੇ ਲਈ ਦੋਸ਼ੀ ਕਰਾਰ ਦਿੱਤਾ ਜਾ ਚੁੱਕਾ ਸੀ।
ਅਦਾਲਤ ਵਿੱਚ ਬੁਸ਼ ਦੀ 22 ਸਾਲਾ ਲੜਕੀ ਐਲੀ ਆਪਣੇ 44 ਸਾਲਾ ਰਿਸ਼ਤੇਦਾਰ ਬੂਆ ਰਸ਼ੇਲ ਦੇ ਨਾਲ ਮੌਜੂਦ ਸੀ, ਜਦਕਿ ਜਿਊਰੀ ਦੇ ਸਾਹਮਣੇ ਸਿਰ ਝੁਕਾਈ ਚਿੰਤਾਤੁਰ ਬੈਠੀ ਦੋਸ਼ੀ ਕੁਕੂਕੋਵਾ ਆਪਣੇ ਚਿਹਰੇ ਨੂੰ ਹਥੇਲੀਆਂ ਨਾਲ ਵਾਰ ਵਾਰ ਢਕਣ ਦੀ ਕੋਸ਼ਿਸ਼ ਕਰ ਰਹੀ ਸੀ। ਅਜਿਹਾ ਲੱਗਦਾਸੀ, ਜਿਵੇਂ ਉਹ ਕਿਸੇ ਨਾਲ ਖਾਸ ਕਰਕੇ ਐਲੀ ਅਤੇ ਰਸ਼ੇਲ ਨਾਲ ਨਜ਼ਰਾਂ ਮਿਲਾਉਣ ਤੋਂ ਬਚਣਾ ਚਾਹ ਰਹੀ ਸੀ। ਹਾਲਾਂਕਿ ਸੁਣਵਾਈ ਦੇ ਦੌਰਾਨ ਉਹਨਾਂ ਤਿੰਨਾਂ ਦਾ ਅਦਾਲਤ ਵਿੱਚ ਪਹਿਲਾਂ ਵੀ ਕਈ ਵਾਰ ਆਹਮੋ-ਸਾਹਮਣਾ ਹੋ ਚੁੱਕਾ ਸੀ ਪਰ ਉਦੋਂ ਉਹ ਆਪਣੀਆਂ-ਆਪਣੀਆਂ ਗੱਲਾਂ ਨੂੰ ਸਾਬਤ ਕਰਨ ਦੀ ਕੋਸ਼ਿਬ ਕਰਦੇ ਹੋਏ ਇੰਨੀ ਜ਼ਿਆਦਾ ਅਸਹਿਜ ਮਹਿਸੂਸ ਨਹੀਂ ਕਰਦੀ ਸੀ, ਜਿੰਨਾ ਕਿ ਉਹਨਾਂ ਨੂੰ ਫ਼ੈਸਲੇ ਦੀ ਘੜੀ ਦੇ ਵਕਤ ਮਹਿਸੂਸ ਹੋ ਰਿਹਾ ਸੀ।
ਮਾਇੱਕਾ ਮੈਰੀਕਾ ਕੁਕੂਕੋਵਾ ਆਪਣੇ ਬਚਾਅ ਦੇ ਲਈ ਹਰ ਸੰਭਵ ਯਤਨ ਕਰ ਚੁੱਕੀ ਸੀ ਪਰ ਸਬੂਤਾਂ ਦੀ ਕਮੀ ਵਿੱਚ ਉਸ ਦੀਆਂ ਦਲੀਲਾਂ ਨੂੰ ਖਾਰਜ ਕਰ ਦਿੱਤਾ ਗਿਆ ਸੀ। ਫ਼ਿਰ ਵੀ ਕਯੂਡੇਡ ਲਾ ਜਸਟਿਕਾ ਦੇ ਨਿਰਣਾਇੱਕ ਮੰਡਲ ਦੁਆਰਾ ਉਸਨੂੰ ਇੱਕ ਹੋਰ ਆਖਰੀ ਮੌਕਾ ਦਿੱਤਾ ਗਿਆ ਸੀ, ਤਾਂ ਜੋ ਉਹ ਬਚਾਅ ਸਬੰਧੀ ਰਸਮੀ ਰਿੱਟ ਦਾਇਰ ਕਰ ਸਕੇ।
ਕੁਕੂਕੋਵਾ ਨੇ ਬੇਸ਼ੱਕ ਹੀ ਬਚਾਅ ਦੇ ਲਈ ਕੋਈ ਰਿੱਟ ਦਾਇਰ ਨਹੀਂ ਕੀਤੀ ਸੀ ਪਰ ਇੰਨਾ ਜ਼ਰੂਰ ਕਿਹਾ ਸੀ ਕਿ ਬੁਸ਼ ਨੇ ਉਸ ‘ਤੇ ਹਮਲਾ ਕੀਤਾ ਸੀ ਅਤੇ ਉਸ ਨੇ ਆਪਣੀ ਆਤਮ ਰੱਖਿਆ ਵਿੱਚ ਉਸਨੂੰ ਗੋਲੀ ਮਾਰੀ ਸੀ। ਬੁਸ਼ ਨੂੰ ਚੋਟ ਪਹੁੰਚਾਉਣ ਦਾ ਉਸ ਦਾ ਕੋਈ ਮਕਸਦ ਕਦੀ ਨਹੀਂ ਸੀ ਕਿਉਂਕਿ  ਆਪਣੀ ਉਮਰ ਤੋਂ ਦੁੱਗਣੀ ਉਮਰ ਦਾ ਹੋਣ ਦੇ ਬਾਵਜੂਦ ਉਹ ਉਸ ਨਾਲ ਬੇਤਹਾਸ਼ਾ ਪਿਆਰ ਕਰਦੀ ਸੀ। ਉਸ ਨੇ ਭਾਵੁਕਤਾ ਦੇ ਨਾਲ ਕਿਹਾ ਸੀ ਕਿ ਉਹ ਉਸ ਨੂੰ ਕਿਸੇ ਵੀ ਕੀਮਤ ਤੇ ਗੁਆਉਣਾ ਨਹੀਂ ਚਾਹੁੰਦੀ ਸੀ ਪਰ ਉਹਨਾਂ ਦੇ ਪ੍ਰੇਮ ਵਿੱਚ ਕਿਸੇ ਤੀਜੇ ਦੇ ਸ਼ਾਮਲ ਹੋਣ ਤੋਂ ਉਹ ਕਾਫ਼ੀ ਦੁਖੀ ਸੀ। ਨਿਰਣਾਇੱਕ ਮੰਡਲ ਨੇ ਫ਼ੈਸਲਾ ਸੁਣਾਉਣ ਦਰਮਿਆਨ ਕਿਹਾ ਕਿ ਘਟਨਾ ਦੇ 6 ਮਹੀਨੇ ਪਹਿਲਾਂ ਹੀ ਕੁਕੂਕੋਵਾ ਅਤੇ ਬੁਸ਼ ਵਿੱਚਕਾਰ ਸਬੰਧ ਖਰਾਬ ਹੋ ਚੁੱਕੇ ਸਨ। ਉਹ ਈਰਖਾ, ਦਵੈਸ਼ ਦੀ ਭਾਵਨਾ ਨਾਲ ਭਰੀ ਹੋਈ ਸੀ।
ਸਰਕਾਰੀ ਵਕੀਲਾਂ ਨੂੰ ਉਮੀਦ ਸੀ ਕਿ ਇਸ ਮਾਮਲੇ ਵਿੱਚ 26 ਸਾਲਾ ਮਾਡਲ ਕੁਕੂਕੋਵਾ ਨੂੰ 25 ਸਾਲ ਦੀ ਜੇਲ੍ਹ ਦੀ ਸਜ਼ਾ ਤਾਂ ਸੁਣਾਈ ਹੀ ਜਾਵੇਗੀ, ਪਰ ਜੱਜਾਂ ਦੇ ਨਿਰਣਾਇੱਕ ਮੰਡਲ ਨੇ ਉਸਨੂੰ 15 ਸਾਲ ਦੀ ਸਜ਼ਾ ਸੁਣਾਉਣ ਦੇ ਨਹੀ ਬੁਸ਼ ਦੀ 21 ਸਾਲਾ ਲੜਕੀ ਨੂੰ 1,22,000 ਪੌਂਡ ਅਤੇ 44 ਸਾਲਾ ਭੈਣ ਰਸ਼ੈਲ ਨੂੰ 30,500 ਪੌਂਡ ਦੀ ਰਾਸ਼ੀ ਜੁਰਮਾਨੇ ਦੇ ਤੌਰ ਤੇ ਦੇਣ ਦਾ ਆਦੇਸ਼ ਦਿੱਤਾ।
ਇਸ ਦੇ ਨਾਲ ਹੀ ਅਦਾਲਤ ਨੇ ਇਹ ਵੀ ਕਿਹਾ ਕਿ ਦੋਸ਼ੀ ਦਾ ਪਹਿਲਾਂ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ, ਉਸ ਨੇ ਜੋ ਵੀ ਅਪਰਾਧ ਕੀਤਾ ਹੈ, ਉਹ ਭਾਵੁਕਤਾ ਵਿੱਚ ਕੀਤਾ ਹੈ। ਇਸ ਲਿਹਾਜ ਨਾਲ ਉਸਨੂੰ ਆਪਣਾ ਪੱਖ ਰੱਖਣ ਦਾ ਇੱਕ ਹੋਰ ਮੌਕਾ ਦਿੱਤਾ ਜਾਂਦਾ ਹੈ ਪਰ ਬਚਾਅ ਦੇ ਆਖਰੀ ਮੌਕੇ ਦਾ ਵੀ ਕੁਕੂਕੋਵਾ ਨੂੰ ਕੋਈ ਲਾਭ ਨਹੀਂ ਮਿਲ ਸਕਿਆ।
ਅਦਾਲਤ ਨੇ ਫ਼ੈਸਲੇ ਨਾਲ ਸਬੰਧਤ 17 ਸਫ਼ਿਆਂ ਦਾ ਦਸਤਾਵੇਜ਼ ਬੁਸ਼ ਦੇ ਪਰਿਵਾਰ ਵਾਲਿਆਂ ਨੂੰ ਦੇ ਦਿੱਤਾ। ਇਸ ਫ਼ੈਸਲੇ ‘ਤੇ ਬੇਸ਼ੱਕ ਹੀ ਐਲੀ ਅਤੇ ਉਸ ਦੀ ਭੂਆ ਰਸ਼ੇਲ ਨੇ ਨਿਆਂ ਮਿਲਣ ਤੇ ਸੰਤੁਸ਼ਟੀ ਪ੍ਰਗਟ ਕੀਤੀ ਪਰ ਬੁਸ਼ ਤੋਂ ਤਲਾਕ ਲੈ ਚੁੱਕੀ ਐਲੀ ਦੀ ਮਾਂ ਨੇ ਟਵਿਟਰ ਤੇ ਆਪਣੀ ਪ੍ਰਤੀਕਿਰਿਆ ਜ਼ਾਹਿਰ ਕਰਦੇ ਹੋਏ ਲਿਖਿਆ ਕਿ ਕੁਕੂਕੋਵਾ ਨੂੰ ਘੱਟ ਸਜ਼ਾ ਹੋਈ ਹੈ। ਉਸਨੂੰ ਘੱਟ ਤੋਂ ਘੱਟ 20 ਸਾਲ ਦੀ ਸਜ਼ਾ ਹੋਣੀ ਚਾਹੀਦੀ ਸੀ। ਉਹ ਅਦਾਲਤ ਵਿੱਚ ਆਪਣੀ ਬੇਟੀ ਦੇ ਨਾਲ ਨਹੀਂ ਸੀ ਪਰ ਉਸ ਨੇ ਖੁਦ ਉਸ ਦੀਆਂ ਭਾਵਨਾਵਾਂ ਨੂੰ ਕਾਫ਼ੀ ਸ਼ਿੱਦਤ ਦੇ ਨਾਲ ਮਹਿਸੂਸ ਕਰਦੇ ਹੋਏ ਕਈ ਟਵੀਟ ਕੀਤੇ ਸਨ।
ਅਦਾਲਤੀ ਸੁਣਵਾਈ ਅਤੇ ਜਾਂਚ ਪੜਤਾਲ ਦੀ ਕਾਰਵਾਈ ਵਿੱਚ ਪਾਇਆ ਗਿਆ ਸੀ ਕਿ ਬੁਸ਼ ਨੂੰ 38 ਦੀ ਰਿਵਾਲਵਰ ਨਾਲ 3 ਗੋਲੀਆਂ ਮਾਰੀਆਂ ਗਈਆਂ ਸਨ। 2 ਗੋਲੀਆਂ ਉਸ ਦੇ ਸਿਰ ਵਿੱਚ ਲੱਗੀਆਂ ਸਨ, ਜਦਕਿ ਇੱਕ ਗੋਲੀ ਉਸ ਦੇ ਮੋਢੇ ਵਿੱਚ ਲੱਗੀ ਸੀ। ਅਦਾਲਤ ਨੇ ਫ਼ੈਸਲੇ ਵਿੱਚ ਕਿਹਾ ਕਿ ਬੁਸ਼ ਦਾ ਹੱਥ ਰਿਵਾਲਵਰ ਦੇ ਨਾਲ ਇਸ ਤਰ੍ਹਾਂ ਨਾਲ ਰੱਖਿਆ ਗਿਆ ਸੀ, ਤਾਂ ਜੋ ਪਹਿਲੀ ਨਜ਼ਰ ਵਿੱਚ ਲੱਗੇ ਕਿ ਉਸ ਨੇ ਆਤਮ ਹੱਤਿਆ ਕੀਤੀ ਹੈ। ਹੱਤਿਆ ਤੋਂ ਬਾਅਦ ਕੁਕੂਕੋਵਾ ਬੁਯ ਦੀ ਮਹਿੰਗੀ ਹਮਰ ਕਾਰ ਵਿੱਚ ਕਰੀਬ 3012 ਕਿਲੋਮੀਟਰ ਦੂਰ ਸਲੋਵਾਕੀਆ ਸਥਿਤ ਆਪਣੇ ਘਰ ਚਲੀ ਗਈ ਸੀ, ਜਿੱਥੇ ਉਸ ਦਾ ਪ੍ਰੇਮੀ ਇੰਤਜ਼ਾਰ ਕਰ ਰਿਹਾ ਸੀ।
ਕੁਕੂਕੋਵਾ ਨੇ ਨਾ ਕੇਵਲ 2 ਦੇਸ਼ਾਂ ਦੀਆਂ ਸੀਮਾਵਾਂ ਪਾਰ ਕੀਤੀਆਂ, ਬਲਕਿ ਇਸ ਲੰਮੀ ਯਾਤਰਾ ਨੂੰ 27 ਘੰਟੇ ਵਿੱਚ ਪੂਰਾ ਵੀ ਕੀਤਾ, ਹਾਲਾਂਕਿ ਕੁਝ ਦਿਨਾਂ ਬਾਅਦ ਹੀ ਉਸਨੂੰ ਸਲੋਵਾਕੀਆ ਸਥਿਤ ਉਸ ਦੇ ਜੱਦੀ ਪਿੰਡ ਨੋਵਾ ਬੋਸਾਕਾ ਤੋਂ ਹਿਰਾਸਤ ਵਿੱਚ ਲੈ ਲਿਆ ਗਿਆ ਸੀ। ਉਸ ਦੀ ਗ੍ਰਿਫ਼ਤਾਰੀ ਸਪੈਨਿਸ਼ ਅਧਿਕਾਰੀਆਂ ਦੀ ਬੇਨਤੀ ਤੇ ਯੂਰਪੀ ਵਾਰੰਟ ਦੇ ਆਧਾਰ ‘ਤੇ ਕੀਤੀ ਗਈ ਸੀ।
ਮਾਇੱਕਾ ਮੈਰੀਕਾ ਕੁਕੂਕੋਵਾ ਇੱਕ ਜ਼ਮਾਨੇ ਦੀ ਬਹੁਚਰਚਿਤ ਮਾਡਲ ਰਹੀ ਹੈ। ਸੰਨ 1990 ਵਿੱਚ ਉਸ ਦਾ ਜਨਮ ਸਲੋਵਾਕੀਆ ਦੇ ਇੱਕ ਪਿੰਡ ਨੋਵਾ ਬੋਸਾਕਾ ਵਿੱਚ ਹੋਇਆ ਸੀ। ਦਿਹਾਤੀ ਪਾਲਣ ਪੋਸ਼ਣ ਦੇ ਸਧਾਰਨ ਪਰਿਵਾਰ ਵਿੱਚ ਰਹੀ ਕੁਕੂਕੋਵਾ ਜਦੋਂ ਜਵਾਨ ਅਵਸਥਾ ਵਿੱਚ ਆਈ ਤਾਂ ਉਸਨੂੰ ਅਹਿਸਾਸ ਹੋਣ ਲੱਗਿਆ ਕਿ ਉਸ ਦੇ ਅੰਦਰ ਖੂਬਸੂਰਤੀ ਦੇ ਨਾਲ ਨਾਲ ਹੀਰੋਇਨ ਬਣਨ ਦੇ ਵੀ ਗੁਣ ਮੌਜੂਦ ਹਨ। ਜਦੋਂ ਉਸ ਦੇ ਦੋਸਤਾਂ ਨੇ ਉਸ ਦੀ ਸੁੰਦਰਤਾ ਦੀ ਤਾਰੀਫ਼ ਦੇ ਪੁਲ ਬੰਨ੍ਹੇ ਤਾਂ ਉਸ ਦੀਆਂ ਅੱਖਾਂ ਵਿੱਚ ਮਾਡਲਿੰਗ ਦੀ ਰੰਗੀਨ ਦੁਨੀਆਂ ਤੈਰਨ ਲੱਗੀ।
ਕੁਕੂਕੋਵਾ ਦੇ ਮਾਤਾ-ਪਿਤਾ ਨੇ ਉਸਨੂੰ ਆਪਣੀ ਮਨਮਰਜ਼ੀ ਦਾ ਕੈਰੀਅਰ ਚੁਣਨ ਦੀ ਆਜ਼ਾਦੀ ਦੇ ਰੱਖੀ ਸੀ। ਉਸ ਨੇ ਮਾਡਲਿੰਗ ਦੇ ਲਈ ਕੋਸ਼ਿਸ਼ ਕੀਤੀ ਤਾਂ ਥੋੜ੍ਹੇ ਯਤਨ ਵਿੱਚ ਹੀ ਉਸਨੂੰ ਮੌਕਾ ਮਿਲ ਗਿਆ। ਮਾਡਲਿੰਗ ਦੀ ਦੁਨੀਆਂ ਵਿੱਚ ਸ਼ੁਰੂਆਤ ਦੀ ਪਹਿਲੀ ਕੋਸ਼ਿਸ਼ ਵਿੱਚ ਹੀ ਉਸਨੂੰ ਸਫ਼ਲਤਾ ਮਿਲ ਗਈ।
ਅੱਗੇ ਦੀ ਸਫ਼ਲਤਾ ਦੀਆਂ ਪੌੜੀਆਂ ਚੜ੍ਹਨ ਵਿੱਚ ਉਸਨੂੰ ਜ਼ਿਆਦਾ ਵਕਤ ਨਾ ਲੱਗਿਆ। ਉਚੀ ਜਗ੍ਹਾ ਬਣਾਉਣ ਦੇ ਲਈ ਵੀ ਉਸਨੂੰ ਜ਼ਿਆਦਾ ਸੰਘਰਸ਼ ਨਹੀਂ ਕਰਨਾ ਪਿਆ। ਉਸ ਦੀ ਖੂਬਸੂਰਤੀ ਅਤੇ ਪਹਿਲੀ ਹੀ ਨਜ਼ਰ ਵਿੱਚ ਕਿਸੇ ਨੂੰ ਵੀ ਆਕਰਸ਼ਿਤ ਕਰ ਲੈਣ ਵਾਲੇ ਗਲੈਮਰ ਦੀ ਵਜ੍ਹਾ ਕਾਰਨ ਉਸ ਦਾ ਅੱਗੇ ਦਾ ਰਸਤਾ ਖੁਦ ਹੀ ਬਣਦਾ ਚਲਿਆ ਗਿਆ।
ਜਲਦੀ ਹੀ ਕੁਕੂਕੋਵਾ ਇੱਕ ਪਰਫ਼ੈਕਟ ਮਾਡਲ ਬਣ ਗਈ। ਚਾਹੇ ਰੈਂਪ ਤੇ ਚੱਲਣਾ ਹੋਵੇ ਜਾਂ ਕੈਮਰੇ ਦੇ ਕਿਸੇ ਵੀ ਐਂਗਲ ਦੇ ਸਾਹਮਣੇ ਖੁਦ ਨੂੰ ਪ੍ਰਦਰਸ਼ਿਤ ਕਰਨਾ ਹੋਵੇ, ਉਹ ਬਹੁਤ ਘੱਟ ਸਮੇਂ ਵਿੱਚ ਸਿੱਖ ਗਈ, ਫ਼ਲਸਰੂਪ ਜਲਦੀ ਹੀ ਉਹ ਇੱਕ ਪੇਸ਼ੇਵਰ ਮਾਡਲ ਬਣ ਗਈ। ਉਸ ਦੀ ਗਿਣਤੀ ਨਾਮੀ ਮਾਡਲਾਂ ਵਿੱਚ ਹੋਣ ਲੱਗੀ। ਇਸ ਤੋਂ ਬਾਅਦ ਫ਼ੋਟੋਗ੍ਰਾਫ਼ਰਾਂ ਨੇ ਉਸਨੂੰ ਇੰਟਰਨੈਸ਼ਨਲ ਮਾਡਲਿੰਗ ਮੁਕਾਬਲੇ ਵਿੱਚ ਭਾਗ ਲੈਣ ਦੀ ਸਲਾਹ ਦਿੱਤੀ। ਉਸ ਨੇ ਅਜਿਹਾ ਹੀ ਕੀਤਾ ਅਤੇ ਸਲੋਵਾਕੀਆ ਦੇ ਫ਼ੈਸ਼ਨ ਅਤੇ ਮਾਡਲਿੰਗ ਦੀ ਦੁਨੀਆਂ ਦਾ ਮੱਕਾ ਮੰਨੇ ਜਾਣ ਵਾਲੇ ਸ਼ਹਿਰ ਮਿਲਾਨ ਵੱਲ ਰੁਖ ਕੀਤਾ। ਮਾਡਲਿੰਗ ਦੀ ਬਦੌਲਤ ਕੁਕੂਕੋਵਾ ਨੇ ਆਪਣੀ ਖਾਸ ਪਛਾਣ ਬਣਾ ਲਈ। ਬ੍ਰਿਟਿਸ਼ ਅਤੇ ਅਮਰੀਕਨ ਮਾਡਲਾਂ ਨਾਲ ਟੱਕਰ ਲੈਂਦੇ ਹੋਏ ਉਸ ਨੇ ਸਵਿਮਵੀਅਰ ਜਾਂ ਬਿਕਨੀ ਦੇ ਪਹਿਰਾਵੇ ਦੇ ਨਾਲ ਰੈਂਪ ਤੇ ਚੱਲ ਕੇ ਨਿਰਣਾਇੱਕ ਮੰਡਲ ਦਾ ਦਿਲ ਜਿੱਤ ਲਿਆ।
ਫ਼ਿਰ ਕੀ ਸੀ, ਉਸ ਦਾ ਸਿਤਾਰਾ ਬੁਲੰਦੀ ਤੇ ਪਹੁੰਚ ਗਿਆ। ਮਲਟੀਨੈਸ਼ਨਲ ਕੰਪਨਆਂ ਨੇ ਉਸਨੂੰ ਆਪਣਾ ਬ੍ਰਾਂਡ ਅੰਬੈਸਡਰ ਬਣਾਇਆ ਅਤੇ ਉਸਨੂੰ ਨੌਕਰੀ ਦੇ ਵੀ ਕੁਝ ਆਫ਼ਰ ਮਿਲੇ।ਲੋਕਪ੍ਰਿਅਤਾ ਵਧਣ ਦੇ ਨਾਲ ਹੀ ਉਹ ਦੇਰ ਰਾਤ ਤੱਕ ਚੱਲਣ ਵਾਲੀਆਂ ਪਾਰਟੀਆਂ ਵਿੱਚ ਵੀ ਆਉਣ-ਜਾਣ ਲੱਗੀ।
ਮਾਡਲਿੰਗ ਦੀ ਦੁਨੀਆਂ ਵਿੱਚ ਇਸ ਪ੍ਰੋਫ਼ੈਸ਼ਨ ਨੂੰ ਅਪਣਾਉਣ ਵਾਲੀ ਮਾਡਲਾਂ ਜੇਕਰ ਆਪਣੀ ਅਦਾਕਾਰੀ ਅਤੇ ਸਰੀਰਕ ਸੁੰਦਰਤਾ ਬਿਖੇਰਦੀਆਂ ਹਨ ਤਾਂ ਇਸ ਵਿੱਚ ਅਮਰੀਜਾਦੇ ਫ਼ਲੇਬੁਆਏਜ਼ ਦੀ ਵੀ ਭਰਮਾਰ ਰਹਿੰਦੀ ਹੈ। ਉਹਨਾਂ ਦੀ ਸੋਚ ਦੇ ਹਿਸਾਬ ਨਾਲ ਸੁੰਦਰੀਆਂ ਮੌਜ ਮਸਤੀ ਦੀ ਸੈਰਗਾਹ ਵਿੱਚ ਮਨੋਰੰਜਨ ਅਤੇ ਰੋਮਾਂਸ ਦੇ ਸਾਧਨ ਵਾਂਗ ਹੁੰਦੀਆਂ ਹਨ। ਅਜਿਹੇ ਹੀ ਲੋਕਾਂ ਵਿੱਚੋਂ ਇੱਕ ਸੀ ਇੰਗਲੈਂਡ ਦੇ ਗੋਲਡ ਵਪਾਰੀ ਕਿੰਗ ਆਫ਼ ਬਲਿੰਗ ਦੇ ਨਾਂ ਨਾਲ ਚਰਚਿਤ ਐਂਡੀ ਬੁਸ਼। ਉਹ ਅੱਧਖੜ੍ਹ ਅਵਸਥਾ ਦੀ ਦਹਿਲੀਜ਼ ਤੇ ਆ ਚੁੱਕਾ ਸੀ, ਪਰ ਮੌਜ ਮਸਤੀ ਦੇ ਲਈ ਸੁੰਦਰੀਆਂ ਦੇ ਨਾਲ ਡੇਟਿੰਗ ਤੇ ਜਾਣਾ ਉਸ ਦਾ ਖਾਸ ਸ਼ੌਂਕ ਸੀ।
1990 ਵਿੱਚ ਉਹਨਾਂ ਨੇ ਬੀ. ਬੀ. ਸੀ. ਟੀ. ਵੀ. ਪ੍ਰਜੈਂਟਰ ਸਾਮ ਮੈਸਨ ਨਾਲ ਵਿਆਹ ਕੀਤਾ। ਉਸ ਤੋਂ ਇੱਕ ਲੜਕੀ ਐਲੀ ਪੈਦਾ ਹੋਈ ਸੀ, ਪਰ ਬਾਅਦ ਵਿੱਚ ਸਾਮ ਮੈਸਨ ਨਾਲੋਂ ਉਸਦਾ ਤਲਾਕ ਹੋ ਗਿਆ ਸੀ। ਉਹ ਹਰ ਰੋਜ਼ ਲੇਟ ਨਾਈਟ ਪਾਰਟੀਆਂ ਜਾਂ ਫ਼ੈਸ਼ਨ ਸ਼ੋਅ ਵਿੱਚ ਜਾਇਟਾ ਕਰਦਾ ਸੀ। ਗਰਲ ਫ਼ਰੈਂਡ ਦੇ ਨਾਲ ਲੌਂਗ ਡ੍ਰਾਈਵ ਜਾਂ ਡੇਟਿੰਗ ਤੇ ਜਾਣਾ ਉਸ ਦਾ ਖਾਸ ਸ਼ੌਂਕ ਸੀ।
ਕੁਕੂਕੋਵਾ ਨੂੰ ਰੈਂਪ ਤੇ ਚਲਦੇ ਦੇਖਕੇ ਬੁਸ਼ ਪਹਿਲੀ ਵਾਰ ਵਿੱਚ ਹੀ ਉਸ ਤੇ ਫ਼ਿਦਾ ਹੋ ਗਿਆ ਸੀ। ਪਹਿਲੀ ਮੁਲਾਕਾਤ ਵਿੱਚ ਹੀ ਕੁਕੂਕੋਵਾ ਨੇ ਬੁਯ ਦੇ ਦਿਲ ਵਿੱਚ ਇੰਨੀ ਜਗ੍ਹਾ ਬਣਾ ਲਈ ਸੀ ਕਿ ਉਹ ਕਾਰੋਬਾਰੀ ਰੁਝੇਵੇਂ ਦੇ ਬਾਵਜੂਦ ਉਸਨੁੰ ਮਿਲਣ ਲਈ ਸਮਾਂ ਕੱਢਣ ਲੱਗਿਆ ਸੀ। ਇਸ ਤਰ੍ਹਾਂ ਸ਼ੁਰੂ ਹੋਈਆਂ ਮੁਲਾਕਾਤਾਂ ਦੇ ਦੌਰਾਨ ਕੁਕੂਕੋਵਾ ਨੇ ਉਹਨਾਂ ਤੋਂ ਆਪਣੇ ਲਈ ਕੰਮ ਲੱਭਣ ਦੀ ਇੱਛਾ ਪ੍ਰਗਟਾਈ, ਇਸ ਤੇ ਬੁਸ਼ ਨੇ ਉਸਨੂੰ ਬ੍ਰਿਸਟਲ ਸਥਿਤ ਆਪਣੇ ਹੀ ਸੋਨੇ ਦੇ ਗਹਿਣਿਆਂ ਦੇ ਸ਼ੋਅਰੂਮ ਤੇ ਨੌਕਰੀ ਦੇ ਦਿੱਤੀ। ਹੁਣ ਬੁਸ਼ ਦੇ ਲਈ ਮਿਲਣਾ ਹੋਰ ਆਸਾਨ ਹੋ ਗਿਆ। ਹੌਲੀ ਹੌਲੀ ਮੁਲਾਕਾਤਾਂ ਨੇੜਲੇ ਸਬੰਧਾਂ ਵਿੱਚ ਬਦਲਦੀਆਂ ਗਈਆਂ। ਬੁਸ਼ ਕੋਲ ਮਹਿੰਗੀਆਂ ਕਾਰਾਂ ਸਨ। ਆਪਣੀ ਆਰਾਮਦਾਇੱਕ ਜ਼ਿੰਦਗੀ ਗੁਜ਼ਾਰਨ ਲਈ ਉਸਨੇ ਸੰਨ 2002 ਵਿੱਚ ਕਰੀਬ 3,20,000 ਪੌਂਡ ਵਿੱਚ 5 ਬੈਂਡਰੂਮ ਦਾ ਇੱਕ ਮਕਾਨ ਖਰੀਦਿਆ ਸੀ। ਜੋ ਕੇਪਸਟੋ ਦੇ ਭੀੜ ਵਾਲੇ ਇਲਾਕੇ ਤੋਂ ਕਾਫ਼ੀ ਦੂਰ ਦਿਹਾਤੀ ਖੇਤਰ ਮਾਨਮਾਓਥਿਸ਼ਿਰੇ ਵਿੱਚ ਸਥਿਤ ਸੀ। ਇਹ ਆਲੀਸ਼ਾਨ ਮਕਾਨ 7 ਫ਼ੁੱਟ ਉਚੀ ਚਾਰਦੀਵਾਰੀ ਵਿੱਚ ਘਿਰਿਆ ਸੀ। ਮਕਾਨ ਵਿੱਚ ਸੁਰੱਖਿਆ ਦੇ ਅਤੀ ਆਧੁਨਿਕ ਇੰਤਜ਼ਾਮ ਸਨ। ਅਧਿਕਾਰਿਤ ਤੌਰ ਤੇ ਬੁਸ਼ ਦੇ 4 ਕਿਸਮ ਦੇ ਕਾਰੋਬਾਰ ਸਨ, ਜਿਹਨਾਂ ਵਿੱਚੋਂ ਤਿੰਨ ਫ਼ਿਲਹਾਲ ਠੰਡੇ ਸਨ, ਸਿਰਫ਼ ਟਰੇਡਿੰਗ ਕੰਪਨੀ ਬਿਗਵਿੰਗ ਤੋਂ ਹੀ ਉਸਨੂੰ ਮੁਨਾਫ਼ਾ ਹੁੰਦਾ ਸੀ। ਇਸ ਦਰਮਿਆਨ ਬੁਸ਼ ਦੇ ਮਾਰੀਆ ਨਾਲ ਸਬੰਧ ਬਣ ਗਏ। ਜਦੋਂ ਕੁਕੂਕੋਵਾ ਨੂੰ ਪਤਾ ਲੱਗਿਆ ਤਾਂ ਉਹ ਮਾਰੀਆ ਨੂੰ ਈਰਖਾਕਰਨ ਲੱਗੀ। ਉਹ ਹਮੇਸ਼ਾ ਤਣਾਅ ਵਿੱਚ ਰਹਿਣ ਲੱਗੀ। ਨਤੀਜੇ ਵਜੋਂ ਉਹਨਾਂ ਦੋਵਾਂ ਵਿੱਚਕਾਰ ਜਦੋਂ-ਜਦੋਂ ਝਗੜਾ ਹੁੰਦਾ। ਕੁਕੂਕੋਵਾ ਬੁਸ਼ ਤੇ ਆਪਣਾ ਏਕਾਧਿਕਾਰ ਬਣਾਉਣ ਦੀ ਕੋਸ਼ਿਸ਼ ਕਰਦੀ ਸੀ। ਤਣਾਅ ਵਿੱਚ ਕੁਕੂਕੋਵਾ ਕਈ ਵਾਰ ਝਗੜੇ ਵੀ ਕਰਦੇ ਅਤੇ ਸਮਾਨ ਵੀ ਤੋੜਦੀ। ਉਸ ਦੀਆਂ ਅਜੀਬ ਆਦਤਾਂ ਬੁਸ਼ ਲਈ ਮੁਸ਼ਕਿਲ ਖੜ੍ਹੀ ਕਰ ਰਹੀਆਂ ਸਨ। 2013 ਵਿੱਚ ਬੁਸ਼ ਨੇ ਉਸ ਨਾਲੋਂ ਆਪਣੇ ਸਬੰਧ ਖਤਮ ਕਰ ਲਏ। ਕੁਕੂਕੋਵਾ ਦੇ ਪਰਿਵਾਰ ਮੁਤਾਬਕ ਹੱਤਿਆ ਦੀ ਘਟਨਾ ਦੇ 2 ਹਫ਼ਤੇ ਪਹਿਲਾਂ ਉਹ ਆਪਣਾ ਪੁਸ਼ਤੈਨੀ ਘਰ ਛੱਡ ਗਈ ਸੀ। ਉਸ ਵਕਤ ਉਸ ਦੇ ਪਿਤਾ ਬਿਮਾਰ ਚੱਲ ਰਹੇ ਸਨ। ਬੁਸ਼ ਦੀ ਹੱਤਿਆ ਦੀ ਖਬਰ ਜਦੋਂ ਅਖਬਾਰਾਂ ਦੀਆਂ ਸੁਰਖੀਆਂ ਬਣ ਗਈ ਅਤੇ ਉਸ ਦੀ ਸਾਬਕਾ ਪਤਨੀ ਸਮੇਤ ਦੂਜੇ ਪਰਿਵਾਰ ਵਾਲਿਆਂ ਨੇ ਹੱਤਿਆ ਦਾ ਦੋਸ਼ ਸਿੱਧੇ ਤੌਰ ਤੇ ਕੁਕੂਕੋਵਾ ਤੇ ਲਗਾਇਆ। ਇਸ ਤੋਂ ਬਾਅਦ ਪੁਲਿਸ ਸਰਗਰਮ ਹੋ ਗਈ। ਅਤੇ ਬੁਸ਼ ਦੀ ਹੱਤਿਆ ਦੇ 2 ਦਿਨ ਬਾਅਦ ਹੀ ਕੁਕੂਕੋਵਾ ਨੂੰ ਘਰ ਤੋਂ ਗ੍ਰਿਫ਼ਤਾਰ ਕਰ ਲਿਆ। ਉਸ ਨੂੰ ਨਿਆਇੱਕ ਹਿਰਾਸਤਵਿੱਚ ਲੈ ਕੇ ਮਲਾਗਾ ਦੇ ਨੇੜੇ ਅਲਹਉਰਾ ਡੇਲਾ ਟੋਰਟੋ ਜੇਲ੍ਹ ਵਿੱਚ ਸੁੱਟ ਦਿੱਤਾ। ਉਸ ਦੀ ਗ੍ਰਿਫ਼ਤਾਰੀ ਕਾਰਨ ਉਸ ਦੀ ਮਾਂ ਲੁਬੋਮੀਰ ਕੁੱਕਾ (50) ਅਤੇ ਪਿਤਾ ਦਾਨਕ ਕੁਕੂਕੋਵਾ (51) ਨੂੰ ਕਾਫ਼ੀ ਦੁੱਖ ਹੋਇਆ। ਉਹਨਾਂ ਨੂੰ ਲੱਗਿਆ ਕਿ ਜਿਵੇਂ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਹੈ।
ਪੁਲਿਸ ਮੁਤਾਬਕ ਘਟਨਾ ਵਾਲੀ ਰਾਤ ਨੂੰ ਕੁਕੂਕੋਵਾ ਬੁਸ਼ ਦੇ ਉਸੇ ਘਰ ਵਿੱਚ ਸੀ, ਜਿਸ ਵਿੱਚ ਬੁਸ਼ ਨੇ ਆਪਣੀ ਨਵੀਂ ਪ੍ਰੇਮਿਕਾ ਮਾਰੀਆ ਕੋਰਾਤੋਵਾ ਨੂੰ ਬੁਲਾ ਰੱਖਿਆ ਸੀ। ਮਾਰੀਆ ਕਿਸੇ ਕਾਰਨ ਕੁਝ ਦੇਰ ਲਈ ਬਾਹਰ ਚਲੀ ਗਈ। ਕੁਝ ਦੇਰ ਵਿੱਚ ਹੀ ਉਸ ਨੇ ਗੋਲੀ ਚੱਲਣ ਦੀ ਆਵਾਜ਼ ਸੁਣੀ।ਇਹ ਗਵਾਹੀ ਮਾਰੀਆ ਨੇ ਕੋਰਟ ਵਿੱਚ ਦਿੱਤੀ ਸੀ। ਬੁਸ਼ ਦੇ ਸਮਾਰਟ ਫ਼ੋਨ ਤੇ ਡੇਟਿੰਗ ਐਪ ਦੇ ਜ਼ਰੀਏ ਕੁਕੂਕੋਵਾ ਨੂੰ ਪਤਾ ਲੱਗ ਚੁੱਕਾ ਸੀ ਕਿ ਬੁਸ਼ ਅਤੇ ਮਾਰੀਆ 5 ਅਪ੍ਰੈਲ 2014 ਦੀ ਰਾਤ ਆਪਣੀ ਮੁਲਾਕਾਤ ਦਾ ਪੰਜਵਾਂ ਮਹੀਨਾ ਪੂਰਾ ਹੋਣ ਦਾ ਜਸ਼ਨ ਮਨਾਉਣ ਵਾਲੇ ਹਨ। ਇਸ ਲਈ ਸਪੈਨਿਸ਼ ਵਿਲਾ ਕੋਸਟਾ ਡੇਲ ਸੋਲ ਵਿੱਚ ਖਾਸ ਕਿਸਮ ਦਾ ਰੋਮਾਂਟਿਕ ਆਯੋਜਨ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਬ੍ਰਿਸਟਲ ਹਵਾਈ ਅੱਡੇ ਤੇ ਬੁਸ਼ ਨੇ ਮਾਰੀਆ ਨੂੰ 10 ਹਜ਼ਾਰ ਪੌਂਡ ਦੇ ਹੀਰੇ ਦੀ ਅੰਗੂਠੀ ਦਿੱਤੀ ਸੀ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹ ਵਿਲਾ ਤੇ ਉਸ ਨਾਲ ਇੱਕ ਖਾਸ ਗੱਲ ਤੇ ਚਰਚਾ ਕਰਨਾ ਚਾਹੁੰਦਾ ਹੈ।
ਘਟਨਾ ਬਾਰੇ ਮਾਰੀਆ ਨੇ ਦੱਸਿਆ ਕਿ 5 ਅਪ੍ਰੈਲ ਦੀ ਸਵੇਰ ਜਦੋਂ ਅਸੀਂ ਲੋਕ (ਮੈਂ ਅਤੇ ਬੁਸ਼) ਵਿਲਾ ਪਹੁੰਚੇ ਤਾਂ ਦਿਨ ਨਹੀਂ ਨਿਕਲਿਆ ਸੀ। ਅਸੀਂ ਲੋਕਾਂ ਨੇ ਇੱਕ ਦੂਜੇ ਦੇ ਹੱਥ ਵਿੱਚ ਹੱਥ ਪਾਇਟਾ ਸੀ। ਬੁਸ਼ ਨੇ ਕਮਰੇ ਦੀ ਬੱਤੀ ਜਗਾਈ, ਮੈਨੂੰ ਕਮਰੇ ਵਿੱਚ ਕੁਝ ਚੰਗਾ ਨਹੀਂ ਲੱਗਿਆ। ਮੈਂ ਦਰਵਾਜ਼ੇ ਦੇ ਕੋਲ ਇੱਕ ਰੈਕ ਤੇ ਬ੍ਰਾ ਅਤੇ ਕਿੰਕਰਸ ਟੰਗੇ ਦੇਖੇ। ਇਹ ਦੇਖ ਕੇ ਮੈਂ ਸਮਝ ਗਈ ਕਿ ਨਿਸਚਿਤ ਤੌਰ ਤੇ ਇੱਥੇ ਪਹਿਲਾਂ ਕੋਈ ਔਰਤ ਆਉਂਦੀ ਹੋਵੇਗੀ। ਮੈਂ ਇੱਕ ਅੱਧਾ ਖੁੱਲ੍ਹਿਆ ਸੂਟਕੇਸ ਦੇਖਿਆ ਵਿੱਚ 2 ਚਾਕੁ ਰੱਖੇ ਸਨ। ਮੈਂ ਡਰ ਗਈ ਅਤੇ ਉਲਟੇ ਪੈਰ ਬਾਹਰ ਆ ਗਈ।
ਜਦੋਂ ਮੈਂ ਸਭ ਤੋਂ ਉਪਰ ਪਹੁੰਚੀ, ਤਾਂ ਦੇਖਿਆ ਕਿ ਉਥੇ ਕੁਕੂਕੋਵਾ ਬਿਲਕੁਲ ਸ਼ਾਂਤ, ਸਥਿਰ ਇੱਕ ਚਟਾਨ ਵਾਂਗ ਖੜ੍ਹੀ ਸੀ। ਉਹ ਮੈਨੂੰ ਹੀ ਘੂਰ ਰਹੀ ਸੀ। ਉਸ ਨੇ ਆਪਣੇ ਵਾਲ ਹੇਠਾਂ ਕੀਤੇ ਸਨ ਅਤੇ ਪਜਾਮਾ ਪਾਇਆ ਹੋਇਆ ਸੀ। ਉਪਰ ਉਹ ਸ਼ਰਟਸ ਵਿੱਚ ਸੀ। ਮੈਂ ਪਲ ਭਰ ਦੇ ਲਈ ਉਸਨੂੰ ਦੇਖਿਆ ਅਤੇ ਚੀਖਦੀ ਹੋਈ ਉਥੇ ਭੱਜ ਕੇ ਘਰ ਤੋਂ ਬਾਹਰ ਆ ਗਈ। ਇਸੇ ਵਿੱਚਕਾਰ ਕੁਕੂਕੋਵਾ ਨੇ ਬੁਸ਼ ਤੇ 3 ਗੋਲੀਆਂ ਦਾਗ ਦਿੱਤੀਆਂ। ਮਾਰੀਆ ਨੇ ਸਮਝਿਆ ਕਿ ਟੀ. ਵੀ. ਜਾਂ ਪੌੜੀਆਂ ਤੋਂ ਕੋਈ ਭਾਰੀ ਸਮਾਨ ਡਿੱਗਿਆ ਹੈ। ਕੁਝ ਮਿੰਟਾਂ ਬਾਅਦ ਕੁਕੂਕੋਵਾ ਬਾਹਰ ਆਈ ਤਾਂ ਉਸ ਦੇ ਹੱਥ ਵਿੱਚ ਗੱਡੀ ਦੀਆਂ ਚਾਬੀਆਂ ਸਨ। ਉਸਨੇ ਕਾਰ ਸਟਾਰਟ ਕੀਤੀ ਅਤੇ ਤੇਜ਼ੀ ਨਾਲ ਫ਼ਰਾਰ ਹੋ ਗਈ। ਮਾਰੀਆ ਵਿਲਾ ਦੇ ਅੰਦਰ ਪਹੁੰਚੀ ਤਾਂ ਬੁਸ਼ ਦੀ ਖੂਨ ਨਾਲ ਭਰੀ ਲਾਸ਼ ਦੇਖ ਕੇ ਘਬਰਾ ਗਈ ਅਤੇ ਤੁਰੰਤ ਬੁਸ਼ ਦੀ ਭੈਣ ਰਸ਼ੈਲ ਅਤੇ ਪੁਲਿਸ ਬੁਲਾਈ।

LEAVE A REPLY