ਮਥੁਰਾ— ਮਥੁਰਾ, ਵਰਿੰਦਾਵਨ ਸਮੇਤ ਬ੍ਰਜ ਦੇ ਸਾਰੇ ਤੀਰਥ ਸਥਾਨਾਂ ‘ਤੇ ਹੋਲੀ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ ਅਤੇ ਵਸੰਤ ਪੰਚਮੀ ਦੇ ਦਿਨ ਤੋਂ ਹੀ ਇਥੇ ਹੋਲੀ ਸ਼ੁਰੂ ਹੋ ਜਾਵੇਗੀ। ਪਰੰਪਰਾ ਮੁਤਾਬਕ ਵਸੰਤ ਪੰਚਮੀ ਦੇ ਦਿਨ ਬ੍ਰਜ ਦੇ ਸਾਰੇ ਮੰਦਰਾਂ ਅਤੇ ਚੌਰਾਹਿਆਂ ‘ਤੇ ਜਿਥੇ ਹੋਲੀ ਜਲਾਈ ਜਾਂਦੀ ਹੈ, ਹੋਲੀ ਦਾ ਪ੍ਰਤੀਕ ਲਕੜੀ ਦਾ ਟੁੱਕੜਾ ਗੱਡ ਦਿੱਤਾ ਜਾਂਦਾ ਹੈ। ਉਸ ਤੋਂ ਬਾਅਦ ਮੰਦਰਾਂ ‘ਚ ਹਰ ਰੋਜ਼ ਹੋਲੀ ਦੇ ਗੀਤਾਂ ਦਾ ਗਾਇਨ ਸ਼ੁਰੂ ਹੋ ਜਾਂਦਾ ਹੈ। ਬਾਂਕੇ ਬਿਹਾਰੀ ਮੰਦਰ ਦੇ ਰਾਜਭੋਗ ਅਧਿਕਾਰੀ ਪ੍ਰਣਵ ਗੋਸਵਾਮੀ ਅਤੇ ਗੋਪੀ ਗੋਸਵਾਮੀ ਮੁਤਾਬਕ ਇਕ ਫਰਵਰੀ ਨੂੰ ਵਸੰਤ ਪੰਚਮੀ ਦੇ ਦਿਨ ਹੋਲੀ ਦੀ ਸ਼ੁਰੂਆਤ ਹੋ ਜਾਵੇਗੀ। ਬ੍ਰਜ ‘ਚ ਇਸ ਵਾਰ ਬਰਸਾਨੇ ਦੀ ਲੱਠਮਾਰ ਹੋਲੀ ਫਾਲਗੁਨ ਸ਼ੁਕਲ ਨੌਮੀ ਭਾਵ 6 ਮਾਰਚ ਨੂੰ ਅਤੇ ਨੰਦਗਾਂਵ ‘ਚ 7 ਮਾਰਚ ਨੂੰ ਮਣਾਈ ਜਾਵੇਗੀ। 13 ਮਾਰਚ ਨੂੰ ਹੋਲਿਕਾ ਦਹਿਨ ਵਾਲੇ ਦਿਨ ਫਾਲੈਨ ਅਤੇ ਜਟਵਾਰੀ ਪਿੰਡ ‘ਚ ਬਾਬੂਲਾਲ ਪੰਡੇ ਹੋਲਿਕਾ ਦਹਿਨ ‘ਚੋਂ ਨਿਕਲਣਗੇ। ਫਾਲੈਨ ‘ਚ ਇਸ ਵਾਰ ਇਹ ਪਰੰਪਰਾ ਨਿਭਾਉਣ ਦਾ ਮੌਕਾ ਬਾਬੂਲਾਲ ਪੰਡਾ (47) ਨੂੰ ਮਿਲਿਆ ਹੈ। ਬਾਬੂਲਾਲ ਪਹਿਲਾਂ ਤੋਂ 2 ਵਾਰ ਪ੍ਰਹਲਾਦ ਦੀ ਭੂਮਿਕਾ ਨਿਭਾਉਂਦੇ ਹੋਏ ਇਹ ਪਰੰਪਰਾ ਨਿਭਾ ਚੁੱਕੇ ਹਨ। ਇਸ ਤੋਂ ਪਹਿਲਾਂ 2 ਸਾਲ ਤੋਂ ਹੀਰਾਲਾਲ ਇਹ ਭੂਮਿਕਾ ਨਿਭਾਉਂਦੇ ਚਲੇ ਆ ਰਹੇ ਸਨ।

LEAVE A REPLY