ਜਲੰਧਰ : ਜਗਮੀਤ ਸਿੰਘ ਬਰਾਡ਼ ਵੱਲੋਂ ਤ੍ਰਿਣਮੂਲ ਕਾਂਗਰਸ ਦੇ ਉਮੀਦਵਾਰਾਂ ਦੀ ਪਹਿਲੀ ਲਿਸਟ ਜ਼ਾਰੀ ਕਰਨ ਤੋਂ ਇਕ ਦਿਨ ਬਾਅਦ ਆਮ ਆਦਮੀ ਪਾਰਟੀ ‘ਚ ਹੋਰ ਵਿਦ੍ਰੋਹ ਉੱਠਣ ਲੱਗਾ ਹੈ। ਅੱਜ ਆਪ ਦੇ ਸੰਸਥਾਪਕ ਮੈਂਬਰ ਤੇ ਪ੍ਰਦੇਸ਼ ਸਕੱਤਰ ਤਰਨਦੀਪ ਸੰਨੀ ਨੇ ਆਪਣੇ ਸਮਰਥਕਾਂ ਸਮੇਤ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਤੇ ਜਗਮੀਤ ਬਰਾਡ਼ ਦੀ ਅਗਵਾਈ ਵਾਲੀ ਪ੍ਰੈਸ ਕਾਨਫਰੰਸ ਦੌਰਾਨ ਟੀ.ਐਮ.ਸੀ ‘ਚ ਸ਼ਾਮਿਲ ਹੋ ਗਏ।
ਤਰਨਦੀਪ ਦਾ ਪਾਰਟੀ ਛੱਡਣਾ ਆਪ ਲਈ ਦੋਆਬਾ ‘ਚ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ, ਕਿਉਂਕਿ ਉਹ ਸਿਰਫ ਪਾਰਟੀ ਦੇ ਸੰਸਥਾਪਕ ਮੈਂਬਰਾਂ ‘ਚੋਂ ਇਕ ਨਹੀਂ ਸਨ, ਸਗੋਂ ਅੰਨਾ ਹਜ਼ਾਰੇ ਦੇ ਨਾਲ ਨਜਦੀਕੀ ਤੋਂ ਜੁਡ਼ੇ ਹੋਏ ਸਨ ਅਤੇ ਸੂਬੇ ਅੰਦਰ ਬਣੀ ਉਸ ਪੰਜ ਮੈਂਬਰੀ ਸੰਸਥਾਪਕ ਕਮੇਟੀ ‘ਚ ਸ਼ਾਮਿਲ ਸਨ, ਜਿਸਨੇ 2014 ਲੋਕ ਸਭਾ ਚੋਣਾਂ ਲਈ ਸਾਰੇ ਵੱਡੇ ਚੇਹਰਿਆਂ ਨੂੰ ਪੇਸ਼ ਕੀਤਾ ਸੀ। ਇਸ ਤੋਂ ਇਲਾਵਾ, ਉਹ ਆਪ ਦੀ ਪ੍ਰਦੇਸ਼ ਸਕ੍ਰੀਨਿੰਗ ਕਮੇਟੀ ਦੇ ਮੈਂਬਰ ਵੀ ਸਨ। ਬੀਤੇ ਹਫਤੇ ਆਪ ਵੱਲੋਂ ਉਨ੍ਹਾਂ ਨੂੰ ਸੂਬਾ ਸਕੱਤਰ ਨਿਯੁਕਤ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਦੀ ਸੰਗਠਨਾਤਮਕ ਭੂਮਿਕਾ ਹੋਰ ਵੀ ਵੱਧ ਗਈ ਸੀ।
ਆਪ ਨੂੰ ਦੂਜਾ ਝਟਕਾ ਉਦੋਂ ਲੱਗਿਆ, ਜਦੋਂ ਬਾਬਾ ਪਾਲ ਸਿੰਘ ਰੰਧਾਵਾ ਟੀ.ਐਮ.ਸੀ ‘ਚ ਸ਼ਾਮਿਲ ਹੋ ਗਏ। ਬਾਬਾ ਪਾਲ ਸਿੰਘ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਖਾਸਾਂ ‘ਚ ਜਾਣਿਆ ਜਾਂਦਾ ਹੈ ਤੇ ਉਹ ਆਪ ਅਤੇ ਦੋਆਬਾ ‘ਚ ਸੰਤ ਸਮਾਜ ਵਿਚਾਲੇ ਇਕ ਕਡ਼ੀ ਸਨ ਅਤੇ ਕਰਤਾਰਪੁਰ, ਸ਼ਾਹਕੋਟ ਤੇ ਆਦਮਪੁਰ ‘ਚ ਉਨ੍ਹਾਂ ਦਾ ਵਾਲਮੀਕਿ ਤੇ ਰਾਮਦਾਸੀਆ ਸਮੁਦਾਆਂ ‘ਚ ਬੋਲਬਾਲਾ ਹੈ।
ਪਾਰਟੀ ਨੂੰ ਤੀਜ਼ਾ ਝਟਕਾ ਜਲੰਧਰ ‘ਚ ਕ੍ਰਿਸ਼ਚਿਅਨ ਮੂਵਮੇਂਟ ਦੇ ਪ੍ਰਧਾਨ ਡਾ. ਅਮਨ ਜੋਰਜ ਨੇ, ਆਪ ਤੋਂ ਸਮਰਥਨ ਵਾਪਿਸ ਖਿੱਚ ਕੇ ਟੀ.ਐਮ.ਸੀ ‘ਚ ਸ਼ਾਮਿਲ ਹੋ ਕੇ ਦਿੱਤਾ।
ਇਸ ਮੌਕੇ ਟੀ.ਐਮ.ਸੀ ‘ਚ ਸ਼ਾਮਿਲ ਹੋਣ ਵਾਲੇ ਹੋਰ ਆਗੂਆਂ ‘ਚ ਯੂਥ ਕਮੇਟੀ ਤੇ ਜ਼ਿਲ੍ਹਾ ਕਮੇਟੀ ਦੇ ਮੈਂਬਰ ਉਦੈ ਪ੍ਰਤਾਪ ਰਠੋਰ, ਜਸਕਰਨ ਸਿੰਘ, ਜਸਪ੍ਰੀਤ ਸਿੰਘ, ਚੰਦਰ ਕਲੀਰ, ਗੁਰਕੰਵਲ ਪ੍ਰੀਤ ਸਿੰਘ, ਹਿੰਮਤ ਰੰਧਾਵਾ, ਪ੍ਰਦੀਪ ਹੈੱਪੀ, ਐਡਵੋਕੇਟ, ਜਸਪਾਲ ਸਿੰਘ, ਗੁਰਪ੍ਰੀਤ ਸਿੰਘ, ਮੁਕੇਸ਼ ਵਿਜ ਤੇ ਮਨਦੀਪ ਸਿੰਘ ਵੀ ਸਨ।

LEAVE A REPLY