1ਚੰਡੀਗਡ਼੍ਹ- ਆਮ ਆਦਮੀ ਪਾਰਟੀ ਨੇ ਵੀਰਵਾਰ ਨੂੰ ਜੱਸੀ ਜਸਰਾਜ ਨੂੰ ਪੰਜਾਬ ਵਿੰਗ ਦਾ ਉਪ ਪ੍ਰਧਾਨ ਅਤੇ ਚੋਣ ਪ੍ਰਚਾਰ ਕਮੇਟੀ ਦੀ ਜਨਰਲ ਸਕੱਤਰ ਨਿਯੁਕਤ ਕੀਤਾ ਹੈ। ਇਸਦੇ ਨਾਲ ਹੀ ਉਨਾਂ ਨੂੰ ਪਾਰਟੀ ਦੇ ਬੁਲਾਰੇ ਵਜੋਂ ਵੀ ਨਵਾਜਿਆ ਗਿਆ ਹੈ।
ਜੱਸੀ ਜਸਰਾਜ ਨੇ ਸਾਲ 2014 ਵਿੱਚ ਬਠਿੰਡਾ ਤੋਂ ਲੋਕ ਸਭਾ ਚੋਣ ਲਡ਼ੀ ਸੀ। ਕੁੱਝ ਮਤਭੇਦਾਂ ਕਾਰਨ ਪਾਰਟੀ ਤੋਂ ਥੋਡ਼ਾ ਸਮਾਂ ਦੂਰ ਰਹਿਣ ਮਗਰੋਂ ਉਹ ਪਾਰਟੀ ਦੀਆਂ ਗਤੀਵਿਧੀਆਂ ਵਿੱਚ ਮੁਡ਼ ਤੋਂ ਸਰਗਰਮ ਹੋ ਗਏ ਹਨ।
ਬੁੱਧਵਾਰ ਨੂੰ ਜੱਸੀ ਜਸਰਾਜ ਨੇ ਚੰਡੀਗਡ਼੍ਹ ਵਿਖੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲ ਕੇ ਸੂਬੇ ਵਿੱਚ ਪਾਰਟੀ ਲਈ ਫਿਰ ਕੰਮ ਕਰਨ ਦੀ ਇੱਛਾ ਜਤਾਈ ਸੀ। ਅਰਵਿੰਦ ਕੇਜਰੀਵਾਲ ਨੇ ਉਨਾਂ ਦਾ ਪਾਰਟੀ ਵਿੱਚ ਸਵਾਗਤ ਕਰਦਿਆਂ ਕਿਹਾ ਕਿ ਉਹ ਪਾਰਟੀ ਨਾਲ ਤਨਦੇਹੀ ਨਾਲ ਜੁਡ਼ੇ ਰਹੇ ਹਨ ਅਤੇ ਉਨਾਂ ਦੀ ਪਾਰਟੀ ਵਿੱਚ ਵਾਪਸੀ ਇਹ ਬਹੁਤ ਚੰਗੀ ਖਬਰ ਹੈ।

LEAVE A REPLY