ਨਵੀਂ ਦਿੱਲੀ  : ਪੰਜਾਬ, ਦਿੱਲੀ ਅਤੇ ਹਰਿਆਣਾ ਵਿਚ ਅੱਜ ਇਸ ਸੀਜ਼ਨ ਦਾ ਸੱਭ ਤੋਂ ਠੰਢਾ ਦਿਨ ਰਿਹਾ| ਠੰਢੀਆਂ ਹਵਾਵਾਂ ਅਤੇ ਦੋ ਦਿਨ ਪਹਿਲਾਂ ਪਈ ਬਾਰਿਸ਼ ਅਤੇ ਪਹਾੜੀ ਇਲਾਕਿਆਂ ਵਿਚ ਹੋਈ ਬਰਫਬਾਰੀ ਨੇ ਮੈਦਾਨੀ ਇਲਾਕਿਆਂ ਵਿਚ ਕੰਬਣੀ ਛੇੜ ਦਿੱਤੀ ਹੈ| ਦਿੱਲੀ ਵਿਚ ਅੱਜ ਘੱਟੋ ਘੱਟ ਤਾਪਮਾਨ 4 ਤੋਂ 5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਉਥੇ ਪੰਜਾਬ ਅਤੇ ਹਰਿਆਣਾ ਵਿਚ ਵੀ ਮੌਸਮ ਦਾ ਇਹੀ ਹਾਲ ਰਿਹਾ| ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਾਮੀ ਦੋ ਦਿਨਾਂ ਤੱਕ ਮੌਸਮ ਦਾ ਮਿਜਾਜ ਇਸ ਤਰ੍ਹਾਂ ਹੀ ਬਣਿਆ ਰਹੇਗਾ|

LEAVE A REPLY