download-300x150ਮੁੰਬਈ ਨਾਲ ਲੱਗਦੇ ਉਪ ਨਗਰ ਵਿਰਾਰ (ਪੱਛਮ) ਦੇ ਜਕਾਤ ਨਾਕਾ ਪਰਿਸਰ ਵਿੱਚ ਸਥਿਤ ਮੁਕਤੀਧਾਮ ਓਮਸ਼੍ਰੀ ਸਾਈ ਕੋਆਪਰੇਟਿਵ ਹਾਊਸਿੰਗ ਸੁਸਾਇਟੀ ਨੰਬਰ 45/5 ਵਿੱਚ ਆਦਿਵਾਸੀ ਸਮਾਜ ਦਾ ਇਕ ਛੋਟਾ ਜਿਹਾ ਪਰਿਵਾਰ ਰਹਿੰਦਾ ਸੀ, ਜਿਸਦੇ ਮੁਖੀ ਲਕਸ਼ਮਣ ਵਾਘਰੀ ਸਨ। ਉਹ ਸਾਲਾਂ ਪਹਿਲਾਂ ਰੋਜ਼ੀ-ਰੋਟੀ ਦੀ ਤਲਾਸ਼ ਵਿੱਚ ਗੁਜਰਾਤ ਤੋਂ ਮਹਾਰਾਸ਼ਟਰ ਆਏ ਸਨ।
ਲਕਸ਼ਮਣ ਵਾਘਰੀ ਸਿੱਧੇ-ਸਾਦੇ ਸੱਜਣ ਵਿਅਕਤੀ ਸਨ। ਆਸ ਪੜੌਸ ਦੇ ਲੋਕ ਉਹਨਾਂ ਦਾ ਸਨਮਾਨ ਕਰਦੇ ਸਨ। ਉਹਨਾਂ ਦੇ ਪਰਿਵਾਰ ਵਿੱਚ ਉਹਨਾਂ ਦੀ ਪਤਨੀ ਤੋਂ ਇਲਾਵਾ ਇਕ ਲੜਕਾ ਦੀਪਕ ਵਾਘਰੀ ਸੀ। ਉਹਨਾਂ ਨੇ ਬੇਟੇ ਦਾ ਵਿਆਹ ਕਲਿਆਣ ਦੀ ਰਹਿਣ ਵਾਲੀ ਇਕ ਸੁੰਦਰ ਅਤੇ ਸਾਦੀ ਲੜਕੀ ਰੂਪਾ ਨਾਲ ਕਰ ਦਿੱਤਾ। ਵਿਆਹ ਤੋਂ ਬਾਅਦ ਉਹ ਜਲਦੀ ਹੀ 2 ਬੱਚਿਆਂ ਦਾ ਪਿਤਾ ਬਣ ਗਿਆ ਸੀ।
ਕੋਈ ਵੱਡੀ ਡਿਗਰੀ ਨਾ ਹੋਣ ਦੇ ਕਾਰਨ ਉਸਨੂੰ ਕੋਈ ਚੰਗੀ ਨੌਕਰੀ ਨਹੀਂ ਮਿਲ ਸਕੀ ਸੀ। ਉਹ ਆਪਣਾ ਜੱਦੀ ਕੰਮ ਕਰਨ ਲੱਗਿਆ। ਉਸ ਦੇ ਪਿਤਾ ਲਕਸ਼ਮਣ ਵਾਘਰੀ ਦੀ ਵਿਰਾਰ (ਪੱਛਮ) ਦੀ ਸਵਾਦ ਗਲੀ ਵਿੱਚ ਸਾਗ ਸਬਜ਼ੀ ਦੀ ਵੱਡੀ ਦੁਕਾਨ ਸੀ। ਉਹ ਚਾਹੁੰਦੇ ਸਨ ਕਿ ਦੁਕਾਨ ਦੀਪਕ ਨੂੰ ਸੌਂਪ ਕੇ ਪਿੰਡ ਚਲੇ ਜਾਈਏ। ਦੀਪਕ ਦੇ ਵਿਆਹ ਤੋਂ ਬਾਅਦ ਉਹਨਾਂ ਨੇ ਅਜਿਹਾ ਹੀ ਕੀਤਾ ਵੀ। ਮਾਤਾ ਪਿਤਾ ਦੇ ਪਿੰਡ ਜਾਣ ਤੋਂ ਬਾਅਦ ਘਰ-ਪਰਿਵਾਰ ਅਤੇ ਦੁਕਾਨ ਦੀ ਸਾਰੀ ਜ਼ਿੰਮੇਵਾਰੀ ਦੀਪਕ ਵਾਘਰੀ ਦੇ ਮੋਢਿਆਂ ‘ਤੇ ਆ ਗਈ ਸੀ।
ਰੂਪਾ ਮੁੰਬਈ ਦੀ ਇਕ ਪ੍ਰਾਈਵੇਟ ਫ਼ਰਮ ਵਿੱਚ ਨੌਕਰੀ ਕਰਦੀ ਸੀ। ਉਹ ਸਵੇਰੇ 8 ਵਜੇ ਘਰ ਤੋਂ ਨਿਕਲਦੀ ਸੀ ਅਤੇ ਰਾਤ ਨੂੰ ਲੱਗਭੱਗ 8 ਵਜੇ ਘਰ ਵਾਪਸ ਪਰਤਦੀ ਸੀ। ਦੀਪਕ ਦੇ ਦੋਵੇਂ ਬੱਚੇ ਨੇੜੇ ਦੇ ਸਕੂਲ ਵਿੱਚ ਹੀ ਪੜ੍ਹਦੇ ਸਨ।
ਦੀਪਕ ਦੇ ਪਰਿਵਾਰ ਵਿੱਚ ਸਭ ਕੁਝ ਠੀਕ ਚੱਲ ਰਿਹਾ ਸੀ ਪਰ 2 ਸਤੰਬਰ 2016 ਨੂੰ ਅਚਾਨਕ ਕੁਝ ਅਜਿਹਾ ਹੋਇਆ ਜੋ ਨਹੀਂ ਹੋਣਾ ਚਾਹੀਦਾ ਸੀ। ਦਰਅਸਲ ਦੀਪਕ ਨੇ ਅਚਾਨਕ ਹੀ ਇਕ ਅਜੀਬ ਘਟਨਾ ਨੂੰ ਅੰਜ਼ਾਮ ਦੇ ਮਾਰਿਆ, ਜਿਸਨੂੰ ਦੇਖ ਕੇ ਹਰ ਕਿਸੇ ਦਾ ਕਲੇਜਾ ਦਹਿਲ ਗਿਆ। ਉਸ ਦਿਨ ਦੁਪਹਿਰ 2 ਵਜੇ ਦਾ ਵਕਤ ਸੀ। ਸੁਸਾਇਟੀ ਦੇ ਸਾਰੇ ਪੁਰਸ਼ ਅਤੇ ਔਰਤਾਂ ਆਪੋ-ਆਪਣੇ ਕੰਮ ਤੇ ਗਏ ਹੋਏ ਸਨ।
ਸੁਸਾਇਟੀ ਵਿੱਚ ਸਿਰਫ਼ ਬੱਚੇ ਅਤੇ ਕੁਝ ਬਜ਼ੁਰਗ ਔਰਤਾਂ ਅਤੇ ਪੁਰਸ਼ ਹੀ ਸਨ, ਜੋ ਦੁਪਹਿਰ ਦਾ ਖਾਣਾ ਖਾ ਕੇ ਅਰਾਮ ਕਰ ਰਹੇ ਸਨ। ਉਦੋਂ ਹੀ ਉਥੋਂ ਦੇ ਨਿਵਾਸੀਆਂ ਨੂੰ ਕਿਸੇ ਲੜਕੀ ਦੀ ‘ਬਚਾਓ ਬਚਾਓ’ ਦੀਆਂ ਆਵਾਜ਼ਾਂ ਆਈਆਂ। ਇਹ ਆਵਾਜ਼ਾਂ ਦੀਪਕ ਵਾਘਰੀ ਦੇ ਘਰ ਤੋਂ ਆ ਰਹੀਆਂ ਸਨ। ਲੋਕਾਂ ਨੂੰ ਹੈਰਾਨੀ ਇਸ ਕਰਕੇ ਹੋਈ ਕਿਉਂਕਿ ਦੀਪਕ ਦੀ ਪਤਨੀ ਬੱਚਿਆਂ ਦੇ ਨਾਲ ਪੇਕੇ ਗਈ ਹੋਈ ਸੀ।
ਲੜਕੀ ਦੀਆਂ ਚੀਖਾਂ ਦੀਆਂ ਆਵਾਜ਼ਾਂ ਸੁਣ ਕੇ ਉਥੋਂ ਦੇ ਲੋਕਾਂ ਨੇ ਆਪਣੇ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਦੇਖਿਆ ਤਾਂ ਦੀਪਕ ਦਾ ਘਰ ਅੰਦਰ ਤੋਂ ਬੰਦ ਸੀ। ਉਹਨਾਂ ਨੇ ਦੀਪਕ ਦੇ ਘਰ ਦਾ ਦਰਵਾਜ਼ਾ ਖੜਕਾਇਆ। ਉਸਨੂੰ ਆਵਾਜ਼ਾਂ ਦਿੱਤੀਆਂ ਪਰ ਘਰ ਦੇ ਅੰਦਰ ਕੋਈ ਪ੍ਰਤੀਕਿਰਿਆ ਨਹੀਂ ਹੋਈ।
ਇਸ ਤੋਂ ਬਾਅਦ ਲੋਕਾਂ ਨੇ ਸਮਝਿਆ ਕਿ ਹੋ ਸਕਦਾ ਹੈ ਕਿ ਉਸ ਦੀ ਪਤਨੀ ਆ ਗਈ ਹੋਵੇ ਅਤੇ ਦੋਵਾਂ ਵਿੱਚ ਕਿਸੇ ਗੱਲ ਦਾ ਝਗੜਾ ਹੋ ਗਿਆ ਹੋਵੇ। ਫ਼ਿਲਹਾਲ ਲੋਕਾਂ ਨੇ ਇਸਨੂੰ ਪਤੀ-ਪਤਨੀ ਦਾ ਮਾਮਲਾ ਸਮਝ ਕੇ ਖਾਮੋਸ਼ ਰਹਿਣਾ ਹੀ ਠੀਕ ਸਮਝਿਆ। ਉਹ ਆਪਣੇ ਆਪਣੇ ਘਰ ਚਲੇ ਗਏ।
ਕੁਝ ਦੇਰ ਬਾਅਦ ਜਦੋਂ ਦੀਪਕ ਨੇ ਆਪਣਾ ਦਰਵਾਜ਼ਾ ਖੁਦ ਖੋਲ੍ਹਿਆ ਤਾਂ ਉਸ ਦੇ ਕੱਪੜਿਆਂ ਤੇ ਖੂਨ ਲੱਗਿਆ ਸੀ। ਇਸ ਤੋਂ ਪਹਿਲਾਂ ਕਿ ਆਸ-ਪਾਸ ਦੇ ਲੋਕ ਕੁਝ ਸਮਝ ਪਾਉਂਦੇ, ਉਹ ਦਰਵਾਜ਼ੇ ਤੇ ਕੁੰਡੀ ਲਗਾ ਕੇ ਸੁਸਾਇਟੀ ਤੋਂ ਬਾਹਰ ਨਿਕਲ ਗਿਆ। ਉਹ ਉਥੋਂ ਸਿੱਧਾ ਪੁਲਿਸ ਚੌਂਕੀ ਜਾ ਪਹੁੰਚਿਆ। ਵੋਲਿਜ ਨਾਕਾ ਵੁਡਲੈਂਡ ਪੁਲਿਸ ਚੌਂਕੀ ਤੇ ਤਾਇਨਾਤ ਪੁਲਿਸ ਅਫ਼ਸਰਾਂ ਨੇ ਚੌਂਕੀ ਤੇ ਆਏ ਦੀਪਕ ਵਾਘਰੀ ਨੂੰ ਦੇਖਿਆ ਤਾਂ ਹੈਰਾਨ ਰਹਿ ਗਏ। ਉਸ ਦਾ ਹੁਲੀਆ ਅਤੇ ਉਸ ਦੇ ਕੱਪੜਿਆਂ ਅਤੇ ਸਰੀਰ ‘ਤੇ ਪਏ ਖੂਨ ਦੇ ਛਿੱਟੇ ਕਿਸੇ ਵੱਡੀ ਘਟਨਾ ਵੱਲ ਇਸ਼ਾਰਾ ਕਰ ਰਹੇ ਸਨ। ਪੁਲਿਸ ਉਸ ਤੋਂ ਕੁਝ ਪੁੱਛਦੀ, ਉਸ ਤੋਂ ਪਹਿਲਾਂ ਹੀ ਉਸ ਨੇ ਉਹਨਾਂ ਨੂੰ ਜੋ ਦੱਸਿਆ, ਉਸਨੂੰ ਸੁਣ ਕੇ ਉਹਨਾਂ ਦੇ ਪੈਰਾਂ ਦੇ ਹੇਠੋਂ ਜ਼ਮੀਨ ਖਿਸਕ ਗਈ।
ਮਾਮਲਾ ਕਾਫ਼ੀ ਗੰਪੀਰ ਅਤੇ ਹੈਰਾਨ ਕਰ ਦੇਣ ਵਾਲਾ ਸੀ। ਪੁਲਿਸ ਨੇ ਤੁਰੰਤ ਉਸਨੂੰ ਹਿਰਾਸਤ ਵਿੱਚ ਲੈ ਲਿਆ। ਨਾਲ ਹੀ ਉਹਨਾਂ ਨੇ ਇਸ ਮਾਮਲੇ ਦੀ ਸੀਨੀਅਰ ਅਫ਼ਸਰਾਂ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਉਹ ਪੁਲਿਸ ਟੀਮ ਦੇ ਨਾਲ ਚੱਲ ਪਿਆ। ਜਿੱਥੇ ਘਟਨਾ ਵਾਪਰੀ ਸੀ, ਉਹ ਇਰਾਕਾ ਵਿਰਾਰ (ਪੂਰਬ) ਪੁਲਿਸ ਥਾਣੇ ਦੇ ਅਧੀਨ ਆਉਂਦਾ ਸੀ। ਪੁਲਿਸ ਨੇ ਦੇਖਿਆ ਕਿ ਉਥੇ ਕਾਫ਼ੀ ਲੋਕਾਂ ਦੀ ਭੀੜ ਇਕੱਠੀ ਹੋਈ ਪਈ ਸੀ। ਭੀੜ ਨੂੰ ਹਟਾਉਣ ਵਿੱਚ ਪੁਲਿਸ ਟੀਮ ਨੂੰ ਕਾਫ਼ੀ ਜ਼ੋਰ ਲਗਾਉਣਾ ਪਿਆ। ਅੰਦਰ ਪਹੁੰਚੇ ਤਾਂ ਉਥੇ ਲਹੂ ਲੁਹਾਣ ਇਕ ਲੜਕੀ ਦੀ ਲਾਸ਼ ਪਈ ਸੀ।
ਹਾਲੇ ਪੁਲਿਸ ਟੀਮ ਘਟਨਾ ਦੇ ਬਾਰੇ ਆਸ ਪਾਸ ਦੇ ਲੋਕਾਂ ਤੋਂ ਪੁੱਛਗਿੱਛ ਹੀ ਕਰ ਰਹੀ ਸੀ ਕਿ ਕੁਝ ਪਲ ਵਿੱਚ ਉਚ ਅਫ਼ਸਰ ਵੀ ਮੌਕੇ ਤੇ ਆ ਗਏ। ਉਹਨਾਂ ਨੇ ਪ੍ਰੈਸ ਫ਼ੋਟੋਗ੍ਰਾਫ਼ਰ ਵੀ ਸਨ। ਦੀਪਕ ਦੇ ਘਰ ਦਾ ਦ੍ਰਿਸ਼ ਦਿਲ ਦਹਿਲਾ ਦੇਣ ਵਾਲਾ ਸੀ। ਅੰਦਰ ਦਾ ਇਕ ਕਮਰਾ ਖੂਨ ਨਾਲ ਭਰਿਆ ਪਿਆ ਸੀ। ਫ਼ਰਸ਼ ਤੇ ਖੂਨ ਹੀ ਖੂਨ ਫ਼ੈਲਿਆ ਹੋਇਆ ਸੀ। ਨੇੜੇ ਹੀ ਬੈਡ ਤੇ ਇਕ ਲੜਕੀ ਦੀ ਅਰਧ ਨਗਨ ਲਾਸ਼ ਪਈ ਸੀ, ਜਿਸ ਦੀ ਹੱਤਿਆ ਬੜੀ ਬੇਰਹਿਮੀ ਨਾਲ ਕੀਤੀ ਗਈ ਸੀ। ਆਸ ਪੜੌਸ ਦੇ ਲੋਕਾਂ ਤੋਂ ਪਤਾ ਲੱਗਿਆ ਕਿ ਮ੍ਰਿਤਕਾ ਦੀਪਕ ਦੀ ਪਤਨੀ ਨਹੀਂ ਸੀ।
ਪੁਲਿਸ ਨੇ ਦੇਖਿਆ ਕਿ ਮ੍ਰਿਤਕਾ ਦੇ ਸਰੀਰ ਤੇ 17 ਜ਼ਖਮ ਸਨ, ਜੋ ਕਾਫ਼ੀ ਗੰਭੀਰ ਅਤੇ ਚੌੜੇ ਸਨ। ਹੱਤਿਆ ਵਿੱਚ ਪਾਈ ਗਈ ਕੁਹਾੜੀ ਕਮਰੇ ਦੇ ਇਕ ਕੋਨੇ ਵਿੱਚ ਪਈ ਸੀ। ਕੁਹਾੜੀ ਨੂੰ ਦੇਖ ਕੇ ਅੰਦਾਜ਼ਾ ਲਗਾਉਣਾ ਮੁਸ਼ਕਿਲ ਨਹੀਂ ਸੀ ਕਿ ਹੱਤਿਆ ਉਸੇ ਨਾਲ ਕੀਤੀ ਗਈ ਸੀ। ਲੜਕੀ ਦੇ ਅਰਧ ਨਗਨ ਸਰੀਰ ਅਤੇ ਬੇਰਹਿਮੀ ਨਾਲ ਕੀਤੀ ਗਈ ਹੱਤਿਆ ਤੋਂ ਇਹ ਸਵਾਲ ਉਠਣਾ ਸੁਭਾਵਿਕ ਸੀ ਕਿ ਆਖਿਰ ਦੀਪਕ ਵਾਘਰੀ ਨੇ ਉਸ ਦੀ ਹੱਤਿਆ ਕਿਸ ਮਕਸਦ ਨਾਲ ਅਤੇ ਕਿਉਂ ਕੀਤੀ ਸੀ।
ਲਾਸ਼ ਕੋਲੋਂ ਮਿਲੇ ਆਈ ਡੀ. ਕਾਰਡ ਤੋਂ ਪਤਾ ਲੱਗਿਆ ਕਿ ਉਹ ਕਾਲਜ ਵਿਦਿਆਰਥਣ ਸੀ ਅਤੇ ਉਸ ਦਾ ਨਾਂ ਐਸ਼ਵਰਿਆ ਅੱਗਰਵਾਲ ਸੀ। ਉਸ ਦੇ ਆਈ ਕਾਰਡ ਦੇ ਆਧਾਰ ਤੇ ਉਸ ਦੇ ਪਰਿਵਾਰ ਨੂੰ ਸੂਚਨਾ ਦਿੱਤੀ। ਪਰਿਵਾਰ ਵੀ ਆ ਗਿਆ ਅਤੇ ਉਸ ਦੀ ਮਾਂ ਪ੍ਰੇਮਲਤਾ ਬੇਟੀ ਦੀ ਲਾਸ਼ ਦੇਖ ਕੇ ਬੇਹੋਸ਼ ਹੋ ਗਈ।
ਮ੍ਰਿਤਕਾ ਐਸ਼ਵਰਿਆ ਅਗਰਵਾਲ ਦੇ ਪਰਿਵਾਰ ਵਾਲਿਆ ਨੂੰ ਸਮਝਾਉਣ ਤੋਂ ਬਾਅਦ ਪੁਲਿਸ ਨੇ ਲਾਸ਼ ਪੋਸਟ ਮਾਰਟਮ ਲਈ ਭੇਜੀ। ਦੀਪਕ ਤੋਂ ਪੁੱਛਗਿੱਛ ਹੋਈ। ਦੋਵਾਂ ਦੇ ਮੋਬਾਇਲ ਨੰਬਰਾਂ ਦੀ ਕਾਲ ਡਿਟੇਲ ਕਢਵਾਈ। ਇਹ ਮਾਮਲਾ ਵਟਸਅਪ, ਫ਼ੇਸਬੁੱਕ ਅਤੇ ਇੰਟਰਨੈਟ ਤੇ ਵਾਇਰਲ ਹੋ ਗਈ। ਮ੍ਰਿਤਕਾ ਦੇ ਘਰ ਵਾਲਿਆਂ ਦਾ ਕਹਿਣਾ ਸੀ ਕਿ ਉਸ ਦੀ ਮਾਂਤ ਲਈ ਦੀਪਕ ਨਹੀਂ ਬਲਕਿ ਹੋਰ ਵੀ ਲੋਕੀ ਸ਼ਾਮਲ ਸਨ।
ਪੁੱਛਗਿੱਛ ਵਿੱਚ ਦੀਪਕ ਨੇ ਐਸ਼ਵਰਿਆ ਹੱਤਿਆਕਾਂਡ ਦੀ ਸਾਰੀ ਜ਼ਿੰਮੇਵਾਰੀ ਆਪਣੇ ਤੇ ਲੈਂਦੇ ਹੋਏ ਪੁਲਿਸ ਦੀ ਜਾਂਚ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਹੱਥਕੰਡੇ ਅਪਣਾਏ ਤਾਂ ਉਹ ਟੂੱਟ ਗਿਆ। ਇਸ ਤੋਂ ਬਾਅਦ ਉਸ ਦਾ ਦੋਸਤ ਸੋਹੇਲ ਸ਼ੇਖ ਵੀ ਪੁਲਿਸ ਦੇ ਨਿਸ਼ਾਨੇ ਤੇ ਆ ਗਿਆ।
28 ਸਾਲਾ ਸੋਹੇਲ ਅਤੇ ਦੀਪਕ ਦੋਵੇਂ ਹਮਉਮਰ ਹੋਣ ਦੇ ਨਾਲ ਚੰਗੇ ਦੋਸਤ ਵੀ ਸਨ। ਸੋਹੇਲ ਸੁੰਦਰ, ਸਿਹਤਮੰਦ ਸੀ, ਉਸ ਦਾ ਪਿਤਾ ਸਮੰਦ ਸ਼ੇਖ ਸੀ। ਸੋਹੇਲ ਆਪਣੇ ਪਰਿਵਾਰ ਦੇ ਨਾਲ ਵੋਲਿਜ ਨਾਕਾ ਦੇ ਇਕ ਮੰਜ਼ਿਲਾ ਮਕਾਨ ਵਿੱਚ ਰਹਿੰਦਾ ਸੀ। ਉਸ ਦੀ ਪਰਿਵਾਰਕ ਹਾਲਤ ਵੀ ਠੀਕ ਸੀ। ਉਸ ਦਾ ਪਿਤਾ ਸਮੰਦ ਸ਼ੇਖ ਇਕ ਪ੍ਰਾਈਵੇਟ ਠੇਕੇਦਾਰ ਕੋਲ ਕੰਮ ਕਰਦਾ ਸੀ। ਸੋਹੇਲ ਤੋਂ ਇਲਾਵਾ ਪਰਿਵਾਰ ਵਿੱਚ 2 ਬੇਟੇ ਸਨ, ਜਿਹਨਾਂ ਦਾ ਨਾਂ ਫ਼ਿਰੋਜ਼ ਅਤੇ ਫ਼ਰੀਦ ਸੀ। ਦੋਵਾਂ ਦਾ ਨਿਕਾਹ ਹੋ ਚੁੱਕਾ ਸੀ। ਉਹ ਆਪਣੇ-ਆਪਦੇ ਪਰਿਵਾਰਾਂ ਦੇ ਨਾਲ ਅਲੱਗ ਅਲੱਗ ਰਹਿੰਦੇ ਸਨ। ਉਹਨਾਂ ਦੇ ਪਰਿਵਾਰ ਵੀ ਸੁਖੀ-ਸੰਪੰਨ ਸਨ।
ਸੋਹੇਲ ਪਰਿਵਾਰ ਵਿੱਚ ਸਭ ਤੋਂ ਛੋਟਾ ਸੀ। ਨਿਕਾਹ ਨਾ ਹੋਣ ਕਾਰਨ ਸਮੰਦ ਸ਼ੇਖ ਉਸਨੂੰ ਆਪਣੇ ਕੋਲ ਹੀ ਰੱਖਦੇ ਸਨ। ਸੋਹੇਲ ਦਿਲ ਫ਼ੈਂਕ ਸੀ। ਲੜਕੀਆਂ ਉਸ ਦੀ ਕਮਜ਼ੋਰੀ ਸਨ। ਸੋਹੇਲ ਜਿਸ ਤਰ੍ਹਾਂ ਠਾਠ-ਬਾਠ ਨਾਲ ਰਹਿੰਦਾ ਸੀ, ਉਸ ਹਿਸਾਬ ਨਾਲ ਉਸ ਦੀ ਯੋਗਤਾ ਨਹੀਂ ਸੀ। ਸਕੂਲ ਦਾ ਸਾਥੀ ਹੋਣ ਕਾਰਨ ਦੀਪਕ ਅਤੇ ਸੋਹੇਲ ਦੀ ਕਾਫ਼ੀ ਦੋਸਤੀ ਸੀ। ਦੋਵੇਂ ਅਕਸਰ ਮਿਲਦੇ ਸਨ ਅਤੇ ਮੌਜ ਮਸਤੀ ਕਰਦੇ ਸਨ। ਪਰ ਦੀਪਕ ਦੀ ਦੁਕਾਨ ਘਾਟੇ ਵਿੱਚ ਚਲੀ ਗਈ। ਦੁਕਾਨ ਨੂੰ ਸੰਭਾਲਣ ਲਈ ਦੀਪਕ ਨੇ ਸੋਹੇਲ ਸ਼ੇਖ ਤੋਂ ਕਰੀਬ 80 ਹਜ਼ਾਰ ਰੁਪਏ ਬਤੌਰ ਕਰਜਾ ਵੀ ਲਏ ਸਨ। ਸੋਹੇਲ ਦਾ ਇਕ ਦੋਸਤ ਸੀ ਸੁਨੀਲ। ਇਕ ਦਿਨ ਉਸ ਨੇ ਸੁਨੀਲ ਅਤੇ ਉਸ ਦੀ ਗਰਲ ਫ਼ਰੈਂਡ ਸਨੇਹਾ ਨੂੰ ਕੌਫ਼ੀ ਹਾਊਸ ਵਿੱਚ ਦੇਖਿਆ। ਉਹਨਾਂ ਦੇ ਨਾਲ ਐਸ਼ਵਰਿਆ ਵੀ ਸੀ। ਸੁਨੀਲ ਜਦੋਂ ਕਦੀ ਆਪਣੀ ਗਰਲ ਫ਼ਰੈਂਡ ਨੂੰ ਮਿਲਣ ਜਾਂਦਾ ਸੀ, ਤਾਂ ਕਦੀ ਕਦੀ ਆਪਣੇ ਨਾਲ ਸੋਹੇਲ ਨੂੰ ਲੈ ਜਾਂਦਾ ਸੀ। ਇਹੀ ਹਾਲ ਸੁਨਲ ਦੀ ਗਰਲ ਫ਼ਰੈਂਡ ਸਨੇਹਾ ਦਾ ਵੀ ਸੀ। ਜਦੋਂ ਉਹ ਸੁਨੀਲ ਨੂੰ ਮਿਲਦੀ ਸੀ, ਤਾਂ ਕਦੀ ਕਦੀ ਉਸ ਦੇ ਨਾਲ ਐਸ਼ਵਰਿਆ ਵੀ ਹੁੰਦੀ ਸੀ।
ਜਿੱਥੇ ਸੋਹੇਲ ਰਹਿੰਦਾ ਸੀ, ਉਸ ਤੋਂ ਕੁਝ ਹੀ ਦੂਰੀ ਤੇ ਗੋਕੁਲ ਟਾਊਨਸ਼ਿਪ ਅਪਾਰਟਮੈਂਟ ਵਿੱਚ ਰਾਜੇਸ਼ ਕੁਮਾਰ ਅਗਰਵਾਲ ਦਾ ਪਰਿਵਾਰ ਰਹਿੰਦਾ ਸੀ। ਰਾਜੇਸ਼ ਜੋਸ਼ੀ ਸਰਵਿਸ ਕਰਦੇ ਸਨ। ਸਧਾਰਨ ਪਰਿਵਾਰ ਦੇ ਰਾਜੇਸ਼ ਕੁਮਾਰ ਅਗਰਵਾਲ ਸੁਭਾਅ ਤੋਂ ਮਿਲਣਸਾਰ ਵਿਅਕਤੀ ਸੀ। ਉਹ ਆਪਣੇ ਕੋਲ ਆਉਣ ਵਾਲੇ ਗਾਹਕਾਂ ਨੂੰ ਮਾਣ-ਸਨਮਾਨ ਦੀ ਨਜ਼ਰ ਨਾਲ ਦੇਖਦਾ ਸੀ। ਪਰਿਵਾਰ ਵਿੱਚ ਉਹਨਾਂ ਦੀ 50 ਸਾਲਾ ਪਤਨੀ ਪ੍ਰੇਮਲਤਾ ਤੋਂ ਇਲਾਵਾ 2 ਲੜਕੀਆਂ ਸਨ। 19 ਸਾਲਾ ਐਸ਼ਵਰਿਆ ਵਿਰਾਰ ਦੇ ਵਿਭਾ ਕਾਲਜ ਤੋਂ ਇੰਜੀਨੀਅਰਿੰਗ ਕਰ ਰਹੀ ਸੀ, ਜਦਕਿ ਉਸ ਦੀ ਛੋਟੀ ਭੈਣ ਅਭਿਲਾਸ਼ਾ ਇਕ ਪ੍ਰਾਈਵੇਟ ਸਕੂਲ ਤੋਂ ਪੜ੍ਹਾਈ ਕਰ ਰਹੀ ਸੀ। ਸੋਹੇਲ ਪਹਿਲੀ ਹੀ ਨਜ਼ਰ ਵਿੱਚ ਐਸ਼ਵਰਿਆ ਦਾ ਦੀਵਾਨਾ ਹੋ ਗਿਆ ਸੀ।
ਜਲਦੀ ਹੀ ਉਹ ਆਪਣੀ ਕੋਸ਼ਿਸ਼ ਵਿੱਚ ਕਾਮਯਾਬ ਹੋ ਗਿਆ। ਦਰਅਸਲ ਜਦੋਂ ਵੀ ਉਹ ਐਸ਼ਵਰਿਆ ਨੂੰ ਦੇਖਦਾ ਤਾਂ ਉਸ ਦੇ ਦਿਲ ਦੀਆਂ ਧੜਕਣਾਂ ਤੇਜ ਹੋ ਜਾਂਦੀਆਂ। ਐਸ਼ਵਰਿਆ ਸੋਹੇਲ ਦੇ ਵਿਵਹਾਰ ਅਤੇ ਸੁਭਾਅ ਤੋਂ ਇੰਨੀ ਪ੍ਰਭਾਵਿਤ ਹੋਈ ਕਿ ਉਸਨੂੰ ਜੀਵਨ ਸਾਥੀ ਦੇ ਰੂਪ ਵਿੱਚ ਦੇਖਣ ਲੱਗੀ। ਉਹ ਸੋਹੇਲ ਦੇ ਪਿਆਰ ਦੇ ਜਾਲ ਵਿੱਚ ਇਸ ਤਰ੍ਹਾਂ ਫ਼ਸੀ ਕਿ ਉਸਨੂੰ ਤਨ-ਮਨ ਦਾ ਖਿਆਲ ਨਾ ਰਿਹਾ। ਸੋਹੇਲ ਦੇ ਨਾਲ ਵਿਆਹ ਦੇ ਲੁਭਾਉਣੇ ਵਾਅਦਿਆਂ ਵਿੱਚ ਉਹ ਆਪਣੇ ਸਮਾਜ ਅਤੇ ਰੀਤੀ ਰਿਵਾਜਾਂ ਨੂੰ ਵੀ ਭੁੱਲ ਗਈ। 19 ਸਾਲਾ ਐਸ਼ਵਰਿਆ ਉਸ ਦੇ ਪਿਆਰ ਅਤੇ ਵਿਸ਼ਵਾਸ ਵਿੱਚ ਕੁਝ ਇਸ ਤਰ੍ਹਾਂ ਡੁੱਬੀ ਕਿ ਉਸਨੂੰ ਆਪਣਾ ਤਨ ਮਨ ਸਭ ਸੋਹੇਲ ਨੂੰ ਸੌਂਪ ਦਿੱਤਾ। ਜਦੋਂ ਇਹ ਗੱਲ ਕਿਸੇ ਤਰ੍ਹਾਂ ਐਸ਼ਵਰਿਆ ਦੇ ਪਰਿਵਾਰ ਨੂੰ ਪਤਾ ਲੱਗੀ ਤਾਂ ਉਹਨਾਂ ਦੇ ਹੋਸ਼ ਉਡ ਗਏ। ਉਹਨਾਂ ਨੇ ਐਸ਼ਵਰਿਆ ਨੂੰ ਲੈ ਕੇ ਜੋ ਸੁਪਨੇ ਦੇਖੇ ਸਨ, ਉਹ ਕੱਚ ਦੇ ਟੁਕੜਿਆਂ ਵਾਂਗ ਬਿੱਖਰਨ ਲੱਗੇ। ਮਾਮਲਾ ਜਵਾਨ ਲੜਕੀ ਦਾ ਸੀ। ਮੌਕਾ ਦੇਖ ਕੇ ਐਸ਼ਵਰਿਆ ਦੇ ਪਿਤਾ ਰਾਜੇਸ਼ ਅੱਗਰਵਾਲ ਨੇ ਉਸਨੂੰ ਪਿਆਰ ਨਾ ਬਹੁਤ ਸਮਝਾਇਆ, ਉਸ ਨੂੰ ਆਪਣੇ ਧਰਮ ਸਮਾਜ ਦੇ ਬਾਰੇ ਦੱਸਿਆ ਪਰ ਸੋਹੇਲ ਦੀ ਦੀਵਾਨੀ ਐਸ਼ਵਰਿਆ ਕੁਝ ਵੀ ਸਮਝਣ ਲਈ ਤਿਆਰ ਨਾ ਹੋਈ। ਇਸ ਕਾਰਨ ਐਸ਼ਵਰਿਆ ਵੀ ਸੋਹੇਲ ਤੇ ਵਿਆਹ ਲਈ ਦਬਾਅ ਪਾਉਣ ਲੱਗੀ ਅਤੇ ਉਸਨੂੰ ਪਤਾ ਲੱਗਿਆ ਕਿ ਸੋਹੇਲ ਦੀ ਜ਼ਿੰਦਗੀ ਵਿੱਚ ਉਸ ਤੋਂ ਇਲਾਵਾ ਹੋਰ ਵੀ ਕਈ ਲੜਕੀਆਂ ਹਨ ਤਾਂ ਉਹ ਹੈਰਾਨ ਰਹਿ ਗਈ। ਇਹ ਗੱਲ ਸੋਹੇਲ ਦੇ ਦੋਸਤ ਦੀਪਕ ਨੂੰ ਵੀ ਪਤਾ ਸੀ। ਸੋਹੇਲ ਐਸ਼ਵਰਿਆ ਨੂੰ ਵਿਆਹ ਦਾ ਸਬਜ਼ਬਾਗ ਤਾਂ ਦਿਖਾਉਂਦਾ ਰਿਹਾ ਪਰ ਸਚਾਈ ਇਹ ਸੀ ਕਿ ਉਸ ਨੇ ਐਸ਼ਵਰਿਆ ਨੂੰ ਸਿਰਫ਼ ਸਰੀਰਕ ਜ਼ਰੂਰਤ ਪੂਰੀ ਕਰਨ ਲਈ ਫ਼ਸਾਇਆ ਸੀ।
ਐਸ਼ਵਰਿਆ ਨੂੰ ਜਦੋਂ ਸਭ ਪਤਾ ਲੱਗਿਆ ਤਾਂ ਉਹ ਭੜਕ ਗਈ ਅਤੇ ਸੋਹੇਲ ਨੂੰ ਖੂਬ ਗਾਲਾਂ ਕੱਢੀਆਂ। ਨਾਲ ਹੀ ਉਸ ਨੇ ਉਸ ਲੜਕੀ ਨਾਲ ਰਿਸ਼ਤਾ ਖਤਮ ਕਰਨ ਲਈ ਅਤੇ ਉਸ ਤੇ ਵਿਆਹ ਲਈ ਦਬਾਅ ਬਣਾਇਆ। ਉਸ ਨੇ ਧਮਕੀ ਦਿੱਤੀ ਕਿ ਜੇਕਰ ਉਸ ਨੇ ਉਸ ਨਾਲ ਵਿਆਹ ਨਾ ਕੀਤਾ ਤਾਂ ਉਹ ਉਸਦਾ ਜੀਣਾ ਹਰਾਮ ਕਰ ਦੇਵੇਗੀ।
ਐਸ਼ਵਰਿਆ ਦੀਆ ਧਮਕੀਆਂ ਕਾਰਨ ਦੀਪਕ ਦੇ ਪਸੀਨੇ ਛੁਟ ਗਏ ਸਨ। ਸੋਹੇਲ ਨੇ ਇਸ ਦੇ ਲਈ ਦੀਪਕ ਦੀ ਵਰਤੋਂ ਕੀਤੀ। ਪਤਨੀ ਅਤੇ ਬੱਚੇ ਚਲੇ ਜਾਣ ਤੋਂ ਬਾਅਦ ਦੀਪਕ ਨੇ ਸੋਹੇਲ ਦੇ ਸਿਮ ਕਾਰਡ ਨੂੰ ਇਸਤੇਮਾਲ ਕਰਕੇ ਐਸ਼ਵਰਿਆ ਨੂੰ ਇਹ ਕਹਿ ਕੇ ਆਪਣੇ ਘਰ ਬੁਲਾ ਲਿਆ ਕਿ ਸੋਹੇਲ ਉਸ ਨੂੰ ਮਿਲਣਾ ਚਾਹੁੰਦਾ ਹੈ।
ਆਪਣੀ ਮੌਤ ਤੇਂ ਅਣਜਾਣ ਐਸ਼ਵਰਿਆ ਸੋਹੇਲ ਨੂੰ ਮਿਲਣ ਸਵੇਰੇ ਸਾਢੇ 10 ਵਜੇ ਹੀ ਦੀਪਕ ਦੇ ਘਰ ਆ ਪਹੁੰਚੀ ਅਤੇ ਸੋਹੇਲ ਦਾ ਇੰਤਜ਼ਾਰ ਕਰਨ ਲੱਗੀ। ਜਿਵੇਂ ਜਿਵੇਂ ਵਕਤ ਬੀਤਦਾ ਜਾ ਰਿਹਾ ਸੀ ਐਸ਼ਵਰਿਆ ਪ੍ਰੇਸ਼ਾਨ ਹੋ ਰਹੀ ਸੀ। ਇਸ ਦਰਮਿਆਨ ਦੀਪਕ ਦੇ ਦਿਮਾਗ ਵਿੱਚ ਉਸ ਦੀ ਹੱਤਿਆ ਦੇ ਨਾਲ ਘਿਨੌਣੀ ਹਰਕਤ ਕਰਨ ਦੀ ਮੰਦੀ ਸੋਚ ਪਣਪਣ ਲੱਗੀ। ਉਹ ਹੱਤਿਆ ਤੋਂ ਪਹਿਲਾਂ ਐਸ਼ਵਰਿਆ ਦੇ ਸੁੰਦਰ ਤਨ ਨੂੰ ਭੋਗਣਾ ਚਾਹੁੰਦਾ ਸੀ। ਇਸ ਦੇ ਲਈ ਉਹ ਪੂਰੀ ਤਰ੍ਹਾਂ ਤਿਆਰ ਵੀ ਸੀ।
ਸਾਢੇ 12 ਵਜੇ ਤੱਕ ਸੋਹੇਲ ਦਾ ਇੰਤਜ਼ਾਰ ਕਰਨ ਤੋਂ ਬਾਅਦ ਜਦੋਂ ਐਸ਼ਵਰਿਆ ਦੀਪਕ ਦੇ ਘਰ ਤੋਂ ਨਿਕਲ ਕੇ ਜਾਣ ਲੱਗੀ ਤਾਂ ਦੀਪਕ ਨੇ ਉਸ ਤੋਂ ਪਹਿਲਾਂ ਦਰਵਾਜਾ ਬੰਦ ਕਰ ਦਿੱਤਾ। ਫ਼ਿਰ ਉਸ ਨੇ ਐਸ਼ਵਰਿਆ ਨਾਲ ਜਬਰਦਸਤੀ ਕਰਨ ਲਈ ਪਕੜ ਲਿਆ। ਪਹਿਲਾਂ ਤਾਂ ਐਸ਼ਵਰਿਆ ਆਪਣੇ ਬਚਾਅ ਲਈ ਦੀਪਕ ਨਾਲ ਲੜਦੀ ਰਹੀ, ਨਾਲ ਹੀ ਉਸਨੂੰ ਛੱਡ ਦੇਣ ਲਈ ਬੇਨਤੀ ਵੀ ਕਰਦੀ ਰਹੀ ਪਰ ਵਾਸਨਾ ਦੀ ਅੱਗ ਵਿੱਚ ਦੀਪਕ ਅੰਨ੍ਹਾ ਹੋ ਗਿਆ।
ਦੀਪਕ ਦੀ ਮਜ਼ਬੂਤ ਪਕੜ ਅੱਗੇ ਬੇਵੱਸ ਹੋ ਕੇ ਐਸ਼ਵਰਿਆ ਨੇ ਚੀਖਣਾ ਆਰੰਭ ਕਰ ਦਿੱਤਾ ਤਾਂ ਦੀਪਕ ਨੂੰ ਆਪਣੀ ਕੋਸ਼ਿਸ਼ ਅਸਫ਼ਲ ਹੁੰਦੀ ਦਿਖਾਈ ਦਿੱਤੀ। ਗੁੱਸੇ ਵਿੱਚ ਉਹ ਘਰ ਦੇ ਅੰਦਰ ਇਕ ਕੋਨੇ ਵਿੱਚ ਰੱਖੀ ਲੱਕੜੀ ਕੱਟਣ ਵਾਲੀ ਕੁਹਾੜੀ ਲਿਆਇਆ ਅਤੇ ਐਸ਼ਵਰਿਆ ਤੇ ਪਾਗਲਾਂ ਵਾਂਗ ਵਾਰ ਕਰਨ ਲੱਗਿਆ।
ਉਸ ਦੇ ਵਾਰ ਤੋਂ ਬਚਣ ਲਈ ਐਸ਼ਵਰਿਆ ਉਸ ਅੱਗੇ ਪੂਰੇ ਘਰ ਵਿੱਚ ਭੱਜਦੀ ਰਹੀ ਪਰ ਦੀਪਕ ਨੇ ਜ਼ਰਾ ਵੀ ਦਯਾ ਨਾ ਦਿਖਾਈ ਅਤੇ ਬੇਰਹਿਮੀ ਨਾਲ ਉਸ ਦੀ ਹੱਤਿਆ ਕਰ ਦਿੱਤੀ।

LEAVE A REPLY