flimy-duniya1ਸਮਰੱਥ ਅਭਿਨੇਤਰੀ ਲਿਲਿਟ ਦੂਬੇ ਦੀ ਬੇਟੀ ਈਰਾ ਪਿਛਲੇ ਨੌਂ ਸਾਲ ਤੋਂ ਸਿਨੇਮਾ ‘ਚ ਸਰਗਰਮ ਹੈ। ਥੀਏਟਰ ਨਾਲ ਉਸ ਦਾ ਪੁਰਾਣਾ ਰਿਸ਼ਤਾ ਹੈ। ਉਹ ਹਾਲ ਹੀ ਵਿੱਚ ਰਿਲੀਜ਼ ਹੋਈ ‘ਡੀਅਰ ਜ਼ਿੰਦਗੀ’ ਵਿੱਚ ਆਲੀਆ ਭੱਟ ਨਾਲ ਨਜ਼ਰ ਆਵੇਗੀ। ਫ਼ਿਲਮੀ ਅਤੇ ਉਸ ਦੀ ਜ਼ਿੰਦਗੀ ਬਾਰੇ ਈਰਾ ਨਾਲ ਹੋਈ ਗੱਲਬਾਤ ਹੋਈ।
* ਡੀਅਰ ਜ਼ਿੰਦਗੀ ਨਾਲ ਕਿਵੇਂ ਜੁੜੇ।
-ਇਸ ਦਾ ਸਿਹਰਾ ਕਾਸਟਿੰਗ ਡਾਇਰੈਕਟਰ ਨੰਦਿਨੀ ਸ੍ਰੀਕਾਂਤ ਨੂੰ ਜਾਂਦਾ ਹੈ। ‘ਬਾਏ ਇੰਗਲਿਸ਼ ਵਿੰਗ’ ਦੇਖਣ ਤੋਂ ਬਾਅਦ ਮੈਂ ਉਨ੍ਹਾਂ ਦੀ ਫ਼ੈਨ ਬਣ ਗਈ ਸੀ। ਸ਼ੁਰੂਆਤ ਵਿੱਚ ਮੈਂ ਫ਼ਿਲਮ ਦੇ ਦੋ ਤਿੰਨ ਸੀਨ ਦੇਖੇ ਸੀ। ਬੇਹੱਦ ਵਧੀਆ ਸੀ। ਉਨ੍ਹਾਂ ਨੇ ਮੈਨੂੰ ਆਫ਼ਿਸ ਵਿੱਚ ਬੁਲਾ ਕੇ ਸਕ੍ਰਿਪਟ ਸੁਣਾਈ। ਮੈਨੂੰ ਬਹੁਤ ਪਸੰਦ ਆਈ। ਇਹ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ ਹੈ। ਆਲੀਆ ਭੱਟ ਕਯਾਰਾ ਦੀ ਭੂਮਿਕਾ ‘ਚ ਹੈ। ਉਹ ਸਿਨੇਮੇਟੋਗ੍ਰਾਫ਼ਰ ਹੈ ਜੋ ਫ਼ਿਲਮ ਇੰਡਸਟਰੀ ਨਾਲ ਜੁੜੀ ਹੈ। ਮੇਰਾ ਕਿਰਦਾਰ ਸ਼ਾਦੀਸ਼ੁਦਾ ਔਰਤ ਦਾ ਹੈ।
* ‘ਡੀਅਰ ਜ਼ਿੰਦਗੀ’ ਦਾ ਸਭ ਤੋਂ ਯਾਦਗਾਰ ਹਿੱਸਾ ਕੀ ਰਿਹਾ।
-ਇਸ ‘ਚ ਇੱਕ ਦੁੱਖ ਵਾਲੀ ਗੱਲ ਇਹ ਰਹੀ ਕਿ ਮੇਰਾ ਕੋਈ ਵੀ ਸੀਨ ਸ਼ਾਹਰੁਖ਼ ਖ਼ਾਨ ਦੇ ਨਾਲ ਨਹੀਂ ਹੈ। ਪਰ ਫ਼ਿਲਮ ਦੇ ਐਲਾਨ ਤੋਂ ਬਾਅਦ ਮੇਰੀ ਉਨ੍ਹਾਂ ਨਾਲ ਮੁਲਾਕਾਤ ਹੋਈ ਸੀ। ਇਸ ‘ਚ ਇੱਕ ਸੀਨ ਬਹੁਤ ਯਾਦਗਾਰ ਹੈ। ੲ ਤੁਹਾਡੇ ਫ਼ਿਲਮ ਇੰਡਸਟਰੀ ਵਿੱਚ ਕਿੰਨੇ ਦੋਸਤ ਹਨ। ਆਲੀਆ ਨਾਲ ਫ਼ਿਲਮ ਦੌਰਾਨ ਕਾਫ਼ੀ ਘੁਲਮਿਲ ਗਈ ਸੀ। ‘ਆਇਸ਼ਾ’ ਦੌਰਾਨ ਸੋਨਮ ਕਪੂਰ ਨਾਲ ਦੋਸਤੀ ਹੋਈ ਸੀ ਜੋ ਹੁਣ ਤਕ ਕਾਇਮ ਹੈ। ਪਿਛਲੇ ਸਾਲ ਮੇਰੇ ਪਿਤਾ ਜੀ ਦਾ ਦੇਹਾਂਤ ਹੋ ਗਿਆ ਸੀ। ਮੈਂ ਜ਼ਿੰਦਗੀ ਦੇ ਮੁਸ਼ਕਿਲ ਦੌਰ ‘ਚੋਂ ਲੰਘ ਰਹੀ ਸੀ। ਸੋਨਮ ਮੇਰੇ ਨਾਲ ਖੜ੍ਹੀ ਰਹੀ। ਉਸ ਦੀ ਮਾਂ ਅਤੇ ਮੇਰੀ ਮਾਂ ਨੇ ਥੀਏਟਰ ਇੱਕੱਠਿਆਂ ਕੀਤਾ ਹੈ। ਕੁਣਾਲ ਤੇ ਅੰਗਦ ਬੇਦੀ ਨਾਲ ਵੀ ਮੇਰੀ ਚੰਗੀ ਦੋਸਤੀ ਹੈ।
* ਆਪਣੀਆਂ ਅਗਲੀਆਂ ਫ਼ਿਲਮਾਂ ਬਾਰੇ ਦੱਸੋ।
-ਮੈਂ ਫ਼ਿਲਮ ‘ਸ਼ਹਿਜਰ’ ਕਰ ਰਹੀ ਹਾਂ। ਸ਼ਹਿਜਰ ਦਾ ਅਰਥ ਹੁੰਦਾ ਹੈ ਛਾਂ। ਮੈਂ ਇਸ ਵਿੱਚ ਬੰਗਲਾਦੇਸ਼ੀ ਕੁੜੀ ਦੀ ਭੂਮਿਕਾ ਵਿੱਚ ਹਾਂ। ਇਹ ਕਹਾਣੀ ਚਾਰ ਜਣਿਆਂ ਦੀ ਹੈ। ਉਸ ਵਿੱਚ ਦੋ ਕਸ਼ਮੀਰੀ ਨਵੇਂ ਕਲਾਕਾਰ ਹਨ। ਸੁਨੀਲ ਕੁਮਾਰ ਨੇ ‘ਮੁਗਲ-ਏ-ਆਜ਼ਮ’ ਨਾਟਕ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ ਸੀ। ਉਹ ਫ਼ਿਲਮ ਵਿੱਚ ਮੇਰੇ ਆਪੋਜ਼ਿਟ ਹੈ। ਇਸ ਤੋਂ ਪਹਿਲਾਂ ਉਹ ਐੱਲ.ਐੱਲ.ਬੀ. ਵਿੱਚ ਅਕਸ਼ੈ ਕੁਮਾਰ ਨਾਲ ਕੰਮ ਕਰ ਚੁੱਕੇ ਹਨ। ਥੀਏਟਰ ਵਿੱਚ ਲਗਾਤਾਰ ਸਰਗਰਮ ਹੈ। ਹਾਲ ਹੀ ਵਿੱਚ ਮੈਂ ਆਪਣੇ ਨਾਟਕ ‘ਨਾਈਨ ਪਾਰਟਸ ਆਫ਼ ਡਿਜ਼ਾਈਨਰ’ ਦੇ 50 ਸ਼ੋਅ ਕਰ ਚੁੱਕੀ ਹਾਂ। ਇਸ ਦਾ ਨਿਰਦੇਸ਼ਨ ਮੇਰੀ ਮਾਂ ਨੇ ਕੀਤਾ ਹੈ।
-ਸਮਿਤਾ ਸ੍ਰੀਵਾਸਤਵ

LEAVE A REPLY