2ਨਵੀਂ ਦਿੱਲੀ — ਉੱਤਰ-ਪ੍ਰਦੇਸ਼ ‘ਚ ਪਿਛਲੇ ਮਹੀਨੇ ਸਪਾ ਦੇ ਅੰਦਰੂਨੀ ਝਗੜੇ ਦਾ ਸਿੱਧਾ ਫਾਇਦਾ ਭਾਜਪਾ ਨੂੰ ਹੁੰਦਾ ਦਿਸ ਰਿਹਾ ਹੈ। ਇਕ ਸਰਵੇ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਸਪਾ ‘ਚ ਸੀ. ਐੱਮ ਅਖਿਲੇਸ਼ ਯਾਦਵ ਅਤੇ ਚਾਚਾ ਸ਼ਿਵਪਾਲ ਯਾਦਵ ਵਿਚਾਲੇ ਤਣਾਅ ਦਾ ਫਾਇਦਾ ਭਾਜਪਾ ਲੈਂਦੀ ਨਜ਼ਰ ਆ ਰਹੀ ਹੈ। ਹਾਲਾਂਕਿ ਸੀ. ਐੱਮ ਅਹੁਦੇ ਲਈ ਅਖਿਲੇਸ਼ ਸਭ ਤੋਂ ਪਸੰਦੀਦਾ ਉਮੀਦਵਾਰ ਦੇ ਤੌਰ ‘ਤੇ ਉੱਭਰੇ ਹਨ।
ਝਗੜੇ ਦਾ ਭਾਜਪਾ ਨੂੰ ਫਾਇਦਾ
26-28 ਅਕਤੂਬਰ ਵਿਚਾਲੇ ਕਰਵਾਏ ਗਏ ਇਸ ਸਰਵੇ ‘ਚ ਪੰਜ ਵਿਧਾਨਸਭਾ ਸੀਟਾਂ ‘ਤੇ ਕੁੱਲ 1500 ਲੋਕਾਂ ਤੋਂ ਕਈ ਸਵਾਲ ਪੁੱਛੇ ਗਏ। ਜਦ ਲੋਕਾਂ ਤੋਂ ਪੱਛਿਆ ਗਿਆ ਕਿ ਸਪਾ ਦੇ ਅੰਦਰੂਨੀ ਝਗੜੇ ਦਾ ਫਾਇਦਾ ਕਿਸ ਨੂੰ ਹੋਵੇਗਾ? ਤਦ 39% ਲੋਕਾਂ ਨੇ ਕਿਹਾ ਕਿ ਇਸ ਨਾਲ ਭਾਜਪਾ ਨੂੰ ਫਾਇਦਾ ਹੋਵੇਗਾ। ਉੱਥੇ ਹੀ 29% ਲੋਕਾਂ ਨੇ ਇਸ ਦਾ ਫਾਇਦਾ ਬਸਪਾ ਨੂੰ ੁਮਿਲਣ ਦੀ ਗੱਲ ਕਹੀ। ਕਾਂਗਰਸ ਲਈ ਯੂ. ਪੀ ‘ਚ ਹਾਲਾਤ ਖਰਾਬ ਦਿਸ ਰਹੇ ਹਨ ਅਤੇ ਇਸ ਸਵਾਲ ‘ਚ ਕੇਵਲ 6% ਲੋਕਾਂ ਨੇ ਕਿਹਾ ਕਿ ਇਸ ਦਾ ਫਾਇਦਾ ਕਾਂਗਰਸ ਨੂੰ ਮਿਲੇਗਾ। ਇਸ ਸਰਵੇ ਤੋਂ ਬਾਅਦ ਭਾਜਪਾ ਅਤੇ ਬਸਪਾ ਨੂੰ ਯੂ. ਪੀ ‘ਚ ਸੰਜੀਵਨੀ ਮਿਲਦੀ ਨਜ਼ਰ ਆ ਰਹੀ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਮੁੱਖ-ਮੰਤਰੀ ਅਖਿਲੇਸ਼ ਯਾਦਵ ਅਤੇ ਸ਼ਿਵਪਾਲ ਯਾਦਵ ਵਿਚਾਲੇ ਹੋਏ ਝਗੜੇ ‘ਚ ਪਾਰਟੀ ਦਾ ਕਾਫੀ ਕਿਰਕਰੀ ਹੋਈ ਸੀ। ਝਗੜੇ ਕਾਰਨ ਸਾਬਕਾ ਜਨਰਲ ਸਕੱਤਰ ਰਾਮਗੋਪਾਲ ਯਾਦਵ ਨੂੰ ਸਪਾ ‘ਚੋਂ ਕੱਢ ਦਿੱਤਾ ਗਿਆ ਸੀ, ਉੱਥੇ ਅਖਿਲੇਸ਼ ਦੇ ਨਜ਼ਦੀਕੀ ਮੰਨੇ ਜਾਣ ਵਾਲੇ ਮੰਤਰੀ ਪਵਨ ਪਾਂਡੇਯ ਨੂੰ ਵੀ ਪਾਰਟੀ ‘ਚੋਂ ਕੱਢ ਦਿੱਤਾ ਗਿਆ। ਅਖਿਲੇਸ਼ ਅਤੇ ਸ਼ਿਵਪਾਲ ਦੇ ਝਗੜੇ ਕਾਰਨ ਸਪਾ ਦੋ ਧੜਿਆਂ ‘ਚ ਵੰਡੀ ਗਈ ਸੀ।
ਅਖਿਲੇਸ਼ ਹਨ ਸੀ. ਐੱਮ ਦੇ ਅਹੁਦੇ ਲਈ ਪਹਿਲੀ ਪਸੰਦ
ਸਪਾ ਖਾਸ ਕਰਕੇ ਅਖਿਲੇਸ਼ ਯਾਦਵ ਇਸ ਝਗੜੇ ਦੇ ਬਾਵਜੂਦ ਵਿਜੇਤਾ ਬਣ ਕੇ ਉੱਭਰੇ ਹਨ। ਸੂਬੇ ਦਾ ਅਗਲਾ ਮੁੱਖ-ਮੰਤਰੀ ਕੌਣ ਹੋਣਾ ਚਾਹੀਦਾ ਹੈ। ਇਸ ਸਵਾਲ ਦੇ ਜਵਾਬ ‘ਚ 31% ਲੋਕਾਂ ਨੇ ਅਖਿਲੇਸ਼ ਦਾ ਨਾਮ ਲਿਆ। ਸਾਬਕਾ ਮੁੱਖ-ਮੰਤਰੀ ਮਾਇਆਵਤੀ ਨੂੰ 27% ਲੋਕਾਂ ਨੇ ਬਤੌਰ ਸੀ. ਐੱਮ ਲਈ ਪਸੰਦ ਕੀਤਾ ਅਤੇ ਉੱਥੇ ਹੀ ਭਾਜਪਾ ਦੇ ਯੋਗੀ ਆਦਿਤਯ ਨਾਥ ਨੂੰ 24% ਲੋਕਾਂ ਨੇ ਸੀ. ਐੱਮ ਦੇ ਰੂਪ ‘ਚ ਪਸੰਦ ਕੀਤਾ ਹੈ। ਇਸ ਨਤੀਜੇ ਤੋਂ ਇਕ ਗੱਲ ਤੈਅ ਹੈ ਕਿ ਸਪਾ ਪਰਿਵਾਰ ਦੇ ਝਗੜੇ ‘ਚ ਅਖਿਲੇਸ਼ ਨੂੰ ਸਭ ਤੋਂ ਜ਼ਿਆਦਾ ਫਾਇਦਾ ਹੁੰਦਾ ਦਿਸ ਰਿਹਾ ਹੈ।

LEAVE A REPLY