2ਲਖਨਊ — ਲਖਨਊ ਦੇ ਪੋਸਟ ਆਫਿਸਾਂ ‘ਚ ਲੱਖਾਂ ਰੁਪਏ ਦੇ ਨਕਲੀ ਨੋਟ ਜਮ੍ਹਾ ਹੋ ਗਏ। ਇਹ ਨੋਟ ਤਦ ਪਕੜ ‘ਚ ਆ ਰਹੇ ਹਨ, ਜਦ ਬੈਂਕਾਂ ‘ਚ ਨੋਟ ਜਮ੍ਹਾ ਹੋ ਰਹੇ ਹਨ। ਬੈਂਕ ਅਜਿਹੇ ਨਕਲੀ ਨੋਟ ਮਿਲ ਰਹੇ ਹਨ। ਬੈਂਕ ਅਜਿਹੇ ਨੋਟ ਜਮ੍ਹਾ ਕਰਨ ਤੋਂ ਮਨ੍ਹਾ ਕਰ ਰਹੇ ਹਨ ਅਤੇ ਨਕਲੀ ਕਰੰਸੀ ਦੀ ਮੋਹਰ ਲਗਾ ਕੇ ਪੋਸਟ ਆਫਿਸਾਂ ਨੂੰ ਵਾਪਸ ਕੀਤੇ ਜਾ ਰਹੇ ਹਨ। ਇਨ੍ਹਾਂ ਨਕਲੀ ਨੋਟਾਂ ਨਾਲ ਪੋਸਟ ਆਫਿਸਾਂ ਨੂੰ ਤਕੜਾ ਝਟਕਾ ਲੱਗਾ ਹੈ।
ਲੱਗਭਗ ਦਸ ਲੱਖ ਦਾ ਝਟਕਾ
ਲਖਨਊ ‘ਚ 58 ਪੋਸਟ ਆਫਿਸ ਹਨ। ਇੱਥੇ ਪੁਰਾਣੀ ਕਰੰਸੀ ਬੰਦ ਹੋਣ ਤੋਂ ਬਾਅਦ ਪੁਰਾਣੇ 500 ਅਤੇ 1000 ਦੇ ਨੋਟ ਬਦਲਣ ਦੀ ਸੁਵਿਧਾ ਦਿੱਤੀ ਗਈ ਸੀ। ਪੋਸਟ ਆਫਿਸਾਂ ‘ਚ ਰੋਜ਼ਾਨਾ 3 ਤੋਂ 4 ਕਰੋੜ ਰੁਪਏ ਖਾਤਿਆਂ ‘ਚ ਜਮ੍ਹਾ ਹੋਏ ਜਾਂ ਬਦਲੇ ਗਏ। ਇਸ ਦੌਰਾਨ ਕਈ ਲੋਕਾਂ ਨੇ ਨਕਲੀ ਨੋਟ ਵੀ ਬਦਲ ਲਏ ਜਾਂ ਖਾਤੇ ‘ਚ ਜਮ੍ਹਾ ਕਰ ਗਏ। ਸੂਤਰਾਂ ਦੀ ਮੰਨੀਏ ਤਾਂ ਡਾਕ ਵਿਭਾਗ ਨੂੰ ਇਨ੍ਹਾਂ ਨਕਲੀ ਨੋਟਾਂ ਤੋਂ ਲੱਗਭਗ ਦਸ ਲੱਖ ਰੁਪਏ ਦਾ ਝਟਕਾ ਲੱਗਿਆ ਹੈ। ਫਿਲਹਾਲ ਜਿਵੇਂ-ਜਿਵੇਂ ਨੋਟ ਜਮ੍ਹਾ ਹੋ ਰਹੇ ਹਨ, ਨਕਲੀ ਨੋਟ ਪਕੜ ‘ਚ ਆ ਰਹੇ ਹਨ।
ਕਈ ਸਥਾਨਾਂ ‘ਤੇ ਨੋਟ ਚੈੱਕ ਕਰਨ ਵਾਲੀਆਂ ਮਸ਼ੀਨਾਂ ਨਹੀਂ
ਲਖਨਊ ਦੇ ਜ਼ਿਆਦਾਤਰ ਡਾਕਘਰ ਅਜਿਹੇ ਹਨ, ਜਿੱਥੇ ਨੋਟ ਚੈੱਕ ਕਰਨ ਵਾਲੀਆਂ ਮਸ਼ੀਨਾਂ ਹੀ ਨਹੀਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਨੋਟਬੰਦੀ ਤੋਂ ਬਾਅਦ ਇੰਨਾ ਦਬਾਅ ਸੀ ਕਿ ਨੋਟ ਚੈੱਕ ਕਰਨ ਦਾ ਸਮਾਂ ਵੀ ਕਾਊਂਟਰਾਂ ‘ਤੇ ਨਹੀਂ ਸੀ। ਅਜਿਹਾ ਸਿਰਫ ਛੋਟੇ ਡਾਕਘਰਾਂ ‘ਚ ਹੀ ਨਹੀਂ ਬਲਕਿ ਜੀ. ਪੀ. ਓ ‘ਚ ਵੀ ਹੋਇਆ।

LEAVE A REPLY